ਸਿੱਖ ਖਬਰਾਂ

ਦੇਹਧਾਰੀ ਗੁਰੂਡ੍ਹੰਮ ਵਿਰੁੱਧ ਸੰਘਰਸ਼ ਦੀ ਕੜੀ ਵਜੋਂ 1978 ਦੇ ਸ਼ਹੀਦਾਂ ਨੂੰ ਸਮਰਪਿਤ ਮਾਰਚ 13 ਨੂੰ

April 7, 2010 | By

ਮੋਹਾਲੀ (7 ਅਪ੍ਰੈਲ, 2010) : ਦੇਹਧਾਰੀ ਗੁਰੂਡ੍ਹੰਮੀਆਂ ਵਿਰੁੱਧ ਸਿੱਖ ਕੌਮ ਵਲੋਂ ਵਿਢਿਆ ਗਿਆ ਸੰਘਰਸ਼ ਇਨ੍ਹਾਂ ਦੇ ਡੇਰਿਆਂ ਦੀ ਮੁਕੰਮਲ ਤਾਲਾਬੰਦੀ ਤੱਕ ਜਾਰੀ ਰਹੇਗਾ ਇਸੇ ਤਹਿਤ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਵਲੋਂ 1978 ਨੂੰ ਨਕਲੀ ਨਿਰੰਕਾਰੀ ਗੁਰੂਡ੍ਹੰਮੀਆਂ ਹੱਥੋਂ ਸ਼ਹੀਦ ਹੋਏ ਸਿੱੰਘਾਂ ਨੂੰ ਸਮਰਪਿਤ ਇਕ ਵਿਸ਼ਾਲ ਮਾਰਚ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਤੋਂ ਸੋਹਾਣਾ ਦੇ ਗੁਰਦੁਆਰਾ ਸ਼ਹੀਦਾਂ ਤੱਕ ਕੱਢਿਆ ਜਾ ਰਿਹਾ ਹੈ। ਇਹ ਪ੍ਰਗਟਾਵਾ ਪੰਚ ਪ੍ਰਧਾਨੀ ਦੇ ਸਕੱਤਰ ਜਰਨਲ ਭਾਈ ਹਰਪਾਲ ਸਿੰਘ ਚੀਮਾ ਤੇ ਯੂਥ ਵਿੰਗ ਦੇ ਕੌਮੀ ਜਨਰਲ ਸਕੱਤਰ ਸੰਦੀਪ ਸਿੰਘ ਕੈਨੇਡੀਅਨ ਨੇ ਅੱਜ ਇੱਥੇ ਇਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ।

ਉਨ੍ਹਾਂ ਕਿਹਾ ਕਿ ਦੇਹਧਾਰੀ ਗੁਰੂਡ੍ਹਮ ਨੇ ਸਿੱਖ ਪੰਥ ਦਾ ਬਹੁਤ ਨੁਕਸਾਨ ਕੀਤਾ ਹੈ। ਸਿੱਖ ਪੰਥ ਦੀ ਸ਼ਕਤੀ ਨੂੰ ਖੇਰੂੰ-ਖੇਰੂੰ ਕਰਨ ਲਈ ਇਹ ਡੇਰਾਵਾਦ ਜਿੰਮੇਵਾਰ ਹੈ। ਸਭ ਤੋਂ ਪਹਿਲਾਂ ਸੰਤ ਕਰਤਾਰ ਸਿੰਘ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਇਨ੍ਹਾਂ ਲੋਕਾਂ ਨੂੰ ਪਹਿਚਾਣ ਕੇ ਇਨ੍ਹਾਂ ਵਿਰੁੱਧ ਲੜਾਈ ਵਿੱਢੀ। ਅੱਜ ਤੋਂ 32 ਸਾਲ ਪਹਿਲਾ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਡੇਰਵਾਦ ਵਿਰੁੱਧ ਜੂਝਦੇ ਹੋਏ 13 ਸਿੰਘਾਂ ਨੇ ਸ਼ਹਾਦਤ ਪਾਈ। ਉਕਤ ਆਗੂਆਂ ਨੇ ਕਿਹਾ ਕਿ ਅਜਿਹੇ ਡੇਰੇਦਾਰਾਂ ਨੂੰ ਸਿੱਖ ਕੌਮ ਵਿਰੁੱਧ ਉਪਰ ਉਠਣ ਲਈ ਆਰਥਿਕ ਸ਼ਹਾਇਤਾ ਸਰਕਾਰੀ ਏਜੰਸੀਆਂ ਵਲੋਂ ਦਿੱਤੀ ਜਾ ਰਹੀ ਹੈ ਤਾਂ ਜੋ ਸਿੱਖਾਂ ਨੂੰ ਸਿੱਖ ਸਿਧਾਂਤ ਤੋਂ ਦੂਰ ਕਰਕੇ ਦੇਸ਼ ਵਿਚ ਫ਼ਿਰਕੂ ਨਿਜ਼ਾਮ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ ਇਸੇ ਲਈ  ਸਿੱਖ ਪੰਥ ਦੇ ਸੁਚੇਤ ਤਬਕੇ ਵਲੋਂ ਪਿਛਲੇ 15-20 ਸਾਲਾਂ ਤੋਂ ਇਸ ਡੇਰਾਵਾਦ ਵਿਰੁੱਧ ਇਕੱਠੇ ਹੋ ਕੇ ਲੜੀ ਜਾ ਰਹੀ ਲੜਾਈ ਨੂੰ ਨੇਸ਼ਤੋ ਨਾਬੂਦ ਕਰਨ ਲਈ ਸਿਰ ਤੋੜ ਯਤਨ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਅਖੌਤੀ ਲੀਡਰਾਂ ਨੇ ਅਪਣੇ ਨਿੱਜ਼ੀ ਮਨੋਰਥਾਂ ਲਈ ਇਸ ਲੜਾਈ ਅੱਖੋਂ ਨੂੰ ਪਰੋਖੇ ਕਰਕੇ ਪੰਥ ਦੀਆਂ ਉਨ੍ਹਾਂ ਮਹਾਨ ਸੰਸਥਾਵਾਂ ਤੇ ਸਿਧਾਂਤ ਨੂੰ ਖੋਰਾ ਲਾਇਆ ਹੈ ਜਿਨ੍ਹਾਂ ਨੇ ਸਿੱਖ ਕੌਮ ਦਾ ਚਰਿੱਤਰ ਉਘਾੜਣ ਵਿੱਚ ਅਹਿਮ ਯੋਗਦਾਨ ਪਾਉਣਾ ਸੀ। ਸ਼ਹੀਦਾਂ ਨੂੰ ਯਾਦ ਕਰਨਾ ਸਾਡੀ ਜਿੰਮੇਵਾਰੀ ਬਣਦੀ ਹੈ। ਇਸ ਲਈ ਅਸੀਂ ਇਹ ਮਾਰਚ ਕੱਢ ਕੇ ਉਨ੍ਹਾਂ ਮਹਾਨ ਸਹੀਦਾਂ ਬਾਰੇ ਅਪਣੀ ਨਵੀਂ ਪੀੜ੍ਹੀ ਨੂੰ ਜਾਣਕਾਰੀ ਦੇਣਾ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਹਰ ਪੰਥ ਦਰਦੀ ਨੂੰ ਇਸ ਮਾਰਚ ਵਿਚ ਵਧ ਚੜ੍ਹ ਕੇ ਸ਼ਾਮਿਲ ਹੋਣਾ ਚਾਹੀਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,