February 16, 2010 | By ਸਿੱਖ ਸਿਆਸਤ ਬਿਊਰੋ
ਜਰਮਨ (16 ਫਰਵਰੀ, 2010): ਸਿੱਖ ਫੈਡਰੇਸ਼ਨ ਜਰਮਨੀ ਦੇ ਆਗੂ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਪ੍ਰੈਸ ਦੇ ਨਾ ਜਾਰੀ ਬਿਆਨ ਵਿੱਚ ਰਵਿਦਾਸ ਭਾਈ ਚਾਰੇ ਨਾਲ ਸਬੰਧਤ ਇੱਕ ਧੜੇ ਨੇ ਅਕਾਲ ਪੁਰਖ ਦੀ ਬੰਦਗੀ ਕਰਕੇ ਉਸੇ ਵਿੱਚ ਲੀਨ ਹੋਈ ਮਹਾਨ ਆਤਮਾਂ ਭਗਤ ਰਵਿਦਾਸ ਜੀ ਦੇ ਰੱਬੀ ਕਲਾਮਾਂ ਰੂਪੀ ਬਾਣੀ ਨੂੰ ਮਨੁੱਖਤਾਂ ਦੇ ਸਰਬਸਾਂਝੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਖ ਕਰਕੇ ,ਆਪਣਾ ਵੱਖਰਾ ਗ੍ਰੰਥ ਬਣਾਉਣ ਤੇ ਇਸ ਨੂੰ ਮੰਨਣ ਵਾਲਿਆ ਦਾ ਵੱਖਰਾ ਪੰਥ ਭਗਤ ਰਵਿਦਾਸ ਜੀ ਦੇ ਗੁਰਬਾਣੀ ਸਿਧਾਤ ਦੀ ਉਲੰਘਣਾ ਕਰਕੇ ਮੰਨੂਵਾਦ ਦੇ ਜਾਤੀਵਾਦ ਦੇ ਚੱਕਰਵਿਊ ਵਿੱਚ ਦੁਆਰਾ ਫੱਸਣ ਬਰਾਬਰ ਹੈ।
ਅੱਜ ਲੋੜ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੀਚਾਰਧਾਰਾਂ ਨੂੰ ਸਮਝਣ ਅਪਣਾਉਣ ਤੇ ਉਸ ਅਨੁਸਾਰ ਆਪਣਾ ਜੀਵਨ ਬਣਾਉਣ ਦੀ ਗੁਰੂ ਨਾਨਕ ਦੇਵ ਜੀ ਦੇ ਚਲਾਏ ਨਿਰਾਲੇ ਸਿੱਖ ਪੰਥ ਜਿਸ ਵਿੱਚ ਜਾਤ ਪਾਤ, ਊਚ ਨੀਚ, ਕਰਮਕਾਂਡ ਨੂੰ ਕੋਈ ਥਾਂ ਨਹੀ ਤੇ ਪੰਜਵੇ ਨਾਨਕ ਨੇ ਮਨੁੱਖਤਾ ਦੀ ਅਗਵਾਈ ਲਈ ਸਰਬਸਾਂਝੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਇਸ ਵਿੱਚ ਗੁਰੂ ਸਿਧਾਤ ਨਾਲ ਮੇਲ ਖਾਣ ਵਾਲੀਆਂ ਮਹਾਨ ਆਤਮਾਵਾਂ ਦੀ ਬਾਣੀ ਕਿਸੇ ਵੀ ਭਿੰਨ ਭਾਵ ਤੋਂ ਦਰਜ ਕਰਕੇ ਮਨੁੱਖਤਾ ਨੂੰ ਅਨਮੋਲ ਖਜਾਨਾ ਦਿੱਤਾ ਹੈ। ਇਸੇ ਤਰ੍ਹਾਂ ਦਸਵੇ ਨਾਨਕ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ, ਖਾਲਸੇ ਦੀ ਸਾਜਣਾ ਕਰਕੇ ,ਖੰਡੇ ਬਾਟੇ ਦੀ ਪਹੁਲ ਸਮੇ ਕਿਸੇ ਵੀ ਭਿੰਨ ਭਾਵ ਤੋ ਬਿਨ੍ਹਾਂ ਸਾਨੂੰ ਬਰਾਬਰਤਾ ਦਿੱਤੀ ,ਤੇ ,ਕਿਹਾ ਕਿ ਖੰਡੇ ਬਾਟੇ ਦੀ ਪਹੁਲ ਲੈਣ ਵਾਲੇ ਤੁਸੀ ਅੱਜ ਤੋ ਗੁਰਭਾਈ ਹੋ, ਤੁਹਾਡੀ ਕੋਈ ਜਾਤ ਪਾਤ ਨਹੀ।
ਤੁਸੀਂ ਸਭ ਬਰਾਬਰ ਹੋ,ਤੇ ,ਜੇਕਰ ਅੱਜ ਫਿਰ ਵੀ ਕੋਈ ਖੰਡੇ ਦੀ ਪਹੁਲ ਲੈ ਕੇ ਵੀ ਜਾਤਪਾਤ ਦਾ ਅਭਿਮਾਨ ਕਰਦਾ ਹੈ । ਉਹ ਗੁਰੂ ਦੇ ਉਪਦੇਸ਼ਾਂ ਦੇ ਉਲਟ ਤੇ ਉਸ ਨੂੰ ਸਿੱਖ ਅਖਵਾਉਣ ਦਾ ਹੀ ਹੱਕ ਨਹੀ ਹੈ ।ਧਰਮ ਦੇ ਨਾ ਤੇ ਮਨੁੱਖਤਾ ਦੀ ਲੁੱਟ ਕਰਨ ਵਾਲੇ ਬ੍ਰਹਮਣਵਾਦ ਨੇ, ਮਨੁੱਖੀ ਬਰਾਤਬਰਤਾ ਵਾਲੇ ਸਿੱਖ ਧਰਮ ਵਿੱਚ, ਜਿੱਥੇ ਆਪਣੀ ਸੋਚ ਤੇ ਆਪਣੇ ਹੱਥ ਠੋਕੇ ਫਿੱਟ ਕਰ ਦਿੱਤੇ ਹਨ। ਉਥੇ ਦੂਜੇ ਪਾਸੇ ਰਵਿਦਾਸ ਭਾਈਚਾਰੇ ਵਿੱਚ ਵੀ ਭਗਤ ਰਵਿਦਾਸ ਜੀ ਦੇ ਨਾ ਤੇ ਸਿਰਫ ਇਸ ਜਾਤ ਨਾਲ ਸਬੰਧਤ ਲੋਕਾਂ ਨੂੰ ਭਗਤ ਰਵਿਦਾਸ ਜੀ ਦੀ ਗੁਰਬਾਣੀ ਸਿਧਾਤ ਨੂੰ ਸਮਝਣ ਦੀ ਬਜਾਏ ,ਬ੍ਰਹਮਵਾਦੀ ਸੋਚ ਵੱਲੋ ਲਿਖੀਆਂ ਸਾਖੀਆਂ ਸੁਣਾਕੇ ਅਸਲ ਗੁਰਬਾਣੀ ਸਿਧਾਤ ਤੋਂ ਕੋਹਾ ਦੂਰ ਕੀਤਾ ਜਾ ਰਿਹਾ ਤੇ ਸਿੱਖ ਪੰਥ ਨਾਲੋਂ ਤੋੜਨ ਵਾਲਾ ਜ਼ਹਿਰ ਘੋਲਿਆਂ ਜਾ ਰਿਹਾ ਹੈ ।ਅੱਜ ਰਵਿਦਾਸ ਭਾਈਚਾਰੇ ਨਾਲ ਸਬੰਧਤ ਵੀਰ ਜੋ ਜਾਣੇ ਜਾਂ ਅਣਜਾਣੇ ਸਿਆਸੀ ਲੋਕਾਂ ਜਿਹਨਾਂ ਦਾ ਮਕਸਦ ਸਿਰਫ ਕੁਰਸੀ, ਪਾੜੋ ਤੇ ਰਾਜ ਕਰੋ ਦੀ ਨੀਤੀ ਤੇ ਚਲਣ ਵਾਲੇ ਸਿੱਖ ਪੰਥ ਦੇ ਦੁਸ਼ਮਣਾਂ ਦੀਆਂ ਚਾਲਾਂ ਵਿੱਚ ਘਿਰਕੇ ਸਿੱਖੀ ਵਿੱਚ ਨਾ ਬਰਾਬਰੀ ਦਾ ਬਹਾਨਾ ਬਣਾ ਕੇ ਇਸ ਵੱਖਰੇ ਗ੍ਰੰਥ ਤੇ ਪੰਥ ਬਣਾਉਣ ਦੀ ਬੱਜਰ ਗਲਤੀ ਕਰ ਰਹੇ ਹਨ ।ਜਦ ਕਿ ਇਹਨਾਂ ਨੂੰ ਸਿੱਖ ਕੌਮ ਦੇ ਮਹਾਨ ਵਿਦਵਾਨ ਗਿਆਨੀ ਦਿੱਤ ਸਿੰਘ ਜੀ ਵਾਗ ਗੁਰਮਤਿ ਸਿਧਾਤਾਂ ਨੂੰ ਆਪਣਾਉਣ ਦੀ ਲੋੜ ਹੈ।
ਉਸ ਵਕਤ ਵੀ ਪੁਜਾਰੀਆਂ ਨੇ ਸ੍ਰੀ ਦਰਬਾਰ ਸਾਹਿਬ ਵਿੱਚ ਦਲਿਤਾਂ ਦੀ ਦੇਗ ਤੇ ਅਰਦਾਸ ਦੀ ਮਨਾਹੀ ਕਰ ਦਿੱਤੀ ਸੀ ਤਾਂ ਗਿਆਨੀ ਦਿੱਤ ਸਿੰਘ ਜੀ ,ਪ੍ਰੋ. ਗੁਰਮੁੱਖ ਸਿੰਘ ਜੀ ਨੇ ਸਿੰਘ ਸਭਾ ਲਹਿਰ ਇਹਨਾਂ ਆਈਆਂ ਗਿਰਾਵਾਟਾਂ ਦੇ ਖਿਲਾਫ ਚਲਾਈ ਸੀ। ਜਿਸ ਨੇ ਬਹੁਤ ਹੀ ਸੁਧਾਰਵਾਦੀ ਕੰਮ ਕੀਤੇ ਤੇ ਇਸੇ ਹੀ ਲਹਿਰ ਵਿੱਚੋ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਦ ਵਿੱਚ ਆਈ ਸੀ ।ਜੇਕਰ ਅੱਜ ਧਰਮ ਦੇ ਬੁਰਕੇ ਵਿੱਚ ਸਿਆਸੀ ਆਧਰਮਿਕ ਲੋਕ ਕਾਬਜ਼ ਹੋਕੇ ਸਿੱਖੀ ਸਿਧਾਤਾਂ ਤੋਂ ਉਲਟ ਕੰਮ ਕਰਦੇ ਹਨ ਤਾਂ ਰਵਿਦਾਸ ਭਾਈਚਾਰੇ ਨੂੰ ਗੁਰਮਤਿ ਸਿਧਾਤਾਂ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਬਖਸ਼ੇ ਖੰਡੇ ਬਾਟੇ ਦੀ ਪਹੁਲ ਲੈ ਕੇ ਇਸ ਦੇ ਖਿਲਾਫ ਸੁਧਾਰ ਲਹਿਰ ਚਲਾਉਣ ਦੀ ਲੋੜ ਹੈ ਨਾ ਕਿ ਵੱਖਰਾ ਗ੍ਰੰਥ ਤੇ ਪੰਥ ਬਣਾਉਣ ਦੀ ।ਅੱਜ ਰਵਿਦਾਸ ਭਾਈਚਾਰਾ ਜੋ ਸਿੱਖੀ ਸਿਧਾਤਾਂ ਤੋ ਭਟਕੇ ਸਿੱਖਾਂ ਦਾ ਬਹਾਨਾ ਬਣਾ ਰਿਹਾ ਹੈ। ਪਰ ਕੀ ਕਦੀ ਆਪ ਵੀ ਗੁਰੂ ਸਿਧਾਤ ਦੀ ਕਸਵੱਟੀ ਤੇ ਪਰਖ ਕਰਣ ਦੀ ਕੋਸ਼ਿਸ਼ ਕੀਤੀ ਹੈ ।ਕੀ ਦੂਜਿਆਂ ਨੂੰ ਦੋਸ਼ ਦੇਣ ਦੇ ਨਾਲ ਨਾਲ ਗਲਤੀ ਸਾਡੇ ਵਿੱਚ ਵੀ ਤਾਂ ਨਹੀ ਜਦ ਕਿ ਗੁਰੂ ਸਿਧਾਤ ਤੇ ਚੱਲਣ ਵਾਲੇ ਗੁਰ ਸਿੱਖਾਂ ਦਾ ਸਨਮਾਣ ਜਾਤ ਬਰਾਦਰੀ ਕਰਕੇ ਨਹੀ ਸਗੋ ਉਹਨਾਂ ਵੱਲੋ ਕੀਤੇ ਕੰਮਾਂ ਤੇ ਕੁਰਬਾਨੀ ਕਰਕੇ ਹੁੰਦਾ ਹੈ।
ਰਵਿਦਾਸ ਭਾਈਚਾਰੇ ਨਾਲ ਸਬੰਧਤ ਸਿੱਖ ਕੌਮ ਸ਼ਹੀਦ ਭਾਈ ਸੰਗਤ ਸਿੰਘ ਜੀ, ਸ਼ਹੀਦ ਭਾਈ ਜੀਵਨ ਸਿੰਘ ਜੀ ਤੇ ਮਜੂੌਦਾਂ ਸਿੱਖ ਸੰਘਰਸ਼ ਦੇ ਮਹਾਨ ਸ਼ਹੀਦ ਭਾਈ ਬੇਅੰਤ ਸਿੰਘ ਜੀ, ਸ਼ਹੀਦ ਭਾਈ ਕੇਹਰ ਸਿੰਘ ਜੀ ਨੂੰ ਸਿੱਖ ਕੌਮ ਕਿਵੇ ਭੁੱਲ ਸਕਦੀ ਹੈ। ਜੇਕਰ ਯੂਰਪ ਵਿੱਚ ਵੀ ਆਪਣੇ ਆਲੇ ਦੁਆਲੇ ਨਜ਼ਰ ਮਾਰੀਏ ਗੁਰਦੁਆਰਾ ਸ੍ਰੀ ਗੁਰੂ ਦਸ਼ਮੇਸ਼ ਸਿੰਘ ਸਭਾ ਕਲੋਨ ਦੇ ਪ੍ਰਧਾਨ ਜਥੇਦਾਰ ਸਤਨਾਮ ਸਿੰਘ ਬੱਬਰ ਤੇ ਉਹਨਾਂ ਦੇ ਪਰਿਵਾਰ ਦੀ ਸਿੱਖ ਸੰਘਰਸ਼ ਵਿੱਚ ਸੇਵਾ ਨੂੰ ਕੌਣ ਭਲਾ ਸਕਦਾ ਹੈ ਇਸੇ ਤਰ੍ਹਾਂ ਗੁਰਦੁਆਰਾ ਸਿੰਘ ਸਭਾ ਬੋਬੀਨੀ ਫਰਾਂਸ ਦੇ ਸੇਵਾਦਾਰ ਤੇ ਸਿੱਖ ਸੰਘਰਸ਼ ਵਿੱਚ ਅਹਿਮ ਯੋਗਦਾਨ ਵਾਲੇ ਭਾਈ ਕਸ਼ਮੀਰ ਸਿੰਘ ਆਸਟਰੀਆਂ ਦੇ ਭਾਈ ਰਾਮ ਸਿੰਘ ਹੋਰ ਬਹੁਤ ਹੀ ਚੜ੍ਹਦੀ ਕਲ੍ਹਾਂ ਵਾਲੇ ਸਿੰਘਾਂ ਨੇ ਕੌਮ ਪ੍ਰਤੀ ਨਿਭਾਈਆਂ ਸੇਵਾ ਕਰਕੇ ਉਹ ਸਤਿਕਾਰਯੋਗ ਹਨ ।ਬ੍ਰਹਮਵਾਦੀ ਸੋਚ ਸਿੱਖ ਪੰਥ ਨੂੰ ਖੇਰੂ ਖੇਰੂ ਕਰਨ ਲਈ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਕਿ ਅਜੋਕੇ ਸਮੇ ਅੰਦਰ ਹਰ ਪੱਖ ਤੋਂ ਮਨੁੱਖਤਾ ਦਾ ਨਵੀਨ ਧਰਮਿਕ ਗ੍ਰੰਥ ਹੈ ਤੇ ਇਸ ਦੀ ਬਰਾਬਰਤਾ ਤੇ ਭਲੇਖਾ ਪਾਉਣ ਲਈ ਹੋਰ ਕਈ ਅਖੌਤੀ ਗ੍ਰੰਥ ਪੈਦਾ ਕੀਤੇ ਜਾ ਰਹੇ ਹਨ ।ਇਸੇ ਤਰ੍ਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰਤਾ ਕਰਨ ਲਈ ਨਾਸ਼ਵੰਤ ਦੇਹਧਾਰੀ ਗੁਰੂਡੰਮ, ਡੇਰੇ, ਅਖੌਤੀ ਸਾਧ ਪੈਦਾ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਜੋ ਗੁਰਮੁੱਖ ਪਿਆਰੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰਨ ਅਦਬ ਤੇ ਸਤਿਕਾਰ ਕਰਦੇ ਤੇ ਇਸ ਨਾਲ ਜੋੜਨ ਦਾ ਪ੍ਰਚਾਰ ਕਰਦੇ ਹਨ।ਉਹ ਸਤਿਕਾਰਯੋਗ ਹਨ, ਤੇ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ, ਨਾ ਕਿ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਉਪੱਰ ਤੇ ਨਾਹੀ ਬਰਾਬਰ ਸਮਝਣਾ ਚਹੀਦਾ ਹੈ ।ਰਵਿਦਾਸ ਭਾਈਚਾਰੇ ਨਾਲ ਸਬੰਧਤ ਜਿਸ ਸੰਤ ਸਮਾਜ ਤੇ ਸੰਪਰਦਾਵਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੀ ਆਪਣਾ ਵਿਸ਼ਵਾਸ਼ ਰੱਖਿਆਂ ਹੈ। ਉਹਨਾਂ ਨੇ ਸ਼ਲਾਘਾਯੋਗ ਫੈਸਲਾ ਲਿਆ ਹੈ ਤੇ ਇਸ ਦੇ ਨਾਲ ਵੱਖਰੇ ਗ੍ਰੰਥ ਤੇ ਪੰਥ ਬਣਾਉਣ ਵਾਲੇ ਵੀਰਾਂ ਨੂੰ ਵੀ ਨਿਮਰਤਾ ਸਾਹਿਤ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਵੀਚਾਰਧਾਰਾਂ ਨਾਲੋ ਟੁੱਟ ਕੇ ਬ੍ਰਹਮਵਾਦੀ ਸੋਚ ਦੀ ਗੁਲਾਮੀ ਵੱਲ ਆਪਣੇ ਆਪ ਨੂੰ ਨਾ ਧਕੇਲਣ ।
Related Topics: Sikh Federation Germany, Sikh Panth