ਕੰਵਰ ਸੰਧੂ, ਗੁਰਮੀਤ ਪਿੰਕੀ (ਫਾਈਲ ਫੋਟੋ)

ਸਿਆਸੀ ਖਬਰਾਂ

ਪਟਿਆਲਾ ਪੁਲਿਸ ਨੇ ਕੰਵਰ ਸੰਧੂ, ਗੁਰਮੀਤ ਪਿੰਕੀ ਅਤੇ ਚਾਰ ਹੋਰਾਂ ਦੇ ਖਿਲਾਫ ਦੋਸ਼ ਪੱਤਰ ਤਿਆਰ ਕੀਤਾ

By ਸਿੱਖ ਸਿਆਸਤ ਬਿਊਰੋ

September 16, 2016

ਪਟਿਆਲਾ: ਪਟਿਆਲਾ ਪੁਲਿਸ ਨੇ ਸੀਨੀਅਰ ਪੱਤਰਕਾਰ ਤੋਂ ਸਿਆਸਤਦਾਨ ਬਣੇ ਆਮ ਆਦਮੀ ਪਾਰਟੀ ਦੇ ਆਗੂ ਕੰਵਰ ਸੰਧੂ ਅਤੇ ਪੰਜ ਹੋਰਾਂ ਖਿਲਾਫ ਦੋਸ਼ ਪੱਤਰ ਤਿਆਰ ਕਰ ਲਿਆ ਹੈ। ਇਹ ਦੋਸ਼ ਪੱਤਰ 19 ਦਸੰਬਰ 2015 ਦੀ ਪਟਿਆਲਾ ਜੇਲ੍ਹ ਦੀ ਘਟਨਾ ਦੇ ਸੰਬੰਧ ਵਿਚ ਹੈ। ਬਾਕੀ ਪੰਜ ਵਿਅਕਤੀਆਂ ਵਿਚੋਂ ਪੁਲਿਸ ਕੈਟ ਗੁਰਮੀਤ ਪਿੰਕੀ ਅਤੇ 4 ਜੇਲ੍ਹ ਮੁਲਾਜ਼ਮਾਂ ਦੇ ਨਾਮ ਹਨ।

ਅੰਗ੍ਰੇਜ਼ੀ ਅਖ਼ਬਾਰ ਟਾਈਮਸ ਆਫ ਇੰਡੀਆ ਮੁਤਾਬਕ ਦੋਸ਼-ਪੱਤਰ ‘ਚ ਕੰਵਰ ਸੰਧੂ, ਗੁਰਮੀਤ ਪਿੰਕੀ ਅਤੇ ਚਾਰ ਜੇਲ੍ਹ ਮੁਲਾਜ਼ਮਾਂ ਨੂੰ ਜੇਲ੍ਹ ਵਿਚ ਗ਼ੈਰਕਾਨੂੰਨੀ ਦਾਖਲਾ ਅਤੇ ਰਿਕਾਰਡ ਰਜਿਸਟਰ ਵਿਚ ਗੜਬੜੀ ਦੇ ਦੋਸ਼ੀ ਠਹਿਰਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ ਇਸ ਕੇਸ ਵਿਚ ਜਿਹੜੀ ਐਫ.ਆਈ.ਆਰ. ਦਰਜ ਹੋਈ ਸੀ ਉਸ ਵਿਚ ਧਾਰਾ 166 (ਸਰਕਾਰੀ ਮੁਲਾਜ਼ਮ ਦਾ ਕਾਨੂੰਨ ਦੀ ਪਾਲਣਾ ਨਾ ਕਰਨਾ), 167 (ਸਰਕਾਰੀ ਮੁਲਾਜ਼ਮ ਦਾ ਗਲਤ ਜਾਣਕਾਰੀ ਦੇਣਾ), 218, 465 (ਜਾਲਸਾਜ਼ੀ/ ਹੇਰਾਫੇਰੀ), 468, 120-ਬੀ (ਅਪਰਾਧਿਕ ਸਾਜਿਸ਼) ਅਤੇ ਜੇਲ੍ਹ ਐਕਟ ਦੀ ਧਾਰਾ 54 ਲਾਈ ਗਈ ਸੀ।

ਮਿਲੀ ਜਾਣਕਾਰੀ ਮੁਤਾਬਕ ਪਟਿਆਲਾ ਦੇ ਸੀਨੀਅਰ ਪੁਲਿਸ ਕਪਤਾਨ ਗੁਰਮੀਤ ਸਿੰਘ ਚੌਹਾਨ ਨੇ ਕਿਹਾ ਕਿ ਅਗਲੇ 7 ਤੋਂ 10 ਦਿਨਾਂ ਦੇ ਵਿਚਕਾਰ ਅਦਾਲਤ ਵਿਚ ਇਸ ਕੇਸ ਨਾਲ ਸਬੰਧਤ ਚਲਾਨ ਪੇਸ਼ ਕਰ ਦਿੱਤਾ ਜਾਏਗਾ।

ਟਾਈਮਜ਼ ਆਫ ਇੰਡੀਅ ਮੁਤਾਬਕ ਜਾਂਚ ਅਧਿਕਾਰੀ (IO) ਨੇ ਦੱਸਿਆ ਕਿ ਜੇਲ੍ਹ ਮੁਲਾਜ਼ਮ ਦਫਤਰੀ ਰਜਿਸਟਰ ਫਤਿਹਗੜ੍ਹ ਸਾਹਿਬ ਲੈ ਕੇ ਗਏ ਜਿਥੇ ਕੰਵਰ ਸੰਧੂ ਅਤੇ ਗੁਰਮੀਤ ਪਿੰਕੀ ਮੌਜੂਦ ਸਨ, ਉਨ੍ਹਾਂ ਨੇ ਇਸ ਵਿਚ ਗ਼ੈਰਕਾਨੂੰਨੀ ਤਰੀਕੇ ਨਾਲ ਦੋ ਨਾਮ ਦਰਜ਼ ਕੀਤੇ ਅਤੇ ਜਾਅਲੀ ਦਸਤਖਤ ਵੀ ਕੀਤੇ।

ਇਸ ਖ਼ਬਰ ਨੂੰ ਵਧੇਰੇ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Patiala police prepares Charge-sheet against Kanwar Sandhu, Gurmeet Pinky and 4 others …

 ਜ਼ਿਕਰਯੋਗ ਹੈ ਕਿ ਕੰਵਰ ਸੰਧੂ ਨੇ ਗੁਰਮੀਤ ਪਿੰਕੀ ਦਾ ਉਹ ਇੰਟਰਵਿਊ ਨਸ਼ਰ ਕੀਤਾ ਸੀ ਜਿਸ ਵਿਚ ਪਿੰਕੀ ਨੇ 1984 ਤੋਂ 1990 ਦੇ ਦਹਾਕੇ ਦੌਰਾਨ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਗੱਲ ਕਬੂਲੀ ਸੀ। ਕੰਵਰ ਸੰਧੂ ਦੇ ਪਹਿਲੇ ਬਿਆਨਾਂ ਮੁਤਾਬਕ ਉਹ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਦੇ ਕਹਿਣ ‘ਤੇ ਹੀ ਰਾਜੋਆਣਾ ਨੂੰ ਮਿਲਣ ਜੇਲ੍ਹ ਗਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਬਲਵੰਤ ਸਿੰਘ ਰਾਜੋਆਣਾ ਨੇ ਕੰਵਰ ਸੰਧੂ ਨਾਲ ਮੀਟਿੰਗ ਦੇ ਦੌਰਾਨ ਸੰਧੂ ‘ਤੇ ਹਮਲਾ ਕਰ ਦਿੱਤਾ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: