ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ » ਸਿੱਖ ਖਬਰਾਂ

ਦੋ ਦਹਾਕਿਆਂ ਤੋਂ ਨਜ਼ਰਬੰਦ ਭਾਈ ਲਾਹੌਰੀਆ ਦੀ ਰਿਹਾਈ ਲਈ ਹਿਲਜੁਲ ਸ਼ੁਰੂ ਹੋਈ

April 12, 2016 | By

 

ਪਟਿਆਲਾ: ਪਿਛਲੇ ਦੋ ਦਹਾਕਿਆਂ ਤੋਂ ਜੇਲ ਵਿੱਚ ਬੰਦ ਸਿੱਖ ਸਿਆਸੀ ਕੈਦੀ ਭਾਈ ਦਇਆ ਸਿੰਘ ਲਾਹੌਰੀਆ ਦੀ ਰਿਹਾਈ ਲਈ ਯਤਨ ਸ਼ੁਰੂ ਹੋਣ ਦੀਆਂ ਖਬਰਾਂ ਹਨ।ਪੰਜਾਬੀ ਅਖਬਾਰ ਟ੍ਰਿਬਿਊਨ ਵਿੱਚ ਨਸ਼ਰ ਖਬਰ ਅਨੁਸਾਰ ਪੰਜਾਬ ਦੀਆਂ ਕੁਝ ਰਾਜਨੀਤਿਕ ਸ਼ਖਸ਼ੀਅਤਾਂ ਵੱਲੋਂ ਉਨ੍ਹਾਂ ਦੀ ਰਿਹਾਈ ਲਈ ਚਾਰਾਜੋਈ ਸ਼ੁਰੂ ਕੀਤੀ ਗਈ ਹੈ।

ਰਾਜਨੀਤਿਕ ਸ਼ਖਸ਼ੀਅਤਾਂ ਵੱਲੋਂ ਭਾਈ ਲਾਹੌਰੀਆ ਦੀ ਰਿਹਾਈ ਸਬੰਧੀ ਕੇਂਦਰ ਅਤੇ ਰਾਜਸਥਾਨ ਸਰਕਾਰ ਨੂੰ ਪੱਤਰ ਭੇਜ ਕੇ ਉਸ ਦੀ ਰਿਹਾਈ ਵਿੱਚ ਹੋ ਰਹੀ ਦੇਰੀ ਦਾ ਮਾਮਲਾ ਉਠਾਇਆ ਗਿਆ ਹੈ।

ਕਮਲਜੀਤ ਕੌਰ ਕੇਂਦਰ ਸਰਕਾਰ ਨੂੰ ਲਿਖੇ ਪੱਤਰ ਦੀ ਕਾਪੀ ਵਿਖਾਉਂਦੀ ਹੋਈ|

ਕਮਲਜੀਤ ਕੌਰ ਕੇਂਦਰ ਸਰਕਾਰ ਨੂੰ ਲਿਖੇ ਪੱਤਰ ਦੀ ਕਾਪੀ ਵਿਖਾਉਂਦੀ ਹੋਈ

ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਰਾਜਸਥਾਨ ਦੀ ਮੁੱਖ ਮੰਤਰੀ ਨੂੰ ਜਨਵਰੀ ਅਤੇ ਮਾਰਚ ਵਿੱਚ ਦੋ ਪੱਤਰ ਭੇਜ ਚੁੱਕੇ ਹਨ। ਇੱਕ-ਇੱਕ ਪੱਤਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਅਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਵੱਲੋਂ ਗ੍ਰਹਿ ਮੰਤਰੀ ਨੂੰ ਲਿਖਿਆ ਜਾ ਚੁੱਕਾ ਹੈ।

ਜ਼ਿਕਰਯੋਗ ਹੈ ਕਿ ਜ਼ਿਲ੍ਹਾ ਸੰਗਰੂਰ ਨਾਲ ਸਬੰਧਤ ਦਯਾ ਸਿੰਘ ਲਾਹੌਰੀਆ ਨੂੰ ਉਨ੍ਹਾਂ ਦੀ ਪਤਨੀ ਕਮਲਜੀਤ ਕੌਰ ਸਮੇਤ ਅਮਰੀਕਾ ਤੋਂ ਸੰਧੀ ਤਹਿਤ ਦੋਵਾਂ ਨੂੰ 1997 ’ਚ ਭਾਰਤ ਹਵਾਲੇ ਕਰ ਦਿੱਤਾ ਗਿਆ ਸੀ। ਉਹ ਮਨਜਿੰਦਰ ਸਿੰਘ ਬਿੱਟਾ ’ਤੇ ਦਿੱਲੀ ਵਿੱਚ ਹੋਏ ਹਮਲੇ ’ਤੇ ਆਧਾਰਤ ਕੇਸ ’ਚੋਂ 2001 ਵਿੱਚ ਬਰੀ ਹੋ ਗਏ ਸਨ।

ਭਾਈ ਲਾਹੌਰੀਆਂ ਨੂੰ ਰਾਜਸਥਾਨ ਦੇ ਕਾਂਗਰਸੀ ਆਗੂ ਦੇ ਪੁੱਤਰ ਨੂੰ ਅਗਵਾ ਕਰਨ ਦੇ ਕੇਸ ਵਿੱਚ ਉਸ ਨੂੰ 2004 ’ਚ ਹੋਈ ਉਮਰ ਕੈਦ ਹੋਈ ਸੀ, ਜੋ ਸੁਪਰੀਮ ਕੋਰਟ ਵੱਲੋਂ ਬਰਕਰਾਰ ਰੱਖੀ ਗਈ।ਇਸ ਕੇਸ ਵਿੱਚ ਕਮਲਜੀਤ ਕੌਰ ਨੂੰ ਵੀ ਸੱਤ ਸਾਲਾਂ ਦੀ ਕੈਦ ਹੋਈ, ਜੋ ਉਹ ਕੱਟ ਕੇ ਰਿਹਾਅ ਹੋ ਚੁੱਕੀ ਹੈ।

ਇਸੇ ਦੌਰਾਨ ਕਮਲਜੀਤ ਕੌਰ ਦਾ ਕਹਿਣਾ ਹੈ ਕਿ ਉਸ ਦਾ ਪਤੀ ਸਿਰਫ਼ ਅਗਵਾ ਮਾਮਲੇ ਦਾ ਹੀ ਕੈਦੀ ਹੈ, ਪਰ ਫੇਰ ਵੀ ਦੋ ਦਹਾਕਿਆਂ ਦੌਰਾਨ ਉਸ ਦੀ ਕਦੇ ਪੈਰੋਲ ’ਤੇ ਵੀ ਰਿਹਾਈ ਨਹੀਂ ਹੋ ਸਕੀ। ਇਸੇ ਦੌਰਾਨ ‘ਸਿੱਖ ਸੋਸ਼ਲ ਜਸਟਿਸ’ ਦੇ ਪ੍ਰਧਾਨ ਹਰਵਿੰਦਰ ਸਿੰਘ ਬਿੰਦੀ ਵੀ ਰਿਹਾਈ ਲਈ ਸਹਿਯੋਗ ਕਰ ਰਹੇ ਹਨ। ਲਾਹੌਰੀਆ ਦੀ ਰਿਹਾਈ ਲਈ ਉਸ ਨੇ ਵੀ ਕੇਂਦਰ ਸਰਕਾਰ ਨੂੰ ਬੇਨਤੀ ਪੱਤਰ ਲਿਖਿਆ ਹੈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,