ਸਿਆਸੀ ਖਬਰਾਂ

ਭਾਰਤ-ਪਾਕਿ ਤਣਾਅ ਵਿਚਾਲੇ ਪੰਜਾਬ ਦੇ ਰਾਜਪਾਲ ਨੇ ਕੀਤੀ ਉੱਚ ਪੱਧਰੀ ਬੈਠਕ

By ਸਿੱਖ ਸਿਆਸਤ ਬਿਊਰੋ

February 27, 2019

ਚੰਡੀਗੜ੍ਹ :ਭਾਰਤ ਅਤੇ ਪਾਕਿਸਤਾਨ ਵਿਚਾਲੇ ਪੁਲਵਾਮਾ ਧਮਾਕੇ ਮਗਰੋਂ ਵਧੇ ਤਣਾਅ ਤੋਂ ਬਾਅਦ ਜਿੰਨੇ ਮੂੰਹ ਉਨੀਆਂ ਹੀ ਗੱਲਾਂ ਦਾ ਮਹੌਲ ਬਣ ਚੁੱਕਾ ਹੈ ਅਤੇ ਹਰੇਕ ਆਮ ਬੰਦਾ ਸਹਿਮ ‘ਚ ਹੈ।

ਇਸ ਵੇਲੇ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਦੇ ਰਾਜਪਾਲ ਵੀ.ਪੀ ਬਦਨੌਰ ਨੇ ਵੱਡੇ ਅਹੁਦਿਆਂ ਵਾਲੇ ਅਫਸਰਾਂ ਨਾਲ ਬੈਠਕ ਕਰਕੇ ਪ੍ਰਬੰਧਾਂ ਅਤੇ ਹੋਰਨਾਂ ਪ੍ਰਸ਼ਾਸਕੀ ਹਾਲਾਤਾਂ ਦਾ ਜਾਇਜਾ ਲਿਆ।

ਚੰਡੀਗੜ੍ਹ ਦੇ ਅਫਸਰਾਂ ਨੂੰ ਚੌਕਸੀ ਵਰਤਣ ਦੀ ਸਲਾਹ ਦੇਂਦਿਆਂ ਰਾਜਪਾਲ ਵੀ.ਪੀ ਬਦਨੌਰ ਨੇ ਕਿਹਾ ਕਿ ਡਰਨ ਦੀ ਕੋਈ ਲੋੜ ਨਹੀਂ ਹੈ। ਸ਼ਹਿਰ ਦੇ ਸਾਰੇ ਪ੍ਰਸ਼ਾਸਨਿਕ ਅਦਾਰੇ ਆਮ ਵਾਂਗ ਖੁੱਲ੍ਹੇ ਰਹਿਣਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: