ਚੰਡੀਗੜ੍ਹ: ਕਸ਼ਮੀਰ ਮਾਮਲੇ ਉੱਤੇ ਭਾਰਤ ਨਾਲ ਚੱਲ ਰਹੇ ਭਾਰੀ ਤਣਾਅ ਦੇ ਬਾਵਜੂਦ ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਸਾਹਿਬ ਲਾਂਘਾ ਮਿੱਥੇ ਸਮੇਂ ਤੇ ਖੋਲਣ ਦੀ ਦ੍ਰਿੜਤਾ ਇੱਕ ਵਾਰ ਮੁੜ ਪ੍ਰਗਟ ਕੀਤੀ ਹੈ।
ਅਫਗਾਨਿਸਤਾਨ ਤੋਂ ਆਏ ਇੱਕ ਕੌਮਾਂਤਰੀ ਵਫਦ ਨੂੰ ਸੰਬੋਧਨ ਕਰਦਿਆਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਲਈ ਵਚਨਬੱਧ ਹੈ ਅਤੇ ਗੁਰੂ ਨਾਨਕ ਪਾਤਿਸ਼ਾਹ ਦੇ 550ਵੇਂ ਪ੍ਰਕਾਸ਼ ਦਿਹਾੜੇ ਉੱਤੇ ਸਿੱਖ ਭੈਣਾਂ-ਭਰਾਵਾਂ ਨੂੰ ਖੁੱਲਦਿਲੀ ਨਾਲ ਜੀ ਆਇਆ ਨੂੰ ਕਿਹਾ ਜਾਵੇਗਾ।
Θ ਇਹ ਵੀ ਪੜ੍ਹੋ: ਕਰਤਾਰਪੁਰ ਸਾਹਿਬ ਦਾ ਲਾਂਘਾ ਕਿਥੋਂ-ਕਿਥੋਂ ਦੀ ਲੰਘਦਾ ਏ…