ਸਿੱਖ ਖਬਰਾਂ

ਭਾਈ ਗੁਰਬਖਸ਼ ਸਿੰਘ ਦੇ ਸ਼੍ਰੀ ਦਰਬਾਰ ਸਾਹਿਬ ਦੀ ਯਾਤਰਾ ਦੇ ਮੱਦੇ ਨਜ਼ਰ ਪੰਜਾਬ ਭਰ ‘ਚੋਂ ਸਿੱਖ ਆਗੂ ਗ੍ਰਿਫਤਾਰ

By ਸਿੱਖ ਸਿਆਸਤ ਬਿਊਰੋ

January 08, 2015

ਲੁਧਿਆਣਾ( 8ਜਨਵਰੀ, 2015): ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਨੇ ਪਿੱਛਲੀ ਰਾਤ ਸਿੱਖ ਕਾਰਕੂਨਾਂ ਅਤੇ ਸਿੱਖ ਨੌਜੁਆਨ ਆਗੂਆਂ ਨੂੰ ਗ੍ਰਿਫਤਾਰ ਕਰਨ ਲਈ ਉਨ੍ਹਾਂ ਦੇ ਘਰ ਛਾਪਾਮਾਰੀ ਕੀਤੀ। ਨੌਜਵਾਨ ਸਿੱਖ ਆਗੂ ਭਾਈ ਮਨਧੀਰ ਸਿੰਘ ਬਲਾਚੌਰ ਅਤੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।

ਲੁਧਿਆਣਾ ਵਿੱਚ ਵੀ ਪੁਲਿਸ ਨੇ ਸਿੱਖ ਆਗੂਆਂ ਨੂੰ ਗ੍ਰਿਫਤਾਰ ਕਰਨ ਲਈ ਕਈ ਥਾਂਈ ਛਾਪੇ ਮਾਰੇ। ਸਿੱਖ ਕੌਜਵਾਨ ਆਗੂ ਭਾਈ ਮਨਵਿੰਦਰ ਸਿਮਘ ਗਿਆਸਪੁਰਾ ਨੇ ਦੱਸਿਆ ਕਿ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਉਨ੍ਹਾਂ ਦੇ ਘਰ ਛਾਪੇ ਮਾਰੇ, ਪਰ ਉਹ ਕਿਸੇ ਤਰਾਂ ਬਚ ਨਿਕਲਨ ਵਿੱਚ ਸਫਲ਼ ਹੋ ਗਏ।

ਸਿੱਖ ਹਿੱਤਾਂ ਦੀ ਪੈਰਵੀ ਕਰਨ ਵਾਲੇ ਲੁਧਿਆਣਾ ਵਕੀਲ ਸ੍ਰ. ਜਸਪਾਲ ਸਿੰਘ ਮੰਝਪੁਰ ਨੇ  ਕਿ ਭਾਈ ਮਨਧੀਰ ਸਿੰਘ ਪੁੱਤਰ ਸ੍ਰ,. ਰਵਾਲ ਸਿੰਘ ਵਾਸੀ ਪਿੰਡ ਗਰੀ ਕਾਨੂਗੋ, ਪੁਲਿਸ ਥਾਣਾ ਬਲਾਚੌਰ, ਜਿਲਾ ਨਵਾਂਸ਼ਹਿਰ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।

ਸਿੱਖ ਨੌਜੁਆਨ ਆਗੂ ਭਾਈ ਮਨਧੀਰ ਸਿੰਘ ਨੂੰ ਬਲਾਚੌਰ ਪੁਲਿਸ ਵੱਲੋਂ 7 ਜਨਵਰੀ ਦੀ ਪਿੱਛਲੀ ਰਾਤ ਨੂੰ ਤਕਰੀਬਨ ਰਾਤ 11.15 ‘ਤੇ ਬਲਾਚੌਰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ। ਇਹ ਖ਼ਬਰ ਲਿਖੇ ਜਾਣ ਤੱਕ ਹੋਰ ਜਾਣਕਾਰੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।

ਪੁਲਿਸ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ‘ਤੇ ਬੈਠੇ ਭਾਈ ਗੁਰਬਖਸ਼ ਸਿੰਘ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਦਰਸ਼ਨਾਂ ਨੂੰ ਅੰਮ੍ਰਿਤਸਰ ਵਿਖੇ ਕਾਫਲੇ ਦੇ ਰੂਪ ਆਉਣ ਦੇ ਸਬੰਧ ਵਿਚ ਇਹ ਗ੍ਰਿਫਤਾਰੀਆਂ ਕੀਤੀ ਗਈਆਂ ਹਨ। ਸਜ਼ਾ ਪੂਰੀ ਕਰ ਚੁੱਕੇ ਸਿੰਘਾਂ ਦੀ ਰਿਹਾਈ ਲਈ ਭਾਈ ਖਾਲਸਾ ਵੱਲਂ ਆਰੰਭੀ ਭੁੱਲ਼ ਹੜਤਾਲ 56ਵੇਂ ਦਿਨ ਵਿੱਵ ਦਾਖਲ ਹੋ ਗਈ ਹੈ।

ਸੂਤਰਾਂ ਅਨੁਸਾਰ ਪੁਲਿਸ ਵੱਲੋਂ ਪਿੱਛਲੀ ਰਾਤ ਕੀਤੀਆਂ ਗਈਆਂ ਗ੍ਰਿਫਤਾਰੀਆਂ ਪੰਜਾਬ ਦੇ ਵੱਖ-ਵੱਖ ਭਾਗਾਂ ਵਿੱਚ ਸਿੱਖ ਯੂਥ ਆਗੂਆਂ ਨੂੰ ਗ੍ਰਿਫਤਾਰ ਅਤੇ ਹੋਰ ਸਿੱਖ ਆਗੂਆਂ ਨੂੰ ਗ੍ਰਿਫਤਾਰ ਕਰਨ ਦਾ ਮਕਸਦ ਭਾਈ ਖਾਲਸਾ ਦੀ ਅੰਮ੍ਰਿਤਸਰ ਯਾਤਰਾ ਦੌਰਾਨ ਸਿੱਖ ਨੂੰ ਵੱਖ-ਵੱਖ ਥਾਂਵਾਂ ‘ਤੇ ਜੱਥੇਬੰਦ ਹੋਣ ਤੋਂ ਰੋਕਣ ਲਈ ਕੀਤੀਆਂ ਗਈਆਂ ਹਨ।

ਸੂਤਰਾਂ ਅਨੁਾਰ ਇਹ ਗ੍ਰਿਫਤਾਰੀਆਂ ਰਾਜਸੀ ਹਿੱਤਾਂ ਤੋਂ ਪ੍ਰੇਰਿਤ ਹਨ ਅਤੇ ਇਹ ਯਕੀਨੀ ਬਣਾਉਣ ਲਈ ਕੀਤੀਅ ਾਂਗਈਆਂ ਹਨ ਕਿ 8 ਜਨਵਰੀ ਨੂੰ ਭਾਈ ਗੁਰਬਖਸ਼ ਸਿੰਘ ਦੀ ਆਮਦ ਦੌਰਾਨ ਸਿਰਫ ਬਾਦਲ ਦਲ ਦੇ ਆਗੂ ਹੀ ਉਨ੍ਹਾਂ ਦੇ ਸਵਾਗਤ ਲਈ ਅੱਗੇ ਆਉਣ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: