ਆਮ ਖਬਰਾਂ » ਵਿਦੇਸ਼

ਨੇਪਾਲ: ਕਾਠਮਾਂਡੂ ਦੇ ਦੋ ਸਕੂਲਾਂ ਦੇ ਸਾਹਮਣੇ ਧਮਾਕੇ

September 20, 2016 | By

ਕਾਠਮਾਂਡੂ: ਨੇਪਾਲੀ ਪੁਲਿਸ ਦਾ ਕਹਿਣਾ ਹੈ ਕਿ ਰਾਜਧਾਨੀ ਕਾਠਮਾਂਡੂ ਦੇ ਦੋ ਸਕੂਲਾਂ ਦੇ ਬਾਹਰ ਛੋਟੇ ਬੰਬ ਧਮਾਕੇ ਹੋਏ ਹਨ। ਹਾਲਾਂਕਿ ਪੁਲਿਸ ਨੇ ਕਿਸੇ ਦੇ ਜ਼ਖਮੀ ਹੋਣ ਦੀ ਗੱਲ ਨਹੀਂ ਕਹੀ ਹੈ। ਉਨ੍ਹਾਂ ਮੁਤਾਬਕ ਸ਼ਹਿਰ ਦੇ ਹੋਰ ਪੰਜ ਸਕੂਲਾਂ ਦੇ ਬਾਹਰ ਵੀ ਅਣਚੱਲੇ ਬੰਬ ਬਰਾਮਦ ਕੀਤੇ ਗਏ ਹਨ।

ਪੁਲਿਸ ਅਧਿਕਾਰੀ ਬਿਕਰਮ ਸਿੰਘ ਥਾਪਾ ਨੇ ਕਿਹਾ ਕਿ ਧਮਾਕਾ ਦੋ ਸਕੂਲਾਂ ਦੇ ਗੇਟ ਦੇ ਸਾਹਮਣੇ ਮੰਗਲਵਾਰ ਸਵੇਰੇ ਹੋਏ। ਇਨ੍ਹਾਂ ਸਕੂਲਾਂ ਵਿਚ ਪਹਿਲੀ ਜਮਾਤ ਤੋਂ ਦਸਵੀਂ ਤਕ ਦੀ ਪੜ੍ਹਾਈ ਹੁੰਦੀ ਹੈ।

ਅਧਿਕਾਰੀ ਮੁਤਾਬਕ ਰਾਜਧਾਨੀ ਦੇ ਪੰਜ ਹੋਰ ਸਕੂਲਾਂ ਦੇ ਬਾਹਰ ਵੀ ਅਣਚੱਲੇ ਬੰਬ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਨੂੰ ਜਾਂ ਤਾਂ ਖਾਲੀ ਥਾਂ ‘ਤੇ ਲਿਜਾ ਕੇ ਧਮਾਕਾ ਕਰਾ ਦਿੱਤਾ ਗਿਆ ਜਾਂ ਉਥੋਂ ਹਟਾ ਦਿੱਤੇ ਗਏ।

ਅਣਚੱਲੇ ਬੰਬਾਂ ਨੂੰ ਸਕੂਲ ਤੋਂ ਦੂਰ ਲਿਜਾਣ ਲਈ ਕਾਰਵਾਈ ਕਰਦੇ ਹੋਏ ਕਾਠਮਾਂਡੂ ਪੁਲਿਸ ਦੇ ਮੁਲਾਜ਼ਮ

ਅਣਚੱਲੇ ਬੰਬਾਂ ਨੂੰ ਸਕੂਲ ਤੋਂ ਦੂਰ ਲਿਜਾਣ ਲਈ ਕਾਰਵਾਈ ਕਰਦੇ ਹੋਏ ਕਾਠਮਾਂਡੂ ਪੁਲਿਸ ਦੇ ਮੁਲਾਜ਼ਮ

ਥਾਪਾ ਨੇ ਦੱਸਿਆ ਕਿ ਧਮਾਕੇ ਦੇ ਸੰਬੰਧ ‘ਚ ਦੋ ਸ਼ੱਕੀਆਂ ਨੂੰ ਪੁਲਿਸ ਨੇ ਫੜ੍ਹਿਆ ਹੈ। ਧਮਾਕੇ ਵਾਲੀ ਥਾਂ ਤੋਂ ਬੰਬਾਂ ਦੇ ਨਾਲ ਪਰਚੇ ਵੀ ਬਰਾਮਦ ਕੀਤੇ ਹਨ।

ਇਨ੍ਹਾਂ ਪਰਚਿਆਂ ‘ਚ ਬੱਚਿਆਂ ਨੂੰ ਸਕੂਲਾਂ ‘ਚ ਮੁਫਤ ਪੜ੍ਹਾਈ ਕਰਾਏ ਜਾਣ ਦੀ ਮੰਗ ਕੀਤੀ ਗਈ ਹੈ। ਧਮਾਕੇ ਨਾਲ ਇਕ ਸਕੂਲ ਦੇ ਗੇਟ ਨੂੰ ਨੁਕਸਾਨ ਪੁੱਜਿਆ ਹੈ।

(ਸਰੋਤ: ਬੀਬੀਸੀ)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,