ਸਿਆਸੀ ਖਬਰਾਂ

ਮੋਦੀ ਸਰਕਾਰ ‘ਯੋਗ’ ਤੋਂ ਸਿਆਸੀ ਲਾਹਾ ਨਾ ਖੱਟੇ: ਮੁਸਲਿਮ ਜਥੇਬੰਦੀਆਂ

By ਸਿੱਖ ਸਿਆਸਤ ਬਿਊਰੋ

June 22, 2018

ਚੰਡੀਗੜ: ਭਾਰਤ ਦੀਆਂ ਵੱਖ-ਵੱਖ ਮੁਸਲਿਮ ਜਥੇਬੰਦੀਆਂ ਦੇ ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਯੋਗ ਨੂੰ ਸਿਆਸੀ ਲਾਹਾ ਖੱਟਣ ਲਈ ਨਾ ਵਰਤੇ। ‘ਯੋਗ’ ਸਰੀਰਕ ਅਭਿਆਸ ਦੀ ਹੀ ਇਕ ਵੰਨਗੀ ਵਜੋਂ ਲਿਆ ਜਾਵੇ ਤਾਂ ਬਿਹਤਰ ਹੈ। ਇਸ ਨੂੰ ਸਿਆਸਤ ਲਈ ਵਰਤਣਾ ਤਰਕਸੰਗਤ ਨਹੀਂ ਹੈ।

ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਦੇ ਬੁਲਾਰੇ ਸੱਜਾਦ ਨੋਮਾਨੀ ਨੇ ਕਿਹਾ ਕਿ ਇਸਲਾਮ ਵੀ ਸਰੀਰਕ ਤੰਦਰੁਸਤੀ ਨੂੰ ਖ਼ਾਸ ਤਵੱਜੋ ਦਿੰਦਾ ਹੈ। ਹਾਲਾਂਕਿ ਉਨ੍ਹਾਂ ਨਾਲ ਹੀ ਕਿਹਾ ਕਿ ਯੋਗ ਨੂੰ ਅਭਿਆਸ ਵੱਜੋਂ ‘ਥੋਪਣਾ’ ਗਲਤ ਹੈ।

ਇਸ ਤੋਂ ਇਲਾਵਾ ਆਲ ਇੰਡੀਆ ਸ਼ੀਆ ਪਰਸਨਲ ਲਾਅ ਬੋਰਡ ਨੇ ਵੀ ਕਿਹਾ ਕਿ ‘ਯੋਗ’ ਨੂੰ ਕਿਸੇ ਫ਼ਿਰਕੇ ਵਿਸ਼ੇਸ਼ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਜਥੇਬੰਦੀਆਂ ਨੇ ਸਾਂਝੇ ਸੁਰ ਵਿੱਚ ਕਿਹਾ ਕਿ ਯੋਗ ਨੂੰ ‘ਰਹਿਮਤ’ ਵੱਜੋਂ ਲਿਆ ਜਾਵੇ ਨਾ ਕਿ ਕਿਸੇ ਉਤੇ ਥੋਪ ਕੇ ਇਸ ਨੂੰ ‘ਜ਼ਹਿਮਤ’ ਬਣਾਇਆ ਜਾਵੇ।

ਜ਼ਿਕਰਯੋਗ ਹੈ ਕਿ ਮੋਦੀ ਨੇ 2014 ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਬਨਣ ਤੋਂ ਬਾਅਦ 21 ਮਈ ਦਾ ਦਿਨ ਯੋਗ ਦਿਵਸ ਵੱਜੋ ਮਨਾਉਣਾ ਸ਼ੁਰੂ ਕੀਤਾ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: