ਭਾਰਤ ਵਿੱਚ ਪ੍ਰੈਸ ਅਜ਼ਾਦ ਨਹੀਂ

ਆਮ ਖਬਰਾਂ

ਭਾਰਤ ਵਿੱਚ ਪ੍ਰੈਸ ਅਜ਼ਾਦ ਨਹੀਂ: ਕੌਮਾਂਤਰੀ ਰਿਪੋਰਟ

By ਸਿੱਖ ਸਿਆਸਤ ਬਿਊਰੋ

April 21, 2016

ਵਾਸ਼ਿੰਗਟਨ: ਪ੍ਰੈਸ ਦੀ ਆਜ਼ਾਦੀ ਦੇ ਮਾਮਲੇ ‘ਚ ਭਾਰਤ ਦੂਸਰੇ ਦੇਸ਼ਾਂ ਦੇ ਮੁਕਾਬਲੇ ਬਹੁਤ ਪੱਛੜ ਗਿਆ ਹੈ । ਪ੍ਰੈਸ ਦੀ ਆਜ਼ਾਦੀ ਸਬੰਧੀ ਤਾਜ਼ਾ ਜਾਰੀ ਕੀਤੀ 180 ਦੇਸ਼ਾਂ ਦੀ ਸਾਲਾਨਾ ਸੂਚੀ ‘ਚ ਭਾਰਤ ਨੂੰ 133ਵਾਂ ਸਥਾਨ ਮਿਲਿਆ ਹੈ । ਜਿਸ ‘ਚ ਕਿਹਾ ਗਿਆ ਹੈ ਕਿ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੱਤਰਕਾਰਾਂ ਨੂੰ ਮਿਲ ਰਹੀਆਂ ਧਮਕੀਆਂ ਵੱਲ ਕੋਈ ਧਿਆਨ ਨਹੀਂ ਦਿੰਦੇ ਅਤੇ ਉਹ ਇਸ ਮਾਮਲੇ ਸਬੰਧੀ ਉਦਾਸੀਨ ਹਨ ।ਭਾਰਤ ਵਿੱਚ ਪ੍ਰੈਸ ਅਜ਼ਾਦ ਨਹੀਂ।

ਫਿਨਲੈਂਡ ਦੀ ਅਗਵਾਈ ਹੇਠ ‘ਰਿਪੋਰਟਰਸ ਵਿਦਾਊਟ ਬਾਰਡਰਸ’ ਵੱਲੋਂ 2016 ਦੇ ਜਾਰੀ ਕੀਤੇ ‘ਵਿਸ਼ਵ ਪ੍ਰੈਸ ਆਜ਼ਾਦੀ ਸੂਚਕਅੰਕ’ ਵਿਚ ਫਿਨਲੈਂਡ ਲਗਾਤਾਰ ਛੇਵੇਂ ਸਾਲ ਪਹਿਲੇ ਸਥਾਨ ‘ਤੇ ਰਿਹਾ ਹੈ, ਜਦੋਂਕਿ ਨੀਦਰਲੈਂਡ ਅਤੇ ਨਾਰਵੇ ਦੂਸਰੇ ਤੇ ਤੀਸਰੇ ਸਥਾਨ ‘ਤੇ ਹਨ । 2015 ਦੀ ਸੂਚੀ ‘ਚ ਭਾਰਤ 136ਵੇਂ ਸਥਾਨ ‘ਤੇ ਸੀ ।

ਰਿਪੋਰਟ ‘ਚ ਕਿਹਾ ਗਿਆ ਹੈ ਕਿ ਪੱਤਰਕਾਰਾਂ ਅਤੇ ਬਲਾਗਰਾਂ ‘ਤੇ ਵੱਖ-ਵੱਖ ਧਾਰਮਿਕ ਸਮੂਹਾਂ ਵੱਲੋਂ ਹਮਲੇ ਕੀਤੇ ਜਾਂਦੇ ਹਨ । ਰਿਪੋਰਟ ‘ਚ ਇਹ ਵੀ ਕਿਹਾ ਗਿਆ ਹੈ ਕਿ ਕਸ਼ਮੀਰ ਵਰਗੇ ਖੇਤਰਾਂ ‘ਚ ਵੀ ਪੱਤਰਕਾਰਾਂ ਲਈ ਕਵਰੇਜ ਕਰਨਾ ਬਹੁਤ ਔਖਾ ਹੁੰਦਾ ਹੈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: