ਆਰ.ਐਸ.ਐਸ ਮੁਖੀ ਮੋਹਨ ਭਾਗਵਤ ਵੱਲੋਂ ਮੁੜ ਇੱਕ ਵਾਰ ਫੇਰ ਵਿਵਾਦਿਤ ਬਿਆਨ

ਆਮ ਖਬਰਾਂ

ਮੇਰੀ ਜਿੰਦਗੀ ਵਿੱਚ ਹੀ ਬਣ ਸਕਦਾ ਹੈ ਰਾਮ ਮੰਦਿਰ; ਭਾਗਵਤ ਨੇ ਲੋਕਾਂ ਨੂੰ ਤਿਆਰ ਰਹਿਣ ਲਈ ਕਿਹਾ

By ਸਿੱਖ ਸਿਆਸਤ ਬਿਊਰੋ

December 04, 2015

ਨਵੀਂ ਦਿੱਲੀ: ਆਰ.ਐਸ.ਐਸ ਮੁਖੀ ਮੋਹਨ ਭਾਗਵਤ ਵੱਲੋਂ ਮੁੜ ਇੱਕ ਵਾਰ ਫੇਰ ਵਿਵਾਦਿਤ ਬਿਆਨ ਦਿੰਦਿਆਂ ਕਿਹਾ ਗਿਆ ਕਿ ਉਸ ਦੀ ਜਿੰਦਗੀ ਦੌਰਾਨ ਹੀ ਰਾਮ ਮੰਦਿਰ ਦਾ ਨਿਰਮਾਣ ਹੋ ਸਕਦਾ ਹੈ. ਜਿਸ ਲਈ ਸਾਨੂੰ ਜੋਸ਼ ਅਤੇ ਹੋਸ਼ ਨਾਲ ਕੰਮ ਲੈਣਾ ਪਵੇਗਾ।

ਮੋਹਨ ਭਾਗਵਤ ਨੇ ਕਿਹਾ ਕਿ ਜਿਸ ਤਰ੍ਹਾਂ ਅਮਰੀਕਾ ਦੇ ਵਪਾਰਕ ਕੇਂਦਰ ਵਰਲਡ ਟਰੇਡ ਸੈਂਟਰ ਤੇ ਹਮਲਾ ਕੀਤਾ ਗਿਆ ਸੀ ਉਸੇ ਤਰ੍ਹਾਂ ਰਾਮ ਮੰਦਿਰ ਹਿੰਦੂਆਂ ਦਾ ਕੇਂਦਰ ਹੈ ਜਿਸ ਕਾਰਨ ਇਸ ਤੇ ਕਈ ਵਾਰ ਹਮਲੇ ਹੋਏ।ਭਾਗਵਤ ਨੇ ਕਿਹਾ ਕਿ ਅਸੀਂ ਉਨ੍ਹਾਂ ਹਮਲਿਆਂ ਸਮੇਂ ਕੁਝ ਨਹੀਂ ਕਰ ਸਕੇ ਕਿਉਂਕਿ ਅਸ਼ੀਂ ਕਮਜੋਰ ਸੀ ਪਰ ਹੁਣ ਵੀ ਰਾਮ ਮੰਦਿਰ ਤਬਾਹ ਹਾਲਤ ਵਿੱਚ ਹੈ ਜਿਸ ਨੂੰ ਦੁਬਾਰਾ ਬਣਾਇਆ ਜਾਵੇਗਾ।

ਇਸ ਤੋਂ ਇਲਾਵਾ ਬੀਤੇ ਕੱਲ੍ਹ ਟਵੀਟ ਕਰਦੇ ਹੋਏ ਭਾਗਵਤ ਨੇ ਕਿਹਾ ਕਿ ਸਮਾਜ ਰਾਮ ਅਤੇ ਸ਼ਰਦ ਕੋਥਾਰੀ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਸੋਮਨਾਥ ਮੰਦਿਰ ਵਾਂਗ ਰਾਮ ਮੰਦਿਰ ਦੇ ਨਿਰਮਾਣ ਲਈ ਤਿਆਰ ਹੋਵੇ।ਜਿਕਰਯੋਗ ਹੈ ਕਿ ਰਾਮ ਕੋਥਾਰੀ ਅਤੇ ਸ਼ਰਦ ਕੋਥਾਰੀ 2 ਨਵੰਬਰ 1990 ਨੂੰ ਬਾਬਰੀ ਮਸਜਿਦ ਢਾਹੁਣ ਦੀ ਕੋਸ਼ਿਸ਼ ਕਰਦਿਆਂ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਸਨ ਤੇ ਭਾਗਵਤ ਦਾ ਇਹ ਬਿਆਨ ਇੱਕ ਵਾਰ ਫੇਰ ਲੋਕਾਂ ਨੂੰ ਉਕਸਾਉਣ ਵੱਲ ਇਸ਼ਾਰਾ ਕਰਦਾ ਨਜਰ ਆ ਰਿਹਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: