ਵਿਦੇਸ਼ » ਸਿਆਸੀ ਖਬਰਾਂ

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਸਿੱਖ ਮਸਲਿਆਂ ‘ਤੇ ਸੌਂ ਜਾਂਦੀ ਹੈ ਪੁਲਿਸ? ਯੂਨਾਇਰਿਡ ਖਾਲਸਾ ਦਲ

August 9, 2016 | By

ਲੰਡਨ: ਜਲੰਧਰ ਵਿੱਚ ਆਰ.ਐਸ.ਐਸ. ਦੇ ਸੂਬਾ ਮੀਤ ਪ੍ਰਧਾਨ ਸਾਬਕਾ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ‘ਤੇ ਦੋ ਨੌਜਵਾਨਾਂ ਵਲੋਂ ਹਮਲਾ ਕੀਤਾ ਗਿਆ ਤਾਂ ਸਮੁੱਚੇ ਪੰਜਾਬ ਦੀ ਪੁਲਿਸ ਅਤੇ ਸਿਆਸਤਦਾਨਾਂ ਨੂੰ ਵਖਤ ਪੈ ਗਿਆ। ਪੁਲਿਸ ਵਲੋਂ ਦਸ ਟੀਮਾਂ ਦੋਸ਼ੀਆਂ ਦੀ ਭਾਲ ਵਿੱਚ ਜੁਟ ਗਈਆਂ, ਮੱਹਤਵਪੂਰਨ ਗੱਲ ਕਿ ਇੱਕ ਬੰਦੇ ‘ਤੇ ਹਮਲਾ ਕਰਨ ਵਾਲਿਆਂ ਦੀ ਸੂਹ ਦੇਣ ਵਾਲੇ ਨੂੰ 10 ਲੱਖ ਰੁਪਏ ਦਾ ਇਨਾਮ ਅਤੇ ਪੁਲਸ ਵਿੱਚ ਨੌਕਰੀ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ।

ਸਿਆਸਤਦਾਨਾਂ ਵਲੋਂ ਨਿਖੇਧੀਆਂ ਅਤੇ ਅਫਸੋਸ ਨਾਲ ਅਖਬਾਰਾਂ ਭਰੀਆਂ ਨਜ਼ਰ ਆ ਰਹੀਆਂ ਹਨ। ਜਦਕਿ ਪੰਜਾਬ ਦੀ ਧਰਤੀ ਤੇ ਪਿਛਲੇ 14 ਮਹੀਨਿਆਂ ਤੋਂ ਗੁਰੁ ਗ੍ਰੰਥ ਸਾਹਿਬ ਜੀ ਦਾ ਨਿਰਾਦਰ ਹੋ ਰਿਹਾ ਹੈ, ਨਿਰਾਦਰ ਕਰਨ ਵਾਲੇ ਦੋਸ਼ੀ ਫੜੇ ਨਹੀਂ ਜਾ ਰਹੇ। ਦੋ ਸਿੱਖਾਂ ਨੂੰ ਬਰਗਾੜੀ ਵਿੱਚ ਪੰਜਾਬ ਪੁਲਿਸ ਨੇ ਸ਼ਹੀਦ ਕਰਨ ਲਈ ਮਿੰਟ ਨਹੀਂ ਲਾਇਆ, ਇਹਨਾਂ ਨਿਰਦੋਸ਼ ਸਿੱਖਾਂ ਦੀ ਮੌਤ ‘ਤੇ ਕਿਸੇ ਸਿਆਸਤਦਾਨ ਨੇ ਇੰਨੇ ਦੁੱਖ ਦਾ ਪ੍ਰਗਟਾਵਾ ਨਹੀਂ ਕੀਤਾ ਜਿੰਨਾ ਕਿ ਹੁਣ ਆਰ.ਐਸ.ਐਸ. ਆਗੂ ਦਾ ਮਹਿਸੂਸ ਕਰ ਰਹੇ ਹਨ। ਇਹ ਦੋਹਰਾ ਅਤੇ ਪੱਖਪਾਤੀ ਵਰਤਾਰਾ ਸਾਬਤ ਕਰਦਾ ਹੈ ਕਿ ਸਿੱਖ ਭਾਰਤ ਵਿੱਚ ਗੁਲਾਮ ਹਨ ਅਤੇ ਉਹਨਾਂ ਨਾਲ ਦੂਜੇ ਨਹੀਂ ਬਲਕਿ ਸਭ ਤੋਂ ਹੇਠਲੇ ਦਰਜ਼ੇ ਦਾ ਸਲੂਕ ਕੀਤਾ ਜਾ ਰਿਹਾ ਹੈ।

ਆਰ.ਐਸ.ਐਸ. ਆਗੂਆਂ ਨੂੰ ਮਿਲਦੇ ਹੋਏ ਉਪ ਮੁੱਖ ਮੰਤਰੀ ਸੁਖਬੀਰ ਬਾਦਲ (ਫਾਈਲ ਫੋਟੋ)

ਆਰ.ਐਸ.ਐਸ. ਆਗੂਆਂ ਨੂੰ ਮਿਲਦੇ ਹੋਏ ਉਪ ਮੁੱਖ ਮੰਤਰੀ ਸੁਖਬੀਰ ਬਾਦਲ (ਫਾਈਲ ਫੋਟੋ)

ਯੂਨਾਈਟਿਡ ਖਾਲਸਾ ਦਲ ਯੂ.ਕੇ. ਵਲੋਂ ਇਸ ਵਰਤਾਰੇ ਨੂੰ ਮਹਿਸੂਸ ਕਰਦਿਆਂ ਸਿੱਖ ਜਗਤ ਨੂੰ ਜਾਗ ਜਾਣ ਦਾ ਸੱਦਾ ਦਿੱਤਾ ਗਿਆ। ਦਲ ਦੇ ਪ੍ਰਧਾਨ ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਲਵਸਿ਼ੰਦਰ ਸਿੰਘ ਡੱਲੇਵਾਲ ਨੇ ਦੁਨੀਆਂ ਭਰ ਵਿੱਚ ਵਸਦੇ ਸਿੱਖਾਂ ਨੂੰ ਸਨਿਮਰ ਅਪੀਲ ਕੀਤੀ ਹੈ ਕਿ ਖਾਲਿਸਤਾਨ ਪ੍ਰਤੀ ਵੱਚਨਬੱਧ ਹੁੰਦਿਆਂ ਇਸ ਲਈ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਵੇ। ਹਰ ਸੰਭਵ ਤਰੀਕੇ ਨਾਲ ਕੌਮੀ ਅਜ਼ਾਦੀ ਦੇ ਨਿਸ਼ਾਨੇ ਵਲ ਵਧਿਆ ਜਾਵੇ ਕਿਉਂਕਿ ਭਾਰਤ ਵਿੱਚ ਸਿੱਖਾਂ ਸਮੇਤ ਗੈਰ ਹਿੰਦੂ ਕੌਮਾਂ ਦਾ ਦਰਜਾ ਤਾਂ “ਗਊ” (ਗਾਂ) ਨਾਮ ਦੇ ਜਾਨਵਰ ਤੋਂ ਵੀ ਕਿਤੇ ਘਟੀਆ ਸਮਝਿਆ ਜਾ ਰਿਹਾ ਹੈ। ਜਿੰਨਾ ਚਿਰ ਸਿੱਖਾਂ ਆਪਣੇ ਅਜ਼ਾਦ ਘਰ ਦੇ ਮਾਲਕ ਨਹੀਂ ਬਣ ਜਾਂਦੇ ਉੱਨਾ ਚਿਰ ਧਾਰਮਿਕ, ਆਰਥਿਕ, ਸੱਭਿਆਚਰ ਪੱਖ ਤੋਂ ਹਮਲੇ ਨਹੀਂ ਰੁਕ ਸਕਦੇ।

ਜਿਹੜੇ ਲੋਕ ਖਾਲਿਸਤਾਨ ਤੋਂ ਪਾਸਾ ਵੱਟ ਰਹੇ ਹਨ ਨਿਰਸੰਦੇਹ ਉਹ ਕੌਮੀ ਸ਼ਹੀਦਾਂ ਨਾਲ ਧ੍ਰੋਹ ਕਰ ਰਹੇ ਹਨ, ਸਿੱਖ ਕੌਮ ਅਤੇ ਇਤਿਹਾਸ ਉਹਨਾਂ ਨੂੰ ਕਦੇ ਵੀ ਮੁਆਫ ਨਹੀਂ ਕਰੇਗਾ। ਯੂਨਾਈਟਿਡ ਖਾਲਸਾ ਦਲ ਯੂ.ਕੇ. ਵਲੋਂ ਦੁਨੀਆਂ ਭਰ ਵਿੱਚ ਵਸਦੇ ਸਿੱਖ ਜਥੇਬੰਦੀਆਂ ਨੂੰ 15 ਅਗਸਤ ਭਾਰਤ ਦੇ ਅਖੌਤੀ ਅਜ਼ਾਦੀ ਦਿਨ ਨੂੰ ਬਰਬਾਦੀ ਦਿਵਸ ਮਨਾਉਂਦਿਆਂ ਇਸ ਸਬੰਧੀ ਹੋ ਰਹੇ ਸਮਾਗਮਾਂ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਗਈ ਹੈ । ਇਸ ਦਿਨ ਵੱਧ ਤੋਂ ਵੱਧ ਰੋਸ ਪ੍ਰਦਰਸ਼ਨ ਕੀਤੇ ਜਾਣ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,