ਸਿੱਖ ਖਬਰਾਂ

ਨਨਕਾਣਾ ਸਾਹਿਬ ਵਿਖੇ ਪੀਰ ਬੁੱਧੂ ਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ

March 23, 2015 | By

ਨਨਕਾਣਾ ਸਾਹਿਬ(22 ਮਾਰਚ, 2015): ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਅਸਥਨ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਪੀਰ ਬੁੱਧੂ ਸ਼ਾਹ ਦੀ ਕੁਰਬਾਨੀ ਅਤੇ ਗੰਗੂ ਅਤੇ ਹੋਰਨਾਂ ਦੀ ਲੂਣਹਰਾਮੀ ਵਿਸ਼ੇ ‘ਤੇ ਗੁਰਦੁਆਰਾ ਬਾਲ ਲੀਲਾ, ਸ੍ਰੀ ਨਨਕਣਾ ਵਿਖੇ ਸੈਮੀਨਾਰ ਪੀਰ ਬੁੱਧੂ ਸਾਹ ਜੀ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ ਰੱਖਿਆ ਗਿਆ।

Nankana-Sahib-300x214ਪੀਰ ਬੁੱਧੂ ਸ਼ਾਹ ਜੀ ਦੇ ਜੀਵਨ ਅਤੇ ਉਨ੍ਹਾਂ ਵੱਲੋਂ ਕੀਤੀ ਗਈ ਕੁਰਬਾਨੀ ਬਾਰੇ ਗਿਆਨੀ ਜਨਮ ਸਿੰਘ ਜੀ ਨੇ ਚਾਨਣ ਪਾਉਂਦੇ ਹੋਏ ਦੱਸਿਆ ਕਿ ਪੂਜਣ ਯੋਗ ਮਹਾਨ ਹਸਤੀ ਦਾ ਨਾਮ ਸੱਯਦ ਸਯਦ ਬਦਰੁਦੀਨ ਅਲਮਾਰੂਫ ਬੁੱਧੂ ਸ਼ਾਹ ਸੀ। ਉਨ੍ਹਾਂ ਕਿਹਾ ਕਿ ਅੱਜ ਦੇ ਹੀ ਦਿਨ ੨੧ ਮਾਰਚ ੧੭੦੪ ਨੂੰ ਪੀਰ ਬੁੱਧੂ ਸ਼ਾਹ ਜੀ ਨੂੰ ਜੰਗ ਦੇ ਮੈਦਾਨ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਮਦਦ ਕਰਨ ਦਾ ਦੋਸ਼ ਲਗਾ ਕੇ ਸਰਦਾਰ ਉਸਮਾਨ ਖਾਂ ਹਾਕਮ ਸਢੋਰਾ ਨੇ ਪੀਰ ਜੀ ਨੂੰ ਧੌਖੇ ਨਾਲ ਪਕੜ ਕੇ, ਸ਼ਹੀਦ ਕਰ ਦਿੱਤਾ।

ਇਸ ਸੈਮੀਨਾਰ ‘ਚ ਬੋਲਦਿਆਂ ਸ੍ਰ. ਬਲਿੰਦਰ ਸਿੰਘ ਨੇ ਆਪਣੇ ਵੀਚਾਰ ਰੱਖਦੇ ਕਿਹਾ ਕਿ ਗਿਆਨੀ ਜਨਮ ਸਿੰਘ ਜੀ ਨੇ ਪਹਾੜੀ ਹਿੰਦੂ ਰਾਜਿਆਂ ਵੱਲੋਂ ਸਿੱਖੀ ਦੀ ਵੱਧਦੀ ਤਾਕਤ ਨੂੰ ਪਸੰਦ ਨਾ ਕਰਨ ਬਾਰੇ ਮੈਂ ਕਹਿਣਾ ਚਾਹੁੰਦਾ ਹਾਂ ਕਿ ਸਾਨੂੰ ਗੰਗੂ ਬ੍ਰਾਹਮਣੀ ਸੋਚ ਦੇ ਧਾਰਨੀ ਲੋਕਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ।ਚਾਹੇ ਉਹ ਆਰ.ਐਸ.ਐਸ ਹੋਏ ਜਾਂ ਹੋਰ। ਸਾਨੂੰ ਹਮੇਸ਼ਾਂ ਗੁਰੂ ਘਰ ਲਈ ਕੁਰਬਾਨੀ ਕਰਨ ਵਾਲੇ ਭਾਈ ਮਰਦਾਨਾਂ ਜੀ, ਸਾਂਈ ਮੀਆਂ ਮੀਰ, ਪੀਰ ਬੁੱਧੂਸ਼ਾਹ ਅਤੇ ਨਵਾਬ ਸ਼ੇਰਖਾਂਨ ਮਲੇਰਕੋਟਲਾ ਆਦਿਕ ਗੁਰੂ ਘਰ ਨਾਲ ਪਿਆਰ ਅਤੇ ਕੁਰਬਾਨ ਹੋਣ ਵਾਲਿਆਂ ਦੇ ਦਿਨ ਧੂੰਮਧਾਮ ਨਾਲ ਮਨਾਣੇ ਚਾਹੀਦੇ ਹਨ।

ਇਸ ਸੈਮੀਨਾਰ ਦੇ ਅੰਤ ‘ਚ ਗੰਗੂ ਬ੍ਰਾਹਮਣ, ਝੂਠਾ ਨੰਦ ਅਤੇ ਨਮਕਹਲਾਲ ਤੇ ਨਮਕਹਰਾਮ ਬਾਰੇ ਜੱਥੇਦਾਰ ਸ੍ਰ. ਚਰਨਜੀਤ ਸਿੰਘ ਨਿਰਵੈਰ ਖਾਲਸਾ ਗੱਤਕਾ ਦਲ ਨੇ ਸੰਗਤਾਂ ਨੂੰ ਨਬੀ ਖਾਂ ਗਨੀ ਖਾਂ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਉੱਚ ਦਾ ਪੀਰ ਬਣਾ ਕੇ ਲੈ ਜਾਣ ਬਾਰੇ ਸੰਗਤਾਂ ਨਾਲ ਵੀਚਾਰ ਸਾਂਝੇ ਕੀਤੇ ਅਤੇ ਕਿਹਾ ਕਿ ਸਾਨੂੰ ਇਨ੍ਹਾਂ ਦੀ ਕੁਰਬਾਨੀ ਨੂੰ ਭੁੱਲਣਾ ਨਹੀਂ ਚਾਹੀਦਾ ਬਲਕਿ ਇਨ੍ਹਾਂ ਦੀ ਯਾਦ ਵਿਚ ਅਸਥਾਨ ਬਣਾਏ ਜਾਣੇ ਚਾਹੀਦੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,