ਲੇਖ

ਪੰਜਾਬ ਦਾ ਜਲ ਸੰਕਟ : ਜ਼ਿਲ੍ਹਾ ਪਠਾਨਕੋਟ

December 6, 2022 | By

ਪਠਾਨਕੋਟ ਵਿਚ ਜਮੀਨੀ ਪਾਣੀ ਦੇ ਹਲਾਤ ਬਾਕੀ ਪੰਜਾਬ ਨਾਲੋਂ ਕੁਝ ਚੰਗੇ ਹਨ, ਪਰ ਮਿੱਠੇ ਪਾਣੀ ਦਾ ਕੁੱਲ ਜਲ ਭੰਡਾਰ ਬਹੁਤ ਘੱਟ ਹੈ।

May be an image of sky and text that says "ਜਾਮਰਕਤਾ ਪੂਰੇ ਪੰਜਾਬ ਵਿੱਚੋਂ ਪਠਾਨਕੋਟ ਵਿੱਚ ਮਿੱਠਾ ਪਾਣੀ ਸਭ ਤੋਂ ਘੱਟ ਹੈ| ਜ਼ਮੀਨੀ ਪਾਣੀ ਕੱਢਣ ਦੀ ਦਰ 2020 ਕਲਾਂ ਧਾਰ % 42 ਬਮਿਆਲ ਸਿੰਘ 83% ਜੈਮਲ 85% ਪਠਾਨਕੋਟ ਨਰੋਟ 54% 0-70 Safe 70-85 -Semi-critical 85-100- -Critical 100-300-Over- exploited ਧਾਰ ਕਲਾਂ ਦੇ ਜਮੀਨੀ ਪਾਣੀ ਵਿੱਚ ਯੁਰੇਨੀਅਮ ਹੈ"

ਪਠਾਨਕੋਟ ਦਾ ਕੁੱਲ ਜਲ ਭੰਡਾਰ 19.82 ਲੱਖ ਏਕੜ ਫੁੱਟ ਹੈ। ਜਿਸ ਵਿੱਚੋਂ 19.74 ਲੱਖ ਏਕੜ ਫੁੱਟ ਪਾਣੀ ਪਹਿਲੇ ਪੱਤਣ ਵਿੱਚ ਹੀ ਹੈ। ਦੂਜੇ ਪੱਤਣ ਵਿੱਚ 0.089 ਲੱਖ ਏਕੜ ਫੁੱਟ ਪਾਣੀ ਹੈ ਜੋ ਕਿ ਬਿਲਕੁਲ ਨਾ-ਮਾਤਰ ਹੈ। ਤੀਜੇ ਪੱਤਣ ਵਿੱਚ ਪਾਣੀ ਬਿਲਕੁਲ ਨਹੀਂ ਹੈ।

May be an image of text that says "ਅਤੇ ਪਠਾਨਕੋਟ ਜ਼ਿਲ੍ਹੇ ਦਾ ਕੁੱਲ ਜਲ ਭੰਡਾਰ (ਪੱਤਣ ਵਾਰ) 19.82 ਲੱਖ ਏਕੜ ਫੁੱਟ15 ਪੂਰੇ ਪੰਜਾਬ ਵਿੱਚੋਂ ਪਠਾਨਕੋਟ ਵਿੱਚ ਮਿੱਠਾ ਪਾਣੀ ਸਭ ਤੋਂ ਘੱਟ ਹੈ| 10 0.089 ਪਹਿਲਾ ਪੱਤਣ ਤੀਜਾ ਪੱਤਣ ਦੂਜਾ ਪੱਤਣ ਪਠਾਣਕੋਟ ਜ਼ਿਲ੍ਹੇ ਦੇ ਪਹਿਲੇ ਪੱਤਣ ਵਿੱਚ 19.82 ਲੱਖ ਏਕੜ ਫੁੱਟ ਪਾਣੀ ਹੈ, ਦੂਜੇ ਪੱਤਣ ਵਿੱਚ 0.089 ਲੱਖ ਏਕੜ ਫੁੱਟ ਪਾਣੀ ਹੈ ਅਤੇ ਤੀਜੇ ਪੱਤਣ ਵਿੱਚ ਪਾਣੀ ਨਹੀ ਹੈ|"
ਪਠਾਨਕੋਟ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਦੀ ਪਾਣੀ ਕੱਢਣ ਦੀ ਦਰ
2017(%) 2020(%)
ਬਮਿਆਲ 105 83
ਧਾਰ ਕਲਾਂ 24 42
ਪਠਾਨਕੋਟ 81 54
ਨਰੋਟ ਜੈਮਲ ਸਿੰਘ 107 85
ਘਰੋਟਾ – 70

ਸੁਜਾਨਪੁਰ – 32

May be an image of text that says "ਖਤੀਬਾੜੀ m ਜਾਗਰੁਕਤਾ ਪਠਾਨਕੋਟ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਦੀ ਜ਼ਮੀਨੀ ਪਾਣੀ ਕੱਢਣ ਦੀ (2017 %) (2020%) ਦੀ ਦਰ 125 105 100 83 107 75 81 84 85 50 70 25 24 ਬਮਿਆਲ 32 ਧਾਰਕਲਾਂ ਕਲਾਂ ਪਠਾਨਕੋਟ ਜਮੀਨੀ ਪਾਣੀ ਕੱਢਣ ਨਰੋਟ ਜੈਮਲ ਸਿੰਘ ਦਰ(2017) ਘਰੋਟਾ ਜਮੀਨੀ ਪਾਣੀ ਕੱਢਣ ਦੀ ਦਰ(2020)% ਸੁਜਾਨਪੁਰ ਧਾਰ ਕਲਾਂ ਦੇ ਜਮੀਨੀ ਪਾਣੀ ਵਿੱਚ ਯੂਰੇਨੀਅਮ ਹੈ"

ਪਠਾਨਕੋਟ ਦਾ ਕਾਫੀ ਹਿੱਸਾ ਪਹਾੜਾਂ ਨਾਲ ਲੱਗਦਾ ਹੈ ਪਰ ਇਸ ਵਿਚ ਰੁੱਖਾਂ ਦੀ ਗਿਣਤੀ ਫੇਰ ਵੀ ਘੱਟ ਹੈ। ਪਠਾਨਕੋਟ ਜ਼ਿਲ੍ਹੇ ਵਿਚ 15% ਰੁੱਖ ਹਨ। ਇਹ ਰੁੱਖ ਜ਼ਿਆਦਾਤਰ ਪਹਾੜੀ ਇਲਾਕੇ ਵੱਲ ਹਨ। ਘੱਟੋ-ਘੱਟ ਰੁੱਖਾਂ ਹੇਠ ਰਕਬਾ 33% ਹੋਣਾ ਚਾਹੀਦਾ ਹੈ।

May be an image of sky and text that says "ਪਠਾਨਕੋਟ ਜ਼ਿਲ੍ਹੇ ਵਿਚ ਜੰਗਲਾਤ ਹੇਠ ਰਕਬਾ (15%) ਰੁੱਖਾਂ ਦੀ ਛਤਰੀ ਹੇਠ ਲੋੜੀਂਦਾ ਰਕਬਾ (33%)"

ਭਾਵੇਂ ਕਿ ਪਠਾਨਕੋਟ ਜ਼ਿਲ੍ਹੇ ਵਿਚ 60% ਝੋਨਾ ਲੱਗਦਾ ਹੈ ਪਰ ਜਲ ਭੰਡਾਰ ਘੱਟ ਹੋਣ ਕਰਕੇ ਝੋਨੇ ਹੇਠ ਰਕਬਾ ਹੋਰ ਘੱਟਣਾ ਚਾਹੀਦਾ ਹੈ ਅਤੇ ਖੇਤੀ ਵਿਭਿੰਨਤਾ ਵੱਲ ਤੁਰਨਾ ਚਾਹੀਦਾ ਹੈ। ਸਰਕਾਰ ਨੂੰ ਵੀ ਤੁਪਕਾ ਸਿੰਚਾਈ ਅਤੇ ਫੁਹਾਰਾ ਸਿੰਚਾਈ ਵੱਲ ਨੂੰ ਵੱਧਣਾ ਚਾਹੀਦਾ ਹੈ ਤਾਂ ਕਿ ਪਾਣੀ ਦੇ ਸੀਮਤ ਸਰੋਤਾਂ ਦੀ ਸੁਚੱਜੇ ਢੰਗ ਨਾਲ ਵਰਤੋਂ ਹੋ ਸਕੇ।

May be an image of sky and text that says "ਪਠਾਨਕੋਟ ਜ਼ਿਲ੍ਹੇ ਵਿੱਚ ਝੋਨੇ ਹੇਠ ਰਕਬਾ ਝੋਨਾ ਹੋਰ ਫ਼ਸਲਾਂ ਹੋਰਫ਼ਸਲਾਂਹੇਠਰਕਬਾ:40.0% ਹੇਠ ਰਕਬਾ: 40.0 % ਰਕਬਾ: 60.0 % ਹੇਠ ਰਕਬਾ ਹੋਰ ਫ਼ਸਲਾਂ ਹੇਠ ਰਕਬਾ 60% ਰਕਬਾ ਝੋਨੇ ਹੇਠ ਹੈ"

ਜ਼ਮੀਨ ਹੇਠਲੇ ਪਾਣੀ ਦੀ ਹਾਲਤ ਨੂੰ ਸੁਧਾਰਨ ਲਈ ਕੀ ਕੀਤਾ ਜਾ ਸਕਦਾ ਹੈ?

ਜਿਲ੍ਹੇ ਵਿਚ ਤਿੰਨ ਫਸਲੀ ਚੱਕਰ ਨੂੰ ਤੋੜ ਕੇ ਖੇਤੀਬਾੜੀ ਵਿੱਚ ਵਿੰਭਿੰਨਤਾ ਲਿਆਉਣੀ ਬਹੁਤ ਜਰੂਰੀ ਹੈ।

ਝੋਨੇ ਹੇਠ ਰਕਬਾ ਘਟਾਉਣ ਲਈ ਵਿਦੇਸ਼ਾਂ ਵਿਚ ਰਹਿੰਦੇ ਜੀਅ ਆਪਣੀ ਜਮੀਨ ਦਾ ਠੇਕਾ ਝੋਨਾ ਨਾ ਲਾਉਣ ਦੀ ਸ਼ਰਤ ਉੱਤੇ ਘਟਾ ਕੇ ਆਪਣੇ ਜਿਲ੍ਹੇ ਦੀ ਸਥਿਤੀ ਵਿਚ ਸੁਧਾਰ ਲਈ ਉੱਦਮ ਕਰ ਸਕਦੇ ਹਨ।

ਨਿਜੀ ਪੱਧਰ ਤੇ ਮੀਂਹ ਦੇ ਪਾਣੀ ਦੀ ਸੰਭਾਲ ਅਤੇ ਯੋਗ ਵਰਤੋਂ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ। ਖਾਸ ਕਰਕੇ ਸ਼ਹਿਰੀ ਖੇਤਰਾਂ ਵਿੱਚ ਮੀਂਹ ਦੇ ਪਾਣੀ ਨੂੰ ਵਰਤਣ ਦੇ ਯੋਗ ਢੰਗ ਅਪਨਾਉਣੇ ਚਾਹੀਦੇ ਹਨ।

ਜੰਗਲਾਤ ਹੇਠ ਰਕਬਾ ਵਧਾਇਆ ਜਾਣਾ ਚਾਹੀਦਾ ਹੈ। ਇਸ ਵਾਸਤੇ ਨਿਜੀ ਅਤੇ ਸਮਾਜਿਕ ਪੱਧਰ ਤੇ ਛੋਟੇ ਜੰਗਲ ਲਗਾਏ ਜਾ ਸਕਦੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,