ਪਿੰਕੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ (ਫਾਈਲ ਫੋਟੋ)

ਸਿੱਖ ਖਬਰਾਂ

ਝੂਠੇ ਪੁਲਿਸ ਮੁਕਾਬਲਿਆਂ ਸਬੰਧੀ ਗਵਾਹੀ ਦੇਣ ਲਈ ਪਿੰਕੀ ਨੇ ਦਿੱਤਾ ਹਲਫੀਆ ਬਿਆਨ

By ਸਿੱਖ ਸਿਆਸਤ ਬਿਊਰੋ

December 25, 2015

ਚੰਡੀਗਡ਼੍ਹ (24 ਦਸੰਬਰ, 2015): ਪਿਛਲੇ ਦਿਨੀ ਪੱਤਰਕਾਰ ਕੰਵਰ ਸੰਧੂ ਨਾਲ ਵਿਸ਼ੇਸ਼ ਇੰਟਰਵਿਓੂ ਤੋਂ ਬਾਅਦ ਖਾਸ ਚਰਚਾ ਵਿੱਚ ਆਏ ਪੰਜਾਬ ਪੁਲਿਸ ਦੇ ਸਾਬਕਾ ਕੈਟ ਅਤੇ ਇੰਸਪੈਕਟਰ ਗੁਰਮੀਤ  ਪਿੰਕੀ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਹਲਫੀਆ ਬਿਆਨ ਦਾਖਲ ਕਰਕੇ ਉਸਦੇ ਸਾਹਮਣੇ ਹੋਏ ਪੁਲਿਸ ਮੁਕਾਬਲਿਆਂ ਦੇ ਕੇਸ ਵਿੱਚ ਗਵਾਹੀ ਦੇਣ ਦੀ ਇੱਛਾ ਪ੍ਰਗਟਾਈ ਹੈ।

 

ਪਿੰਕੀ ਨੇ ਸਪੱਸ਼ਟ ਆਖਿਆ ਕਿ ਜੇ ੳੁਸ ਨੂੰ ਕੁੱਝ ਹੁੰਦਾ ਹੈ ਤਾਂ ੳੁਸ ਲੲੀ ਇਹੀ ਪੁਲੀਸ ਅਫ਼ਸਰ ਜ਼ਿੰਮੇਵਾਰ ਹੋਣਗੇ, ਜਿਨ੍ਹਾਂ ਦੇ ੳੁਸ ਨੇ ਨਾਮ ਲਏ ਹਨ। ੳੁਸ ਨੇ ਗਵਾਹ ਸੁਰੱਖਿਆ ਪ੍ਰੋਗਰਾਮ ਤਹਿਤ ਸੁਰੱਖਿਆ ਦੀ ਵੀ ਮੰਗ ਕੀਤੀ ਅਤੇ ਕਿਹਾ ਕਿ ੳੁਹ ਮੀਡੀਆ ਨੂੰ ਦਿੱਤੇ ਇੰਟਰਵਿੳੂ ’ਤੇ ਕਾਇਮ ਹੈ।

ਇਹ ਹਲਫ਼ਨਾਮਾ ੳੁਸ ਨੇ ਫ਼ਰਜ਼ੀ ਮੁਕਾਬਲਿਆਂ ਨੂੰ ਨਿਆਂਇਕ ਜਾਂਚ ਦੇ ਘੇਰੇ ਵਿੱਚ ਲਿਆੳੁਣ ਲੲੀ ਹਾੲੀ ਕੋਰਟ ਵਿੱਚ ਪਹਿਲਾਂ ਦਾਇਰ ਪਟੀਸ਼ਨ ਦੇ ਵਾਧੇ ਵਜੋਂ ਦਾਇਰ ਕੀਤਾ ਹੈ। ਪ੍ਰਾਪਤ ਸੂਚਨਾ ਅਨੁਸਾਰ ਇਨ੍ਹਾਂ ਵਿੱਚ ਇਕ ਪਟੀਸ਼ਨਰ ਸ਼ਹੀਦ ਭਗਤ ਸਿੰਘ ਦੀ ਭਤੀਜੀ ਹੈ।

ਇਸ ਪਟੀਸ਼ਨ ’ਤੇ ਹਾੲੀ ਕੋਰਟ ਦੀਆਂ ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਜਸਟਿਸ ਰਾਜੇਸ਼ ਬਿੰਦਲ ਦੀ ਅਦਾਲਤ ਵਿੱਚ 5 ਜਨਵਰੀ 2016 ਨੂੰ ਸੁਣਵਾੲੀ ਹੋਣ ਦੀ ਸੰਭਾਵਨਾ ਹੈ।

ਜ਼ਿਕਰਯੋਗ ਹੈ ਕਿ ਪੱਤਰਕਾਰ ਕੰਵਰ ਸੰਧੂ ਨਾਲ ਗੱਲਬਾਤ ਦੌਰਾਨ ਉਸਨੇ ਖਾੜਕੂਵਾਦ ਦੌਰਾਨ ਉੱਚ ਪੁਲਿਸ ਅਧਿਕਾਰੀਆਂ ਵੱਲੋੰ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਅਤੇ ਪੁਲਿਸ ਹਿਰਾਸਤ ਵਿੱਚ ਮਾਰਨ ਦਾ ਪਰਦਾਫਾਸ਼ ਕੀਤਾ ਸੀ। ਪੁਲਿਸ ਵੱਲੋਂ ਸਿੱਖ ਨਸਲਕੂਸ਼ੀ ਦਾ ਹਿੱਸਾ ਰਹੇ ਪਿੰਕੀ ਨੇ ਪੰਜਾਬ ਪੁਲਿਸ ਦੇ ਰਹਿ ਚੁੱਕੇ ਪੁਲਿਸ ਮੁਖੀ ਸੁਮੇਧ ਸੈਣੀ ਅਤੇ ਹੋਰ ਆਲਾ ਅਧਿਕਾਰੀਆਂ ਦਾ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਨਾਂਅ ਲਿਆ ਸੀ।

ਗੱਲਬਾਤ ਦੌਰਾਨ ਉਸਨੇ ਖੁਲਾਸਾ ਕੀਤਾ ਸੀ ਕਿ ਕਿਸ ਤਰਾਂ ਸੁਮੇਧ ਸੈਣੀ ਦੇ ਇਸ਼ਾਰੇ ‘ਤੇ ਬੱਬਰ ਖਾਲਸਾ ਦੇ ਖਾੜਕੂ ਭਾਈ ਬਲਵਿੰਦਰ ਸਿੰਘ ਜਟਾਣਾ ਦਾ ਪਰਿਵਾਰ ਬਦਨਾਮ ਨਿਹੰਗ ਪੂਹਲੇ ਵੱਲੋਂ ਕਤਲ ਕੀਤਾ ਗਿਆ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: