ਖਾਸ ਖਬਰਾਂ » ਮਨੁੱਖੀ ਅਧਿਕਾਰ

ਭਾਰਤ ਦੀ ‘ਰੇਪ’ ਕੈਪੀਟਲ; ਨਿੱਤ ਹੁੰਦਾ 5 ਤੋਂ ਵੱਧ ਔਰਤਾਂ ਨਾਲ ਬਲਾਤਕਾਰ

May 6, 2018 | By

ਨਵੀਂ ਦਿੱਲੀ: ਦਿੱਲੀ ਪੁਲਿਸ ਦੇ ਅੰਕੜਿਆਂ ਅਨੁਸਾਰ ਚੱਲ ਰਹੇ ਸਾਲ 2018 ਦੇ ਪਹਿਲੇ ਤਿੰਨ ਮਹੀਨਿਆਂ ਵਿਚ ਭਾਰਤ ਦੀ ਰਾਜਧਾਨੀ ਦਿੱਲੀ ਅੰਦਰ ਹਰ ਰੋਜ਼ 5 ਤੋਂ ਵੱਧ ਔਰਤਾਂ ਨਾਲ ਬਲਾਤਕਾਰ ਹੁੰਦਾ ਹੈ। ਪੁਲਿਸ ਅਨੁਸਾਰ ਬੀਤੇ ਸਾਲ 2017 ਵਿਚ ਦਰਜ ਹੋਏ ਬਲਾਤਕਾਰ ਕੇਸਾਂ ਵਿਚੋਂ 96.63 ਫੀਸਦੀ ਕੇਸਾਂ ਵਿਚ ਬਲਾਤਕਾਰ ਕਰਨ ਵਾਲਾ ਦੋਸ਼ੀ ਪੀੜਤ ਦਾ ਜਾਣਕਾਰ ਸੀ।

ਅੰਕੜਿਆਂ ਅਨੁਸਾਰ 1 ਜਨਵਰੀ 2018 ਤੋਂ 15 ਅਪ੍ਰੈਲ 2018 ਤਕ ਬਲਾਤਕਾਰ ਦੇ 578 ਕੇਸ ਦਿੱਲੀ ਵਿਚ ਦਰਜ ਹੋਏ ਹਨ ਜਦਕਿ ਸਾਲ 2017 ਵਿਚ ਇਸ ਸਮੇਂ ਦੌਰਾਨ 563 ਕੇਸ ਦਰਜ ਹੋਏ ਸਨ। ਇਸੇ ਤਰ੍ਹਾਂ ਇਸ ਸਮੇਂ ਦੌਰਾਨ 2018 ਵਿਚ ਹੁਣ ਤਕ ਔਰਤਾਂ ਨਾਲ ਛੇੜਛਾੜ ਦੇ 883 ਕੇਸ ਦਰਜ ਹੋਏ ਹਨ।

ਸਰਕਾਰੀ ਅੰਕੜਿਆਂ ਅਨੁਸਾਰ ਦਿੱਲੀ ਅੰਦਰ 2017 ਵਿਚ ਬਲਾਤਕਾਰ ਦੇ ਕੁਲ 2049 ਮਾਮਲੇ ਦਰਜ ਕੀਤੇ ਗਏ ਸਨ ਜਦਕਿ 2016 ਵਿਚ ਕੁਲ 2064 ਮਾਮਲੇ ਦਰਜ ਕੀਤੇ ਗਏ ਸਨ।

ਜਿਕਰਯੋਗ ਹੈ ਕਿ ਭਾਰਤ ਦੀ ਇਸ ਰਾਜਧਾਨੀ ਵਿਚ ਵਹਿਸ਼ੀਪੁਣੇ ਦਾ ਪ੍ਰਗਟਾਵਾ ਕਰਦਿਆਂ 1984 ਵਿਚ ਸਰਕਾਰੀ ਪੁਸ਼ਤਪਨਾਹੀ ਹੇਠ ਸੈਂਕੜੇ ਸਿੱਖ ਔਰਤਾਂ ਨਾਲ ਜ਼ਬਰ ਜ਼ਿਨਾਹ ਕੀਤੇ ਗਏ ਸਨ ਤੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,