ਉਮਾ ਭਾਰਤੀ (ਫਾਈਲ ਫੋਟੋ)

ਆਮ ਖਬਰਾਂ

ਪੰਜਾਬ ਅਤੇ ਹਰਿਆਣਾ ਪਾਣੀਆਂ ਦਾ ਮਾਮਲਾ ਆਪਸੀ ਸਹਿਮਤੀ ਨਾਲ ਸੁਲਝਾਉਣ: ਉਮਾ ਭਾਰਤੀ

By ਸਿੱਖ ਸਿਆਸਤ ਬਿਊਰੋ

August 23, 2015

ਚੰਡੀਗੜ੍ਹ (22 ਅਗਸਤ, 2015): ਪੰਜਾਬ ਅਤੇ ਹਰਿਆਣਾ ਦਰਮਿਆਨ ਪੰਜਾਬ ਦੇ ਦਰਿਆਈ ਪਾਣੀਆਂ ਦੇ ਮਾਮਲੇ ਵਿੱਚ ਭਾਰਤ ਦੀ ਕੇਂਦਰੀ ਸਰਕਾਰ ਵੱਲੋਂ ਪਿਛਲੇ ਸਮੇਂ ਵਿੱਚ ਪੈਦਾ ਕੀਤੇ ਵਿਵਾਦ ਨੂੰ ਸੁਲਝਾਉਣ ਤੋਂ ਭਾਰਤੀ ਕੇਂਦਰੀ ਮੰਤਰੀ ਕੁਮਾਰੀ ਉਮਾ ਭਾਰਤੀ ਨੇ ਹੱਥ ਖੜੇ ਕਰ ਦਿੱਤੇ ਹਨ ।

ਉਨ੍ਹਾਂ ਵਿਚਾਰ ਪ੍ਰਗਟ ਕੀਤਾ ਹੈ ਕਿ ਬਿਹਤਰ ਇਹੀ ਰਹੇਗਾ ਕਿ ਦੋਵੇਂ ਰਾਜ ਆਪਸ ‘ਚ ਮਿਲ ਬੈਠ ਕੇ ਕੋਈ ਇਹੋ ਜਿਹਾ ਹੱਲ ਲੱਭਣ ਜਿਸ ਨਾਲ ਕੇਂਦਰ ਵੀ ਸਹਿਮਤ ਹੋਵੇ । ਯਾਦ ਰਹੇ ਕਿ ਕਈ ਹਫ਼ਤੇ ਪਹਿਲਾਂ ਉਮਾ ਭਾਰਤੀ ਨੇ ਇੱਛਾ ਪਰਗਟ ਕੀਤੀ ਸੀ ਕਿ ਉਹ ਚੰਡੀਗੜ੍ਹ ‘ਚ ਆ ਕੇ ਦੋਹਾਂ ਰਾਜਾਂ ਦੇ ਮੁੱਖ ਮੰਤਰੀਆਂ ਸ. ਪ੍ਰਕਾਸ਼ ਸਿੰਘ ਬਾਦਲ ਤੇ ਸ੍ਰੀ ਮਨੋਹਰ ਲਾਲ ਖੱਟਰ ਦੀ ਮੀਟਿੰਗ ਕਰਾਉਣਗੇ ਤਾਂ ਕਿ ਕਿਸੇ ਨਾ ਕਿਸੇ ਹੱਲ ਤੇ ਪਹੁੰਚਿਆ ਜਾਏ ।

ਪੰਜਾਬ ਦੇ ਮੁੱਖ ਮੰਤਰੀ ਨੇ ਉਦੋਂ ਹੀ ਇਹ ਸਪੱਸ਼ਟ ਐਲਾਨ ਕਰ ਦਿੱਤਾ ਸੀ ਕਿ ਪੰਜਾਬ ਕੋਲ ਫ਼ਾਲਤੂ ਪਾਣੀ ਦੀ ਇਕ ਵੀ ਬੂੰਦ ਨਹੀਂ, ਫਿਰ ਵੀ ਰਿਪੇਰੀਅਨ ਸਿਧਾਂਤ ਅਨੁਸਾਰ ਮਾਮਲਾ ਹੱਲ ਕੀਤਾ ਜਾ ਸਕਦਾ ਹੈ ।

ਪਤਾ ਲੱਗਾ ਹੈ ਕਿ ਹਰਿਆਣਾ ਦੇ ਪੰਚਾਇਤੀ ਰਾਜ ਤੇ ਖੇਤੀਬਾੜੀ ਮੰਤਰੀ ਸ੍ਰੀ ਓਮ ਪ੍ਰਕਾਸ਼ ਧਨਖੜ ਨੇ ਪਿਛਲੇ ਦਿਨ ਕੁਮਾਰੀ ਉਮਾ ਭਾਰਤੀ ਨੂੰ ਬੇਨਤੀ ਕੀਤੀ ਕਿ ਉਹ ਦੋਹਾਂ ਰਾਜਾਂ ਵਿਚ ਨਦੀ ਜਲ ਵਿਵਾਦ ਹੱਲ ਕਰਾਉਣ ਲਈ ਕੋਸ਼ਿਸ਼ਾਂ ਕਰਨ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: