ਲੇਖ

ਖੇਤੀ ਉਪਜਾਂ ਦੀ ਪ੍ਰੋਸੈਸਿੰਗ ਅਤੇ ਵਿਕਰੀ

December 8, 2022 | By

ਅਸੀਂ ਸਾਰੇ ਜਦ ਮੋਰ, ਰਿਲਾਇੰਸ ਆਦਿ ਕੰਪਨੀਆਂ ਦੀਆਂ ਵੱਡੀਆਂ ਦੁਕਾਨਾਂ (shopping malls) ਵਿਚ ਜਾਂਦੇ ਹਾਂ ਤੇ ਇਹ ਗੱਲ ਵੇਖਣ ਵਾਲੀ ਹੈ ਕਿ ਜਿਹੜੇ ਸਟੋਰ ਪੰਜਾਬ ਵਿੱਚ ਹਨ, ਉਥੇ ਮਿਲਣ ਵਾਲੀ ਭੋਜਨ ਸਮੱਗਰੀ ਜਿਵੇਂ ਆਟਾ, ਚੌਲ਼, ਦਾਲ਼ਾਂ, ਮੈਦਾ, ਵੇਸਣ, ਰਵਾ ਇੱਥੋਂ ਤੱਕ ਕਿ ਗੁੜ ਵੀ ਨਾਲ ਪਏ ਅਖਰੋਟਾਂ ਤੇ ਬਦਾਮਾਂ ਵਾਂਗ ਪੰਜਾਬ ਤੋਂ ਬਾਹਰੀ ਹੁੰਦੇ ਹਨ। ਜਦ ਕਿ ਪੰਜਾਬ ਵਿੱਚ ਦਾਲਾਂ, ਕਣਕ, ਚੌਲ਼, ਆਸਾਨੀ ਨਾਲ ਪੈਦਾ ਹੁੰਦੇ ਹਨ ਪਰ ਪੰਜਾਬ ਤੋਂ ਬਾਹਰੀ ਸੂਬਿਆਂ ‘ਚੋਂ ਆਉਣ ਕਰਕੇ ਇਹ ਮਹਿੰਗੇ ਮਿਲਦੇ ਹਨ।

ਜਿਹਨਾਂ ਪੈਕਟਾਂ ਉੱਪਰ ਕੁਦਰਤੀ ਤਰੀਕੇ ਨਾਲ ਉਪਜੀ (organic) ਲਿਖਿਆ ਹੋਵੇ ਉਸਦਾ ਭਾਅ ਹੋਰ ਵੀ ਵਧ ਹੁੰਦਾ ਜੇ ਉਪਜ ਦੀ ਵਿਕਰੀ ਸਹੀ ਯੋਜਨਾਬੰਦੀ ਰਾਹੀਂ ਹੋਵੇ ਤਾਂ ਕਿਸਾਨ ਨੂੰ ਵੀ ਲਾਭ ਹੋਵੇਗਾ, ਖਰੀਦਣ ਵਾਲੇ ਲਈ ਵੀ ਭਾਅ ਵਾਜਬ ਹੋਣਗੇ ਤੇ ਸਮਾਨ ਦੀ ਪੰਜਾਬ ਵਿੱਚ ਹੀ ਪੈਦਾਵਰ ਤੇ ਪੈਕਿੰਗ ਹੋਣ ਨਾਲ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਅਤੇ ਦਾਲਾਂ ਆਦਿ ਦੀ ਵਧ ਬਿਜਾਈ ਨਾਲ ਝੋਨੇ ਦਾ ਬਦਲ ਵੀ ਲੱਭਿਆ ਜਾ ਸਕਦਾ ਹੈ। ਜਿਵੇਂ ਗੰਨੇ ਦੀ ਫਸਲ ਤੋਂ ਗੰਨਾ, ਰੌਅ, ਸ਼ੱਕਰ, ਗੁੜ, ਗੱਚਕ ਆਦਿ ਬਣਾ ਕੇ ਵਿਕ ਸਕਦੀ ਤੇ ਚੰਗਾ ਮੁਨਾਫ਼ਾ ਕਮਾਇਆ ਜਾ ਸਕਦਾ ਹੈ।

ਕੇਵਲ ਉਪਜਾਉਣ ਨਾਲ ਗੱਲ ਨਹੀਂ ਬਣਨੀ ਬਲਕਿ ਪ੍ਰਚਾਰ ਦੇ ਦੌਰ ਵਿਚ ਸਾਨੂੰ ਆਪਣੀਆਂ ਫ਼ਸਲਾਂ ਤੇ ਉਹਨਾਂ ਤੋਂ ਬਣੇ ਸਮਾਨ ਦੇ ਲਾਭਾਂ ਦਾ ਪ੍ਰਚਾਰ ਕਰਨਾ ਪਵੇਗਾ।

ਇਹ ਫ਼ਸਲਾਂ ਕੇਵਲ ਖਾਣ-ਪੀਣ ਜਾਂ ਕੱਪੜੇ ਬਣਾਉਣ ਤਕ ਸੀਮਤ ਨਹੀਂ ਰਹੀਆਂ। ਅੱਜ ਸੰਸਾਰ ਭਰ ਵਿੱਚ ਜੋ ਵਿਚਾਰ ਫ਼ੈਲਿਆ ਹੈ ਕਿ ਬੰਦੇ ਦਾ ਜੁਆਨ ਰਹਿਣਾ ਤੇ ਸੋਹਣਾ ਦਿਖਣਾ। ਇਸ ਖਾਤਰ ਲੋਕ ਲੱਖਾਂ ਰੁਪਈਏ ਖਰਚਦੇ ਹਨ । ਸੁੰਦਰਤਾ ਵਧਾਊ ਸਮੱਗਰੀ, ਖਾਣ ਪੀਣ ਅਤੇ ਬਾਹਰੀ ਲਗਾਉਣ ਵਾਲਾ ਉਹ ਸਮਾਨ ਜਿਵੇਂ ਕਈ ਤਰ੍ਹਾਂ ਦੀ ਗਾਚਨੀ, ( cream, moisturizer, sun screen) ,ਸਾਬਣ, ਪਾਊਡਰ, ਇਤਰ ਤੇ ਹੋਰ ਖ਼ੁਸ਼ਬੋਈਆਂ (scent), ਸਰੀਰ ‘ਤੇ ਲਗਾਉਣ ਵਾਲੇ ਲੇਪ (face pack) ਆਦਿ ਸਭ ਜਿਨ੍ਹਾਂ ਬਾਰੇ ਕੰਪਨੀਆਂ ਦਾਅਵੇ ਕਰਦੀਆਂ ਹਨ ਕਿ ਇਹ ਕੈਮੀਕਲ ਮੁਕਤ ਨੇ ਅਤੇ ਫਲਾਂ, ਸਬਜ਼ੀਆਂ ਤੋਂ ਬਣੇ ਹਨ , ਉਹਨਾਂ ਦੀ ਕੀਮਤ ਜਿਆਦਾ ਹੈ। ਪੈਦਾਵਰ, ਮੰਡੀ ਤੇ ਵਿਚਾਰ ਦਾ ਆਪਸ ਵਿਚ ਬੇਹੱਦ ਡੂੰਘਾ ਸੰਬੰਧ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,