ਸਾਹਿਤਕ ਕੋਨਾ

ਉਚੀ ਸ਼ਾਨ ਪੰਥ ਦੀ ਸੁੱਚੀ ਸੁੱਚੇ ਨੇ ਕਿਰਦਾਰ।

May 3, 2020 | By

ਉਚੀ ਸ਼ਾਨ ਪੰਥ ਦੀ ਸੁੱਚੀ
ਸੁੱਚੇ ਨੇ ਕਿਰਦਾਰ।
ਜਿਹਨੂੰ ਮਿਲੀ ਗੁਰੂ ਦੀ ਥਾਪੀ
ਕੀ ਸ਼ੌਹਰਤ ਦਰਕਾਰ ?

ਹਿੰਦ ਵਿੱਚ ਚਾਰ ਜੁਗਾਂ ਦੇ ਛੇਕੇ
ਚੜ੍ਹ ਨਾ ਸਕਦੇ ਬਾਰ।
ਕਦਮ ਤੇਰੇ ਦੀ ਮਿੱਟੀ ਛੋਹ ਕੇ
ਬਣ ਗਏ ਸਿੰਘ ਸਰਦਾਰ॥

ਦੀਨ ਦੁਖੀ ਲਈ ਓਟ ਖਾਲਸਾ
ਵੈਰੀ ਲਈ ਲਲਕਾਰ।
ਜੀਹਨੇ ਕੰਡ ਪੰਥ ਵੱਲ ਕੀਤੀ
ਜਿਚ ਹੋਇਆ ਹਰ ਵਾਰ॥

ਮਤਰੇਈ ਜਿਓਂ ਜੀਹਨੂੰ ਭੰਡਣ
ਕੁੱਲ ਟੀਵੀ ਅਖ਼ਬਾਰ।
ਵੇਖ ਕੇਸਰੀ ਧੁੰਮਾਂ ਪਈਆਂ
ਸੱਤ ਸਮੁੰਦਰੋਂ ਪਾਰ॥

-ਹਰਦੇਵ ਸਿੰਘ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।