ਸਿੱਖ ਖਬਰਾਂ

ਅਮਿਤਾਬ ਬਚਨ ਖਿਲਾਫ “ਨਵੰਬਰ 1984 ਸਿੱਖ ਨਸਲਕੁਸ਼ੀ” ਦੇ ਸਬੰਧ ਵਿੱਚ ਆਸਟਰੇਲੀਆ ਦੀ ਅਦਾਲਤ ‘ਚ ਸ਼ਿਕਾਇਤ ਦਰਜ਼

By ਸਿੱਖ ਸਿਆਸਤ ਬਿਊਰੋ

February 16, 2015

ਜਲੰਧਰ ( 15 ਫਰਵਰੀ, 2015): ਦੱਖਣੀ ਅਸਟਰੇਲੀਆ ਦੀ ਰਾਜਧਾਨੀ ਐਡੀਲੈਂਡ ਬਿੱਚ ਭਾਰਤ-ਪਾਕਿਸਤਾਨ ਦਰਮਿਆਨ ਹੋ ਰਹੇ ਕ੍ਰਿਕਟ ਮੈਚ ਦੀ ਕਮੈਂਟਰੀ ਕਰਨ ਪਹੁੰਚੇ ਭਾਰਤੀ ਫਿਲਮ ਸਟਾਰ ਅਮਿਤਾਬ ਬਚਨ ਵਿਰੁੱਧ ਇੱਥੋਂ ਦੀ ਇੱਕ ਅਦਾਲਤ ਵਿੱਚ ਨਵੰਬਰ 1984 ਦੀ ਸਿੱਖ ਨਸਲਕੂਸ਼ੀ ਦੇ ਸਬੰਧ ਵਿੱਚ ਸ਼ਿਕਇਤ ਦਰਜ਼ ਕਰਵਾਈ ਗਈ ਹੈ।

ਇਹ ਸ਼ਿਕਾਇਤ ਤਤਕਾਲੀ ਪ੍ਰਧਾਨ ਮੰਤਰੀ ਇੰਦਰਾਂ ਗਾਂਧੀ ਦੇ ਕਤਲ ਤੋਂ ਬਾਅਦ ਅਮਿਤਾਬ ਬਚਨ ਵੱਲੋਂ ਸਿੱਖ ਨਸਲਕੂਸ਼ੀ ਲਈ ਹਿੰਸਕ ਭੀੜ ਨੂੰ ਉਕਸਾਉਣ ਬਦਲੇ, ਉਸਦੇ ਖਿਲਾਫ ਕਾਰਵਾਈ ਕਰਨ ਲਈ ਕੀਤੀ ਗਈ ਹੈ।

ਅਮਿਤਾਬ ਬਚਨ ਖਿਲਾਫ 11 ਫਰਵਰੀ ਨੂੰ ਦਰਜ਼ ਕਰਵਾਈ ਤਾਜ਼ਾ ਸ਼ਿਕਾਇਤ ਵਿੱਚ ਕੌਮਨਵੈਲਥ ਅਟਾਰਨੀ ਜਨਰਲ ਜੱਜ ਹੋਂਗ ਜੌਰਜ ਬਰਾਨਡਿਸ਼ ਨੂੰ ਅਪੀਲ ਕੀਤੀ ਗਈ ਹੈ ਕਿ ਕਰੀਮਲ ਐਕਟ 1995 ਦੀਆਂ ਧਾਰਾਵਾਂ 268.117 ਅਤੇ 16.1 ਅਧੀਨ ਅਮਿਤਾਭ ਬਚਨ ਖਿਲਾਫ ਸਿੱਖ ਨਸਲਕੁਸ਼ੀ ਸਮੇਂ ਕਾਤਲ ਭੀੜ ਨੂੰ ਉਕਸਾਉਣ ਲਈ ਜਾਂਚ ਕਰਕੇ ਕਾਰਵਾਈ ਕੀਤੀ ਜਾਵੇ।

ਇਸ ਸ਼ਿਕਾਇਤ ਵਿੱਚ ਯੁਪੀ ਦੇ ਵਸਨੀਕ ਅਜਮੇਰ ਸਿੰਘ ਰੰਧਾਵਾ ਅਤੇ ਦਿੱਲੀ ਦੇ ਬਾਬੂ ਸਿੰਘ ਦੂਖੀਆ ਦੀ ਗਵਾਹੀ ‘ਤੇ ਅੰਤਰਰਸ਼ਟਰੀ ਕਰੀਮਨਲ ਐਕਟ 2002 ਦੀ ਧਾਰਾ ਵੀ ਲਾਈ ਗਈ ਹੈ।

ਇਸ ਤਰਾਂ ਦੀ ਇੱਕ ਸ਼ਿਕਾਿੲਤ ਅਮਿਤਾਬ ਬਚਨ ਖਿਲਾਫ ਅਸਟਰੇਲੀਆ ਵਿੱਚ ਅਕਤੂਬਰ 2011 ਵਿੱਚ ਵੀ ਦਰਜ਼ ਕਰਵਾਈ ਗਈ ਸੀ, ਜਦ ਬਚਨ ਇੱਥੇ ਇਕ ਹਾਲੀਵੁੱਡ ਫਿਲਮ ਦੀ ਸੂਟਿੰਗ ਸਮੇਂ ਪਹੁੰਚਿਆ ਸੀ।

“ਸਿੱਖ ਫਾਰ ਜਸਟਿਸ” ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਦੱਸਿਆ ਕਿ ਇਨ੍ਹਾਂ ਕਾਨੂੰਨਾਂ ਤਹਿਤ ਕਾਮਨਵੈਲਥ ਅਦਾਲਤ ਨੂੰ ਮਨੁੱਖਤਾ ਵਿਰੋਧੀ ਜ਼ੁਰਮਾਂ ਅਤੇ ਨਸਲਕੁਸ਼ੀ ਨਾਲ ਸਬੰਧਤ ਸੰਸਾਰ ‘ਚ ਕਿਤੇ ਵੀ ਹੋਏ ਜ਼ੁਰਮਾਂ ਵਿਰੁੱਧ ਕਾਰਵਾਈ ਕਰਨ ਲਈ ਵਿਸ਼ੇਸ਼ ਨਿਆਇਕ ਅਧਿਕਾਰ ਪ੍ਰਾਪਤ ਹਨ।

ਸ਼ਿਕਾਇਤ ਵਿੱਚ ਇਹ ਦੋਸ਼ ਲਾਏ ਗਏ ਹਨ ਕਿ 31 ਅਕਤੂਬਰ 1984 ਨੂੰ ਤਤਕਾਲੀ ਭਾਰਤੀ ਪ੍ਰਧਾਨ ਮੰਤਰੀ ਇੰਦਰਾਂ ਗਾਂਧੀ ਦੇ ਸਿੱਖ ਬਾਡੀਗਾਰਡਾਂ ਵੱਲੋਂ ਗੋਲੀਆਂ ਮਾਰਕੇ ਕੀਤੇ ਕਤਲ ਤੋਂ ਬਾਅਦ, ਗਾਂਧੀ ਪਰਿਵਾਰ ਦੇ ਨੇੜਲੇ ਮਿੱਤਰ ਅਮਿਤਾਭ ਬਚਨ ਨੇ “ਖੂਨ ਦਾ ਬਦਲਾ ਖੂਨ” ਨਾਅਰਾ ਲਾਇਆ ਸੀ, ਜਿਸਦੇ ਸਿੱਟੇ ਵਜੋਂ ਭੜਕੀ ਹੋਈ ਭੀੜ ਨੇ ਹਜ਼ਾਰਾਂ ਸਿੱਖਾਂ ਦਾ ਕਤਲ ਕਰ ਦਿੱਤਾ ਸੀ।

ਇਸ ਖਬਰ ਨੂੰ ਪੂਰੇ ਵਿਸਥਾਰ ਨਾਲ ਪੜਨ ਲਈ ਸਾਡੀ ਅੰਗਰੇਜ਼ੀ ਦੀਆਂ ਖ਼ਬਰਾਂਵਾਲੀ ਵੈੱਬਸਾਈਟ ‘ਤੇ ਜਾਓੁ, ਵੇਖੋ: Oz Sikh body files genocide complaint against Amitabh Bachchan

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: