ਸਾਹਿਤਕ ਕੋਨਾ

ਘਾਲ(ਕਵਿਤਾ)- ਹਰਦੇਵ ਸਿੰਘ

By ਸਿੱਖ ਸਿਆਸਤ ਬਿਊਰੋ

April 25, 2020

ਘਾਲ

ਜੁਲਮ ਦੇ ਘੁੱਪ ਹਨੇਰੇ ਨੂੰ 

ਹਰਾਉਣਾ ਲੋਚਦਾ ਏਂ ਜੇ।

        ਮਸ਼ਾਲਾਂ ਬਾਲ ਕੇ ਚੱਲੀਂ

        ਤੇਰੀ ਇਹ ਘਾਲ ਹੈ ਸ਼ਾਇਰ।

ਨਿਸ਼ਾਨਾ ਦੂਰ ਤੇ ਪੈਂਡੇ ਤੇਰੇ 

ਬਿਖੜੇ ਝਨਾਂ ਵਾਗੂੰ।

        ਕੁਫਰ ਦੀ ਬੇੜੀ ਚੜ੍ਹ ਜਾਣਾ 

        ਤੇਰੇ ਲਈ ਗਾਲ਼ ਹੈ ਸ਼ਾਇਰ।

ਤੂੰ ਇਸ ਕੰਢੇ ਸਲਾਮਾਂ ਨੂੰ 

ਕਰੇਗਾ ਕੀ ਭਲਾ ਦੱਸ ਖਾਂ।

       ਤੇਰਾ ਜੀਣਾ ਤੇਰਾ ਮਰਨਾ

       ਤਾਂ ਦੂਜੇ ਪਾਰ ਹੈ ਸ਼ਾਇਰ।

ਤੂੰ ਆਪਣੇ ਜੁਗਨੂੰਆਂ ਨੂੰ 

ਆਖਰਤ ਹੀ ਸਮਝ ਨਾ ਬੈਠੀਂ।

       ਸੂਰਜ ਦੇ ਰੂ ਬ ਰੂ ਹੋਣਾ 

       ਤੇਰਾ ਇਕਰਾਰ ਹੈ ਸ਼ਾਇਰ।

ਸੂਹੀ ਪ੍ਰਭਾਤ ਹੋਵੇਗੀ

ਤੇਰੇ ਨਾਲ ਅਹਿਦ ਹੈ ਰਬ ਦਾ।

      ਤੂੰ ਬੱਸ ਠਿਲਣੈ, ਲਗਾਉਣਾ 

      ਓਸ ਨੇ ਹੀ ਪਾਰ ਹੈ ਸ਼ਾਇਰ॥

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: