ਆਮ ਖਬਰਾਂ

ਇੱਕ ਕਿੱਲੋ ਸੋਨੇ ਦੀ ਲੁੱਟ ਕਰਨ ਵਾਲਾ ਥਾਣੇਦਾਰ ਗ੍ਰਿਫਤਾਰ

January 21, 2016 | By

ਮਾਨਸਾ (20 ਜਨਵਰੀ, 2016): ਸੋਨੇ ਦੇ ਇੱਕ ਵਾਪਾਰੀ ਤੋਂ ਇੱਕ ਕਿਲੋ ਸੋਨੇ ਖੋਹਣ ਦੇ ਮਾਮਲੇ ਵਿੱਚ ਮਾਨਸਾ ਪੁਲਿਸ ਨੇ  ਇੱਕ ਥਾਣੇਦਾਰ ਨੂੰ ਗ੍ਰਿਫਤਾਰ ਕਰਕੇ ਪਰਚਾ ਦਰਜ਼ ਕੀਤਾ ਹੈ।

ਵਿਨੋਦ ਕੁਮਾਰ ਐਸ. ਪੀ. (ਡੀ.), ਰੁਪਿੰਦਰ ਭਾਰਦਵਾਜ ਡੀ. ਐਸ. ਪੀ. ਸਬ ਡਵੀਜਨ ਮਾਨਸਾ ਨੇ ਦੱਸਿਆ ਕਿ ਬਠਿੰਡਾ ਦੇ ਓਮ ਜਵੈਲਰਜ਼ ਵਿਖੇ ਨੌਕਰੀ ਕਰਦਾ ਵਰਿੰਦਰ ਕੁਮਾਰ ਵਾਸੀ ਡੱਬਵਾਲੀ ਮਾਨਸਾ ਵਿਖੇ ਇਕ ਵਪਾਰੀ ਤੋਂ ਇਕ ਕਿੱਲੋ ਸੋਨਾ ਲੈਣ ਆਇਆ ਸੀ, ਜਿਸ ਦੀ ਭਿਣਕ ਭਿੱਖੀ ਥਾਣੇ ਵਿੱਚ ਤਾਇਨਾਤ ਅੰਗਰੇਜ਼ ਸਿੰਘ ਥਾਣੇਦਾਰ ਤੇ ਉਸ ਦੇ ਸਾਥੀ ਨੂੰ ਪਹਿਲਾਂ ਹੀ ਸੀ ।ਜਦ ਕਰਿੰਦਾ ਸੋਨਾ ਲੈ ਕੇ ਬੱਸ ਵਿਚ ਚੜਿ੍ਹਆ ਤਾਂ ਉਸ ਨੂੰ ਉਕਤ ਥਾਣੇਦਾਰ ਨੇ ਇਹ ਕਹਿ ਕੇ ਥੱਲੇ ਉਤਾਰ ਲਿਆ ਕਿ ਉਹ ਸੀ. ਆਈ. ਏ . ਸਟਾਫ਼ ਬਰਨਾਲਾ ਦਾ ਮੁਲਾਜਮ ਹੈ ਤੇ ਉਸ ਦੇ ਸੋਨੇ ਦੀ ਪਰਖ ਕਰਨੀ ਹੈ ।

ਘਟਨਾ ਦੀ ਜਾਣਾਕਰੀ ਦਿੰਦੇ ਪੁਲਿਸ ਅਫਸਰ

ਘਟਨਾ ਦੀ ਜਾਣਾਕਰੀ ਦਿੰਦੇ ਪੁਲਿਸ ਅਫਸਰ

ਉਹ ਉਸ ਨੂੰ ਆਲਟੋ ਕਾਰ ‘ਚ ਇੱਥੋਂ 10 ਕਿੱਲੋਮੀਟਰ ਦੂਰ ਬਰਨਾਲਾ ਰੋਡ ‘ਤੇ ਪੈਂਦੇ ਪਿੰਡ ਤਾਮਕੋਟ ਕੋਲ ਲੈ ਗਿਆ ਤੇ ਸੋਨਾ ਖੋਹ ਕੇ ਉਸ ਨੂੰ ਥੱਲੇ ਉਤਾਰ ਦਿੱਤਾ ।ਮਾਮਲਾ ਪੁਲਿਸ ਕੋਲ ਪਹੰੁਚਣ ‘ਤੇ ਜਦ ਪੁਲਿਸ ਨੇ ਬੱਸ ਅੱਡੇ ਕੋਲ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਦੇਖੀ ਤਾਂ ਵਰਦੀਧਾਰੀ ਉਕਤ ਥਾਣੇਦਾਰ ਦੀ ਪਹਿਚਾਣ ਕਰਕੇ ਉਸ ਨੂੰ ਕਾਬੂ ਕਰ ਲਿਆ ਤੇ ਉਸ ਨੇ ਆਪਣਾ ਗੁਨਾਹ ਨੂੰ ਕਬੂਲ ਲਿਆ ।

ਪੁਲਿਸਅਧਿਕਾਰੀਆਂ ਅਨੁਸਾਰ ਦੋਸ਼ੀਆਂ ਖਿਲਾਫ਼ ਧਾਰਾ 384/419/342/34 ਆਈ. ਪੀ. ਸੀ. ਅਧੀਨ ਕਾਰਵਾਈ ਕੀਤੀ ਹੈ ।ਪੁਲਿਸ ਅਨੁਸਾਰ ਉਪਰੋਕਤ ਥਾਣੇਦਾਰ ਜੋ ਮੋਟਰਸਾਈਕਲ ਦੇ ਕਰਤੱਬਾਂ ਦਾ ਖਿਡਾਰੀ ਹੈ, ਕੁਝ ਵਰ੍ਹੇ ਪਹਿਲਾਂ ਵੀ ਜਾਅਲੀ ਕਰੰਸੀ ਦੇ ਮਾਮਲੇ ਵਿਚ ਜੇਲ੍ਹ ਦੀ ਹਵਾ ਖਾ ਚੁੱਕਾ ਹੈ ।ਰਘਵੀਰ ਸਿੰਘ ਸੰਧੂ ਐਸ. ਐਸ. ਪੀ. ਮਾਨਸਾ ਨੇ ਦੱਸਿਆ ਕਿ ਦੋਸ਼ੀ ਏ. ਐਸ. ਆਈ. ਅੰਗਰੇਜ਼ ਸਿੰਘ ਨੂੰ ਮੁਅੱਤਲ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,