ਪਟਿਆਲਾ: ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਿਦਆਰਥੀਆਂ ਅਤੇ ਖੋਜਾਰਥੀ ਵੱਲੋਂ ਦਾਸਤਾਨ ਏ ਮੀਰੀ-ਪੀਰੀ ਤੇ ਪਾਬੰਦੀ ਲਾਉਣ ਲਈ ਇਕ ਸੰਕੇਤਕ ਰੋਸ ਮੁਜਾਹਰਾ ਯੂਨੀਵਰਸਿਟੀ ਦੇ ਮੁੱਖ ਦਰਵਾਜੇ ‘ਤੇ ਕੀਤਾ ਗਿਆ। ਇਸ ਸੰਕੇਤਕ ਰੋਸ ਵਿੱਚ ਹਾਜ਼ਰ ਵਿਿਦਆਰਥੀਆਂ ਤੇ ਖੋਜਾਰਥੀਆਂ ਨੇ ਫ਼ਿਲਮ “ਦਾਸਤਾਨ ਏ ਮੀਰੀ-ਪੀਰੀ” ‘ਤੇ ਪਾਬੰਦੀ ਲਾਉਣ ਦੀ ਮੰਗ ਕੀਤੀ। ਵਿਿਦਆਰਥੀਆਂ ਕਿਹਾ ਕਿ ‘ਦਾਸਤਾਨ ਏ ਮੀਰੀ-ਪੀਰੀ’ ਵਰਗੀਆਂ ਫਿਲਮਾਂ ਸਿੱਖ ਪੰਥ ਨੂੰ ਸ਼ਬਦ ਨਾਲੋਂ ਤੋਂੜ ਕੇ ਦੇਹ ਨਾਲ ਜੋੜਨ ਦੀ ਨਾਪਾਕ ਕੋਸ਼ਿਸ਼ ਹੈ।ਇਸ ਮੌਕੇ ਵਿਿਦਆਰਥੀਆਂ ਵੱਲੋ ਯੂਨੀਵਰਸਿਟੀ ਦੇ ਮੁੱਖ ਦਰਵਾਜੇ ਤੋਂ ਭਾਈ ਕਾਨ੍ਹ ਸਿੰਘ ਨਾਭਾ ਲਾਇਬਰੇਰੀ ਤੱਕ ਕੱਢੇ ਮਾਰਚ ਅਤੇ ਸਾਂਝੇ ਕੀਤੇ ਵਿਚਾਰਾਂ ਦੀ ਵੀਡਿਓ ਸਿੱਖ ਸਿਆਸਤ ਦੇ ਪਾਠਕਾਂ ਲਈ ਹਾਜ਼ਰ ਹੈ।