ਆਮ ਖਬਰਾਂ

ਕੈਪਟਨ ਸਰਕਾਰ ਵੱਲੋਂ ਸਾਲ 2018 ਲਈ 18 ਗਜ਼ਟਿਡ ਅਤੇ 39 ਰਾਖਵੀਆਂ ਛੁੱਟੀਆਂ ਦੀ ਸੂਚੀ ਜਾਰੀ

December 28, 2017 | By

ਚੰਡੀਗੜ: ਪੰਜਾਬ ਸਰਕਾਰ ਵੱਲੋਂ ਸਾਲ 2018 ਲਈ 18 ਗਜਟਿਡ ਅਤੇ 39 ਰਾਖਵੀਆਂ ਛੁੱਟੀਆਂ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਦੇ ਮੁਲਾਜ਼ਮ ਹੁਣ 5 ਰਾਖਵੀਆਂ ਛੁੱਟੀਆਂ ਲੈ ਸਕਣਗੇ, ਜਦੋਂਕਿ ਪਹਿਲਾਂ ਸਿਰਫ 2 ਰਾਖਵੀਆਂ ਛੁੱਟੀਆਂ ਦੀ ਸਹੂਲਤ ਸੀ।

ਅੱਜ ਇਥੇ ਇਹ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸਾਲ 2018 ਵਿੱਚ ਗਜਟਿਡ ਛੁੱਟੀਆਂ ਨੂੰ ਘੱਟ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਲੋਕਾਂ ਨੂੰ ਬੇਹਤਰ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ ਅਤੇ ਵਿਿਦਅਕ ਅਦਾਰਿਆਂ ਵਿੱਚ ਪੜਾਈ ਦੇ ਦਿਨਾਂ ਵਿੱਚ ਵਾਧਾ ਕੀਤਾ ਜਾ ਸਕੇ। ਉਨਾਂ ਅੱਗੇ ਦੱਸਿਆ, ਇਸ ਸੁਧਾਰ ਨਾਲ ਰਾਜ ਸਰਕਾਰ ਦੇ ਦਫਤਰ ਸਾਲ 2017 ਦੇ ਮੁਕਾਬਲੇ 2018 ਵਿੱਚ 21 ਦਿਨ ਵੱਧ ਖੁੱਲੇ ਰਹਿਣਗੇ। ਇਸ ਦੇ ਨਾਲ ਹੀ ਸਰਕਾਰੀ ਮੁਲਾਜ਼ਮ ਆਪਣੀ ਸਹੂਲਤ ਅਨੁਸਾਰ ਪਹਿਲਾਂ ਨਾਲੋਂ ਵੱਧ ਰਾਖਵੀਆਂ ਛੁੱਟੀਆਂ ਦਾ ਲਾਭ ਵੀ ਲੈ ਸਕਣਗੇ।

ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਫੈਸਲੇ ਰਾਹੀਂ ਵਿਿਦਅਕ ਅਦਾਰਿਆਂ ਵਿੱਚ ਪੜਾਈ ਲਈ ਜਿਆਦਾ ਦਿਨ ਮੁਹੱਈਆ ਕਰਵਾਉਣ ਦੀ ਆਪਣੀ ਵਚਨਬੱਧਤਾ ਦੇ ਨਾਲ-ਨਾਲ ਸਰਕਾਰੀ ਮੁਲਾਜ਼ਮਾਂ ਦੀਆਂ ਛੁੱਟੀਆਂ ਦੀ ਜ਼ਰੂਰਤ ਵਿੱਚ ਤਾਲਮੇਲ ਬਨਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨਾਂ ਅੱਗੇ ਕਿਹਾ, ਹੁਣ ਪੰਜਾਬ ਦੀਆਂ ਗਜਟਿਡ ਛੁੱਟੀਆਂ (18) ਭਾਰਤ ਸਰਕਾਰ ਵੱਲੋਂ ਐਲਾਨੀਆਂ 17 ਗਜਟਿਡ ਛੁੱਟੀਆਂ ਦੇ ਮੁਕਾਬਲੇ ਵਿੱਚ ਹਨ।

ਇਥੇ ਜ਼ਿਕਰਯੋਗ ਹੈ ਕਿ ਸਾਲ 2017 ਲਈ ਪੰਜਾਬ ਸਰਕਾਰ ਵੱਲੋਂ 37 ਗਜਟਿਡ ਅਤੇ 20 ਰਾਖਵੀਆਂ ਛੁੱਟੀਆਂ ਐਲਾਨੀਆਂ ਗਈਆਂ ਸਨ ਜਦੋਂਕਿ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਸਿਰਫ 2 ਰਾਖਵੀਆਂ ਛੁੱਟੀਆਂ ਲੈਣ ਦੀ ਸਹੂਲਤ ਸੀ।

ਛੁੱਟੀਆਂ ਦੀ ਸੂਚੀ 

Download (PDF, 49KB)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,