ਸਿਆਸੀ ਖਬਰਾਂ

ਭਾਈ ਅਵਤਾਰ ਸਿੰਘ ਬ੍ਰਹਮਾ ਦਾ ਸ਼ਹੀਦੀ ਦਿਹਾੜਾ ਉਨ੍ਹਾਂ ਦੇ ਪਿੰਡ ਵਿਖੇ ਮਨਾਇਆ ਗਿਆ

By ਸਿੱਖ ਸਿਆਸਤ ਬਿਊਰੋ

July 25, 2016

ਤਰਨ ਤਾਰਨ: ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਦੇ ਮੁਖੀ ਸ਼ਹੀਦ ਭਾਈ ਅਵਤਾਰ ਸਿੰਘ ਬ੍ਰਹਮਾ ਦਾ 28ਵਾਂ ਸ਼ਹੀਦੀ ਦਿਹਾੜਾ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਜਥੇਬੰਦੀ ਵਲੋਂ ਪਿੰਡ ਬ੍ਰਹਮਪੁਰਾ, ਜ਼ਿਲ੍ਹਾ ਤਰਨ ਤਾਰਨ ਵਿਖੇ ਪੂਰੇ ਖ਼ਾਲਸਈ ਸ਼ਾਨੋ ਸ਼ੌਕਤ ਦੇ ਨਾਲ ਮਨਾਇਆ ਗਿਆ। ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੇ ਭੋਗਾ ਤੋਂ ਉਪਰੰਤ ਰਾਗੀਆਂ, ਢਾਡੀਆਂ, ਕਵੀਸ਼ਰਾਂ, ਕਥਾਵਾਚਕਾਂ ਅਤੇ ਸਿੱਖ ਪੰਥ ਦੀਆਂ ਰਾਜਨੀਤਿਕ, ਧਾਰਮਿਕ ਜਥੇਬੰਦੀਆਂ ਦੇ ਆਗੂ ਸਾਹਿਬਾਨਾਂ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ।

ਇਸ ਮੌਕੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾੲੀ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਸਟੇਜ ਸੰਚਾਲਕ ਦੀ ਭੂਮਿਕਾ ਨਿਭਾੲੀ। ਭਾਈ ਬਹੁਲਵਲੀਨ ਸਿੰਘ ਅਕਾਲੀ ਨਿਹੰਗ ਅਤੇ ਭਾੲੀ ਸੁਖਮਨ ਸਿੰਘ ਬਟਾਲੇ ਵਾਲੇ ਕੀਰਤਨੀ ਜੱਥੇ ਨੇ ਸੰਗਤਾਂ ਨੂੰ ਧੁਰ ਕੀ ਬਾਣੀ ਦੇ ਰਸ ਭਿੰਨੇ ਕੀਰਤਨ ਦੁਅਾਰਾ ਨਿਹਾਲ ਕੀਤਾ। ਕਵੀਸ਼ਰ ਭਾੲੀ ਨਿਸ਼ਾਨ ਸਿੰਘ ਝਬਾਲ ਅਤੇ ਗਿਅਾਨੀ ਪ੍ਰਦੀਪ ਸਿੰਘ ਰਾਹਲ ਚਾਹਲ ਨੇ ਜੋਸ਼ੀਲੀਆਂ ਵਾਰਾਂ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ‘ਚ ਭਾਈ ਧਿਆਨ ਸਿੰਘ ਮੰਡ, ਭਾਈ ਅਮਰੀਕ ਸਿੰਘ ਅਜਨਾਲਾ, ਬਿਧੀ ਚੰਦ ਸੰਪਰਦਾ ਦੇ ਮੁਖੀ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ, ਮੀਤ ਪ੍ਰਧਾਨ ਭਾੲੀ ਰਣਜੀਤ ਸਿੰਘ ਦਮਦਮੀ ਟਕਸਾਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਵਲੋਂ ਵਰਕਿੰਗ ਕਮੇਟੀ ਦੇ ਮੈਂਬਰ ਅਤੇ ਜ਼ਿਲ੍ਹਾ ਪ੍ਰਧਾਨ ਭਾਈ ਸਿਕੰਦਰ ਸਿੰਘ ਵਰਾਣਾ, ਦਲ ਖ਼ਾਲਸਾ ਦੇ ਸੀਨੀਅਰ ਆਗੂ ਭਾਈ ਬਲਦੇਵ ਸਿੰਘ ਸਿਰਸਾ, ਬਾਬਾ ਛਿੰਦਰ ਸਿੰਘ ਸਭਰਾਵਾਂ ਵਾਲੇ, ਗਿਅਾਨੀ ਸੁਖਬੀਰ ਸਿੰਘ ਹੈੱਡ ਗ੍ਰੰਥੀ ਖਡੂਰ ਸਾਹਿਬ, ਬਾਬਾ ਨੰਦ ਸਿੰਘ ਮੁੰਡਾ ਪਿੰਡ ਵਾਲੇ, ਬਾਬਾ ਮਨਪ੍ਰੀਤ ਸਿੰਘ ਅਲੀਪੁਰ ਖ਼ਾਲਸਾ ਵਾਲੇ, ਲੇਖਕ ਅਤੇ ਸਿੱਖ ਚਿੰਤਕ ਭਾਈ ਹਰਮਿੰਦਰ ਸਿੰਘ ਭੱਟ, ਭਾੲੀ ਧਰਮਿੰਦਰ ਸਿੰਘ ਮੁੱਖ ਸੇਵਾਦਰ ਖ਼ਾਲਸਾ ਸੇਵਾ, ਭਾੲੀ ਪ੍ਰਤਾਪ ਸਿੰਘ ਧਰਮੀ ਫ਼ੌਜੀ, ਬਾਬਾ ਪ੍ਰਗਟ ਸਿੰਘ ਲੂਅਾਂ ਸਾਹਿਬ ਵਾਲੇ, ਬਾਬਾ ਸਾਹਿਬ ਸਿੰਘ ਗੁੱਜਰਪੁਰਾ, ਬਾਬਾ ਹਰਦੇਵ ਸਿੰਘ ਕਰਮੂ ਵਾਲਾ ਕਾਰ ਸੇਵਾ ਸਰਹਾਲੀ, ਭਾਈ ਸੁਖਚੈਨ ਸਿੰਘ ਗੋਪਾਲਾ ਮੁੱਖ ਸੇਵਾਦਾਰ ਸਿੱਖ ਯੂਥ ਸੇਵਾ ਦਲ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਪ੍ਰਗਟ ਸਿੰਘ ਠਰੂ, ਬਾਬਾ ਬੁੱਢਾ ਸਾਹਿਬ ਸਤਿਕਾਰ ਕਮੇਟੀ ਦੇ ਭਾੲੀ ਮਨਪ੍ਰੀਤ ਸਿੰਘ ਭੋਝੀਅਾਂ, ਜਥੇਦਾਰ ਬਾਬਾ ਚਤਰ ਸਿੰਘ ਨਿਹੰਗ ਮੁੱਖ ਸੇਵਾਦਾਰ ਅਸਥਾਨ ਬੀਬੀ ਭਾਗੋ, ਭਾਈ ਸੁਖਵਿੰਦਰ ਸਿੰਘ ਦਮਦਮੀ ਟਕਸਾਲ ਅਤੇ ਕਵੀ ਭਾੲੀ ਮਨਬੀਰ ਸਿੰਘ ਮੰਡ ਨੇ ਸਟੇਜ ਤੇ ਸੰਗਤਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾੲੀ ਬਲਵੰਤ ਸਿੰਘ ਗੋਪਾਲਾ ਅਤੇ ਭਾੲੀ ਰਣਜੀਤ ਸਿੰਘ ਦਮਦਮੀ ਟਕਸਾਲ ਵਲੋਂ ਭਾੲੀ ਧਿਅਾਨ ਸਿੰਘ ਮੰਡ ਅਤੇ ਭਾੲੀ ਅਮਰੀਕ ਸਿੰਘ ਅਜਨਾਲਾ ਸਮੇਤ ਸ਼ਹੀਦ ਭਾੲੀ ਅਵਤਾਰ ਸਿੰਘ ਬ੍ਰਹਮਾ, ਸ਼ਹੀਦ ਭਾੲੀ ਗੁਰਜੰਟ ਸਿੰਘ ਬੁੱਧਸਿੰਘ ਵਾਲਾ, ਸ਼ਹੀਦ ਭਾੲੀ ਸੁਖਵਿੰਦਰ ਸਿੰਘ ਗੋਰਾ ਪੱਪੂ, ਸ਼ਹੀਦ ਭਾੲੀ ਅਨਾਰ ਸਿੰਘ ਪਾੜਾ, ਸ਼ਹੀਦ ਭਾੲੀ ਬਲਬੀਰ ਸਿੰਘ ਕੰਗ, ਸ਼ਹੀਦ ਭਾੲੀ ਕਸ਼ਮੀਰ ਸਿੰਘ ਸ਼ੀਰਾ, ਸ਼ਹੀਦ ਭਾੲੀ ਬਹਿਲਾ ਅਤੇ ਹੋਰ 20 ਸ਼ਹੀਦ ਪਰਿਵਾਰਾਂ ਨੂੰ ਜੈਕਾਰਿਅਾਂਦੀ ਗੂੰਜ ‘ਚ ਸਨਮਾਨਿਤ ਕੀਤਾ ਗਿਅਾ।

ਸੁਖਬੀਰ ਬਾਦਲ ਸਾਨੂੰ ਡਰਾ ਨਹੀਂ ਸਕਦਾ: ਭਾਈ ਮੰਡ

ਇਸ ਮੌਕੇ ਭਾੲੀ ਮੰਡ ਅਤੇ ਭਾਈ ਅਜਨਾਲਾ ਨੇ ਕਿਹਾ ਕਿ ਅੱਜ ਸਮੁੱਚੀ ਕੌਮ ਨੂੰ ਇਕਮੁੱਠ ਹੋਣ ਦੀ ਲੋੜ ਹੈ ਅਤੇ ਕੌਮ ਨੂੰ ਇਕ ਪਲੇਟਫ਼ਾਰਮ ‘ਤੇ ਇਕੱਠਿਆਂ ਕਰਨ ਲਈ ਅਸੀਂ ਯਤਨਸ਼ੀਲ ਹਾਂ। ਸ਼੍ਰੋਮਣੀ ਗੁਰਦੁਅਾਰਾ ਪ੍ਰਬੰਧਕ ਕਮੇਟੀ ਦਾ ਕੰਟਰੋਲ ਬਹੁਤ ਜਲਦ ਚੰਗੇ ਕਿਰਦਾਰ ਵਾਲੇ ਗੁਰਸਿੱਖਾਂ ਹੱਥ ਕਰਾਂਗੇ। ਤਖ਼ਤਾਂ ਨੂੰ ਬਾਦਲਕਿਅਾਂ ਤੋਂ ਅਾਜ਼ਾਦ ਕਰਵਾਵਾਂਗੇ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਪੁਰਾਤਨ ਪ੍ਰਪੰਰਾਵਾਂ ਅਤੇ ਸਿਧਾਂਤਾਂ ਨੂੰ ਦੁਬਾਰਾ ਕਾਇਮ ਕਰਾਂਗੇ। ਨਵੰਬਰ 2016 ‘ਚ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਬਠਿੰਡਾ ਵਿਖੇ ਹੋ ਰਹੇ “ਸਰਬੱਤ ਖ਼ਾਲਸਾ” ‘ਚ ਪਹੁੰਚਣ ਲੲੀ ਸੰਗਤਾਂ ਨੂੰ ਅਪੀਲ ਵੀ ਕੀਤੀ। ਉਹਨਾਂ ਇਹ ਵੀ ਕਿਹਾ ਕਿ ਸਾਨੂੰ ਹਕੂਮਤਾਂ ਦਾ ਕੋਈ ਡਰ ਨਹੀਂ ਅਤੇ ਨਾ ਹੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਸਾਨੂੰ ਡਰਾ ਸਕਦਾ ਹੈ।

ਉਹਨਾਂ ਕਿਹਾ ਕਿ ਸੰਗਤ ਸਹਿਯੋਗ ਦਿੰਦੀ ਰਹੀ ਅਸੀਂ ਪੰਥ ਦਾ ਹਰ ਮੋਰਚਾ ਫ਼ਤਹਿ ਕਰਾਂਗੇ। ਬੁਲਾਰਿਆਂ ਨੇ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ, ਉਹਨਾਂ ਦੀ ਸ਼ਹਾਦਤ ਕਦੇ ਵੀ ਅਜਾਈਂ ਨਹੀਂ ਜਾਂਦੀ, ਸ਼ਹੀਦਾਂ ਦੇ ਪਾਏ ਹੋਏ ਪੂਰਨਿਅਾਂ ‘ਤੇ ਪਹਿਰਾ ਦੇਣਾ ਸਾਡਾ ਸਭ ਦਾ ਫ਼ਰਜ਼ ਹੈ ਤਾਂ ਜੋ ਅਸੀਂ ਕੌਮੀ ਘਰ ਖ਼ਾਲਿਸਤਾਨ ਦੀ ਪ੍ਰਾਪਤੀ ਕਰ ਸਕੀੲੇ। ਇਸ ਮੌਕੇ ਜਥੇਦਾਰ ਭਾਈ ਸਾਧਾ ਸਿੰਘ, ਭਾਈ ਬਲਦੇਵ ਸਿੰਘ, ਭਾੲੀ ਹਰਪਾਲ ਸਿੰਘ ਬਲੇਰ, ਭਾੲੀ ਸਤਨਾਮ ਸਿੰਘ ਚੋਹਲਾ ਸਾਹਿਬ, ਭਾਈ ਦਿਲਬਾਗ ਸਿੰਘ ਸੇਰੋਂ, ਭਾਈ ਮੇਜਰ ਸਿੰਘ ਪੰਡੋਰੀ, ਸ਼ਹਿਰੀ ਪ੍ਰਧਾਨ ਭਾਈ ਗੁਰਦਿਅਾਲ ਸਿੰਘ ਅਾਦਿ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: