ਆਮ ਖਬਰਾਂ » ਕੌਮਾਂਤਰੀ ਖਬਰਾਂ » ਸਿੱਖ ਖਬਰਾਂ

ਪਟਕੇ ‘ਤੇ ਪਾਬੰਦੀ ਦਾ ਮਾਮਲਾ: ਆਸਟਰੇਲੀਅਨ ਅਦਾਲਤ ਵੱਲ੍ਹੋ ਸਿੱਖ ਵਿਦਿਆਰਥੀ ਦੇ ਹੱਕ ‘ਚ ਫ਼ੈਸਲਾ

September 19, 2017 | By

ਮੈਲਬਰਨ(ਤੇਜਸ਼ਦੀਪ ਸਿੰਘ ਅਜਨੌਦਾ): ਇੱਥੋਂ ਦੇ ਇੱਕ ਇਸਾਈ ਸਕੂਲ ਵੱਲ੍ਹੋਂ ਸਿੱਖ ਵਿਿਦਆਰਥੀ ਉੱਤੇ ਪਟਕਾ ਬੰਨ੍ਹ ਕੇ ਸਕੂਲ ਆਓਣ ਉੱਤੇ ਲਗਾਈ ਪਾਬੰਦੀ ਨੂੰ ਵਿਕਟੋਰੀਅਨ ਅਦਾਲਤ ਨੇ ਗੈਰਕਾਨੂੰਨੀ ਵਿਤਕਰਾ ਭਰਪੂਰ ਅਤੇ ਪੱਖਪਾਤੀ ਐਲਾਨ ਦਿੱਤਾ ਹੈ।

ਮੈਲਬਰਨ ਸ਼ਹਿਰ ਦੇ ਪੱਛਮੀ ਇਲਾਕੇ ‘ਚ ਸਥਿਤ ਮੈਲਟਨ ਕ੍ਰਿਸ਼ਚਨ ਸਕੂਲ ਨੇ ਪਿਛਲੇ ਸਾਲ ਪੰਜ ਸਾਲਾ ਵਿਿਦਆਰਥੀ ਸਿਦਕ ਸਿੰਘ ਅਰੋੜਾ ‘ਤੇ ਪਟਕਾ ਬੰਨ੍ਹ ਕੇ ਸਕੂਲ ਆਓਣ ਉੱਤੇ ਪਾਬੰਦੀ ਲਗਾ ਦਿੱਤੀ ਸੀ ਸਕੂਲ ਦਾ ਕਹਿਣਾ ਸੀ ਕਿ ਇਹ ਅਦਾਰੇ ਦੀ ਵਰਦੀ ਨੀਤੀ ਦੇ ਦਾਇਰੇ ‘ਚ ਨਹੀੰ ਆਓੰਦਾ ਅਤੇ ਇਸ ਮਗਰੋੰ ਬੱਚੇ ਦੇ ਪਿਤਾ ਸਾਗਰਦੀਪ ਸਿੰਘ ਅਰੋੜਾ ਨੇ ਇਸ ਪਾਬੰਦੀ ਖ਼ਿਲਾਫ਼ ਅਦਾਲਤ ਦਾ ਬੂਹਾ ਖੜਕਾਇਆ ਸੀ ਬਰਾਬਰਤਾ ਕਾਨੂੰਨ ਦੀ ਸਿੱਧੇ ਤੌਰ ‘ਤੇ ਉਲੰਘਣਾ ਕਰਦੇ ਇਸ ਕੇਸ ‘ਚ ਹੁਣ ਤੱਕ ਸਿਦਕ ਸਿੰਘ ਨੂੰ ਕਾਨੂੰਨੀ ਤੌਰ ‘ਤੇ ਕੌਮਾਂਤਰੀ ਪੱਧਰ ਤੋਂ ਵੀ ਸਹਿਯੋਗ ਮਿਿਲਆ।

 ਸਾਗਰਦੀਪ ਸਿੰਘ ਆਪਣੇ ਬੱਚੇ ਸਿਦਕ ਸਿੰਘ ਅਰੋੜਾ ਨਾਲ

ਸਾਗਰਦੀਪ ਸਿੰਘ ਆਪਣੇ ਬੱਚੇ ਸਿਦਕ ਸਿੰਘ ਅਰੋੜਾ ਨਾਲ

ਅੱਜ ਸੁਣਾਏ ਫ਼ੈਸਲੇ ‘ਚ ਟ੍ਰਿਬਊਨਲ ਮੈਂਬਰ ਜੂਲੀ ਗਰੇਂਗਰ ਨੇ ਕਿਹਾ ਗਿਆ ਕਿ ,” ਕਾਲਜ ਦੀ ਗੈਰ ਇਸਾਈ ਵਿਿਦਆਰਥੀਆਂ ਲਈ ਵਰਦੀ ਨੀਤੀ ਸ਼ਰੇਆਮ ਵਿਤਕਰਾ ਭਰਪੂਰ ਹੈ , ਇਹ ਵਾਜਿਬ ਨਹੀ ਕਿ ਕਾਲਜ ਗੈਰ-ਇਸਾਈ ਵਿਿਦਆਰਥੀਆਂ ਦੀ ਬਾਹਰੀ ਦਿੱਖ ਅਤੇ ਪਛਾਣ ਦੇ ਆਧਾਰ ‘ਤੇ ਅਰਜ਼ੀਆ ਲਵੇ। ਉਪਰੋਕਤ ਕਾਲਜ ਹੁਣ ਤੱਕ ਬਰਾਬਰਤਾ ਕਾਨੂੰਨ ਦੀ ਮੱਦ 42 ਨੂੰ ਅਧਾਰ ਬਣਾ ਕੇ ਵਰਦੀ ‘ਚ ‘ਵਾਜਿਬ’ ਪੱਧਰ ਨੂੰ ਬਣਾਈ ਰੱਖਣ ਦੀ ਦਰਜ ਛੋਟ ਨੂੰ ਆਪਣੇ ਹੱਕ ‘ਚ ਪੇਸ਼ ਕਰਦਾ ਆਇਆ ਹੈ।

ਅੱਜ ਅਦਾਲਤ ਵੱਲ੍ਹੋਂ ਸਿੱਖ ਵਿਿਦਆਰਥੀ ਦੇ ਹੱਕ ‘ਚ ਆਏ ਸਪਸ਼ਟ ਫ਼ੈਸਲੇ ਬਾਰੇ ਬਰਾਬਰਤਾ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਤਸੱਲੀ ਪ੍ਰਗਟਾਈ ਹੈ। ਸਿਦਕ ਸਿੰਘ ਦੇ ਪਿਤਾ ਨੇ ਕੇਸ ਜਿੱਤਣ ਮਗਰੋਂ ਗੱਲਬਾਤ ਕਰਦਿਆਂ ਕਿਹਾ ਕਿ ਇਹ ਫ਼ੈਸਲਾ ਭਵਿੱਖ ਲਈ ਸਿੱਖ ਪਛਾਣ ਨੂੰ ਲੈ ਕੇ ਮਜ਼ਬੂਤ ਅਧਾਰ ਬਣੇਗਾ। ਇਸ ਮੌਕੇ ਉਨ੍ਹਾਂ ਕੌਮਾਂਤਰੀ ਸਿੱਖ ਜੱਥੇਬੰਦੀ ਯੂਨਾਇਟਿਡ ਸਿਖ਼ਜ਼ , ਵਿਕਟੋਰੀਅਨ ਸਿੱਖ ਗੁਰਦਵਾਰਾ ਕੌਂਸਲ ਅਤੇ ਸਿੱਖ ਕੌੰਸਲ ਆਫ਼ ਆਸਟਰੇਲੀਆ ਸਮੇਤ ਸਥਾਨਕ ਭਾਈਚਾਰੇ ਦਾ ਸਹਿਯੋਗ ਲਈ ਧੰਨਵਾਦ ਵੀ ਕੀਤਾ।

ਅਦਾਲਤ ਨੇ ਹੁਣ ਦੋਹਾਂ ਧਿਰਾਂ ਨੂੰ ਬੈਠ ਕੇ ਸਲਾਹ ਮੁਤਾਬਿਕ ਅਗਲਾ ਹੱਲ ਕਰਨ ਲਈ ਕਿਹਾ ਹੈ ਜਿਸ ਮਗਰੋਂ ਸਕੂਲ ਦੇ ਬੁਲਾਰੇ ਨੇ ਕਿਹਾ ਕਿ ਅਦਾਲਤੀ ਫ਼ੈਸਲੇ ਮਗਰੋ ਹੁਣ ਸਿਦਕ ਸਿੰਘ ਦੇ ਮਾਪਿਆਂ ਨਾਲ ਮਿਲ ਕੇ ਮਸਲਾ ਹੱਲ ਕਰ ਲਿਆ ਜਾਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,