ਇੰਡੀਆ ਦੀ ਮਿਜ਼ਾਈਲ ਪਾਕਿਸਤਾਨ ਵਿਚ ਡਿੱਗੀ

ਕੌਮਾਂਤਰੀ ਖਬਰਾਂ

ਇੰਡੀਅਨ ਮਿਜ਼ਾਇਲ ਪਾਕਿਸਤਾਨ ਵਿਚ ਡਿੱਗਣ ਦਾ ਮਸਲਾ: ਪਾਕਿ ਵਲੋਂ ਸਾਂਝੀ ਜਾਂਚ ਦੀ ਮੰਗ

By ਸਿੱਖ ਸਿਆਸਤ ਬਿਊਰੋ

March 13, 2022

ਚੰਡੀਗੜ੍ਹ: ਲੰਘੀ 9 ਮਾਰਚ ਨੂੰ ਇੰਡੀਆ ਵਿਚੋਂ ਚੱਲੀ ਇਕ ਮਿਜ਼ਾਇਲ ਪਾਕਿਸਤਾਨ ਵਿਚ ਜਾ ਕੇ ਡਿੱਗੀ। ਦੱਸਿਆ ਜਾ ਰਿਹਾ ਹੈ ਕਿ ਇਹ ਮਿਜ਼ਾਇਲ ਪਾਕਿਸਤਾਨ ਦੇ ਖੇਤਰ ਵਿਚ 124 ਕਿੱਲੋਮੀਟਰ ਦਾਖਿਲ ਹੋ ਕੇ ਜਮੀਨ ਉੱਤੇ ਡਿੱਗ ਪਈ। ਭਾਵੇਂ ਕਿ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਪਾਕਿ ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਪਾਕਿਸਤਾਨ ਦੇ ਨਾਗਰਿਕਾਂ ਦੀ ਨਿੱਜੀ ਸੰਪਤੀ ਦਾ ਨੁਕਸਾਨ ਹੋਇਆ ਹੈ।

ਇੰਡਆ ਦਾ ਕਹਿਣਾ ਹੈ ਕਿ ਇਹ ਘਟਨਾ ਮਹਿਜ ਇਕ ਹਾਦਸਾ ਹੈ ਅਤੇ ਮਿਜ਼ਾਇਲਾਂ ਦੀ ਦੇਖਭਾਲ ਦੌਰਾਨ ਕਿਸੇ ਗੜਬੜ ਕਾਰਨ ਮਿਜ਼ਾਇਲ ਦਾਗ ਹੋ ਗਈ ਸੀ। ਇੰਡੀਆ ਨੇ ਇਸ ਮਾਮਲੇ ਵਿਚ ਅੰਦਰੂਨੀ ਪੱਧਰ ਦੀ ਜਾਂਚ ਸ਼ੁਰੂ ਕੀਤੀ ਹੈ। ਪਰ ਪਾਕਿਸਤਾਨ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਇੰਡੀਆ ਦੀ ਅੰਦਰੂਨੀ ਜਾਂਚ ਨਾਕਾਫੀ ਹੈ ਅਤੇ ਇਸ ਮਾਮਲੇ ਵਿਚ ਸਹੀ ਤੱਥਾਂ ਨੂੰ ਉਜਾਗਰ ਕਰਨ ਲਈ ਸਾਂਝੀ ਜਾਂਚ ਹੋਣੀ ਚਾਹੀਦੀ ਹੈ।

ਪਾਕਿਸਤਾਨ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਇੰਡੀਆ ਵਲੋਂ ਰਣਨੀਤ ਜੰਗੀ ਹਥਿਆਰਾਂ ਦੀ ਦੇਖਭਾਲ ਵਿਚ ਉਕਾਈਆਂ ਤਕਨੀਕੀ ਖਾਮੀਆਂ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: