ਚੋਣਵੀਆਂ ਵੀਡੀਓ

ਗਲਤੀ, ਗੁਨਾਹ, ਇਖਲਾਕ, ਪਛਤਾਵਾ, ਪਛਚਾਤਾਪ ਤੇ ਸੁਧਾਈ

By ਸਿੱਖ ਸਿਆਸਤ ਬਿਊਰੋ

September 17, 2020

ਇਹਨੀ ਦਿਨੀਂ ਸਿੱਖ ਜਗਤ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਿਆਰ ਕੀਤੇ ਸਰੂਪ ਸਾਹਿਬਾਨ ਦੇ ਲਾਪਤਾ ਹੋਣ ਦੇ ਮਸਲੇ ਉੱਤੇ ਕਈ ਪ੍ਰਕਾਰ ਦੀ ਚਰਚਾ ਤੇ ਸਰਗਰਮੀ ਚੱਲ ਰਹੀ ਹੈ। ਮਾਮਲਾ ਇੰਨਾ ਗੰਭੀਰ ਹੈ ਕਿ ਸਿੱਖ ਜਗਤ ਦੇ ਸਨਮੁਖ ਇਹ ਆਪਾ ਪੜਚੋਲ ਦਾ ਵੱਡਾ ਵਿਸ਼ਾ ਬਣ ਜਾਣਾ ਚਾਹੀਦਾ ਸੀ ਕਿ ਆਖਿਰ ਕੀ ਕਾਰਨ ਹਨ ਕਿ ਗੁਰੂ ਸਾਹਿਬ ਦੇ ਅਦਬ ਲਈ ਜਾਨਾ ਵਾਰ ਕੇ ਸਿਰਜੀ ਸੰਸਥਾ ਦੇ ਆਪਣੇ ਪ੍ਰਬੰਧ ਹੇਠ ਹੀ ਗੁਰੂ ਸਾਹਿਬ ਦੀ ਇੰਨੀ ਵੱਡੀ ਬੇਅਦਬੀ ਹੋ ਜਾਵੇ? ਪਰ ਸ਼ਾਇਦ ਸਾਡੇ ਸਮਾਜ ਵਿੱਚ ਅਜੋਕੇ ਸਮੇਂ ਗੁਰੂ ਲਿਵ ਦੀ ਉਹ ਨੇੜਤਾ ਨਹੀਂ ਰਹੀ ਜੋ ਉਹਨਾਂ ਕੁਰਬਾਨੀਆਂ ਵੇਲੇ ਸੀ ਕਿਉਂਕਿ ਇਸ ਮਾਮਲੇ ਨੂੰ ਇੱਕ ਸਿਆਸੀ ਪ੍ਰਬੰਧਕੀ ਮਾਮਲੇ ਵਾਙ ਹੀ ਨਜਿੱਠਣ ਦੀ ਕਵਾਇਦ ਜ਼ੋਰਾਂ ਉੱਤੇ ਹੈ।

ਇਸੇ ਕਵਾਇਦ ਦਾ ਇੱਕ ਅਗਲਾ ਅਹਿਮ ਪੜਾਅ 18 ਸਤੰਬਰ ਨੂੰ ਹੈ ਜਿਸ ਦਿਨ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਮੌਕੇ ਸ਼੍ਰੋ.ਗੁ.ਪ੍ਰ.ਕ. ਦੀ ਤਤਕਾਲੀ ਕਾਰਜ-ਕਾਰਨੀ ਨੂੰ ਪੇਸ਼ ਹੋਣ ਲਈ ਸੱਦਿਆ ਗਿਆ ਹੈ। ਪਹਿਲਾਂ ਮਾਮਲੇ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰਨ ਵਾਲੀ ਤੇ ਫਿਰ ਵਾਰ-ਵਾਰ ਬਿਨਾ ਜਚਵੇਂ ਕਾਰਨਾਂ ਦੇ ਆਪਣੇ ਫੈਸਲੇ ਤੇ ਬਿਆਨ ਬਦਲਣ ਵਾਲੀ ਮੌਜੂਦਾ ਕਾਰਜ-ਕਾਰਨੀ ਨੇ ਵੀ ਇਸ ਦਿਨ ਸਿੰਘ ਸਾਹਿਬਾਨ ਅੱਗੇ ਪੇਸ਼ ਹੋਣ ਦਾ ਐਲਾਨ ਕੀਤਾ ਹੈ।

18 ਸਤੰਬਰ ਨੂੰ ਕੀ ਘਟਨਾਕ੍ਰਮ ਵਾਪਰਦਾ ਹੈ ਇਹ ਵੇਖਣ ਵਾਲੀ ਗੱਲ ਹੈ ਪਰ ਇਹ ਜਰੂਰ ਸਮਝ ਲੈਣਾ ਚਾਹੀਦਾ ਹੈ ਕਿ ਪੂਰਾ ਸੱਚ ਬਿਆਨ ਕੀਤੇ ਬਿਨਾ, ਆਪਣੀ ਸਾਰੀ ਗਲਤੀ ਮੰਨੇ ਬਿਨਾ, ਉਸ ਗਲਤੀ ਦੀ ਬਣਦੀ ਜ਼ਿੰਮੇਵਾਰੀ ਕਬੂਲੇ ਬਿਨਾ, ਤੇ ਸਾਫ ਮਨ ਹੋ ਕੇ ਸੁਧਾਈ ਲਈ ਜੋਦੜੀ ਕੀਤੇ ਬਿਨਾ ਸਿਆਸੀ ਹਾਲਾਤ ਨੂੰ ਨਜਿੱਠਣ ਦੀਆਂ ਕੋਸ਼ਿਸ਼ਾਂ ਤਾਂ ਹੋ ਸਕਦੀਆਂ ਹਨ ਪਰ ਗੁਰ-ਸੰਗਤਿ ਦੇ ਸਨਮੁਖ ਦੋਸ਼-ਮੁਕਤ ਤੇ ਸੁਰਖਰੂ ਨਹੀਂ ਹੋਇਆ ਜਾ ਸਕਦਾ।

ਇੱਥੇ ਅਸੀਂ ਪਰਮਜੀਤ ਸਿੰਘ ਗਾਜ਼ੀ (ਸੰਪਾਦਕ, ਸਿੱਖ ਸਿਆਸਤ) ਵਲੋਂ “ਗਲਤੀ, ਗੁਨਾਹ, ਇਖਲਾਕ, ਪਛਤਾਵਾ, ਪਛਚਾਤਾਪ ਤੇ ਸੁਧਾਈ” ਵਿਸ਼ੇ ਤੇ ਦਿੱਤੇ ਵਿਚਾਰ ਸਾਂਝੇ ਕਰ ਰਹੇ ਹਾਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: