ਵਿਦੇਸ਼ » ਸਿਆਸੀ ਖਬਰਾਂ » ਸਿੱਖ ਖਬਰਾਂ

ਸਰਬੱਤ ਖਾਲਸਾ ਗੁਰਬਾਣੀ ਦੇ ਸਤਿਕਾਰ ਤੇ ਖਾਲਿਸਤਾਨ ਦੇ ਮੁੱਦੇ ‘ਤੇ ਕੇਂਦਰਤ ਹੋਵੇ: ਯੂਨਾਈਟਿਡ ਖਾਲਸਾ ਦਲ

October 8, 2016 | By

ਲੰਡਨ: ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਪੰਜਾਬ ਦੇ ਵੱਖ-ਵੱਖ ਥਾਵਾਂ ‘ਤੇ ਬੇਅਦਬੀ ਨਿਰੰਤਰ ਜਾਰੀ ਹੈ। ਹੁਣ ਤੱਕ ਗੁਰਬਾਣੀ ਦੀ ਬੇਅਦਬੀ 86 ਥਾਵਾਂ ‘ਤੇ ਹੋ ਚੁੱਕੀ ਹੈ ਅਤੇ ਦੋਸ਼ੀ ਬਲਵਿੰਦਰ ਕੌਰ ਸਮੇਤ ਦੋ ਜਨਾਨੀਆਂ ਤੋਂ ਬਗੈਰ ਕਿਸੇ ਹੋਰ ਦੋਸ਼ੀ ਨੂੰ ਸਜ਼ਾ ਨਹੀਂ ਮਿਲੀ। ਦੋਸ਼ੀਆਂ ਨੂੰ ਗ੍ਰਿਫਤਾਰ ਵੀ ਨਹੀਂ ਕੀਤਾ ਗਿਆ ਜਦਕਿ ਕੁਰਾਨ ਦੀ ਬੇਅਦਬੀ ਕਰਨ ਵਾਲੇ 48 ਘੰਟਿਆਂ ਵਿੱਚ ਫੜੇ ਗਏ। ਪਿਛਲੇ ਸਾਲ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰਨ ਮਗਰੋਂ ਪਤਰਿਆਂ ਨੂੰ ਦੋਖੀਆਂ ਨੇ ਗਲੀਆਂ ਵਿੱਚ ਖਿਲਾਰ ਦਿੱਤਾ, ਰੋਸ ਪ੍ਰਗਟ ਕਰਦੇ ਹੋਏ ਦੋ ਸਿੰਘ ਸ਼ਹੀਦ ਹੋ ਗਏ। ਸਿੱਖਾਂ ਦੀ ਮਾਨਸਿਕ ਪੀੜਾ ਅਤੇ ਕੌਮੀ ਦਰਦ ਦਾ ਵਿਸ਼ਾਲ ਇਕੱਠ “ਸਰਬੱਤ ਖਾਲਸਾ” ਦੇ ਨਾਮ ਹੇਠ ਹੋਇਆ ਜਿਸ ਵਿੱਚ ਭਾਈ ਜਗਤਾਰ ਸਿੰਘ ਹਾਵਾਰਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਗਿਆ ਜੋ ਕਿ ਸਿੱਖ ਸੰਘਰਸ਼ ਦੇ ਪਾਂਧੀਆਂ ਵਾਸਤੇ ਮਾਣ ਵਾਲੀ ਗੱਲ ਸੀ।

ਭਾਈ ਲਵਸ਼ਿੰਦਰ ਸਿੰਘ ਡੱਲੇਵਾਲ {ਫਾਈਲ ਫੋਟੋ}

ਭਾਈ ਲਵਸ਼ਿੰਦਰ ਸਿੰਘ ਡੱਲੇਵਾਲ {ਫਾਈਲ ਫੋਟੋ}

ਜਿਸ ਨਾਲ ਲੱਖਾਂ ਸਿੱਖਾਂ ਵਲੋਂ ਹਥਿਆਰਬੰਦ ਸੰਘਰਸ਼ ਨੂੰ ਸਮਰਥਨ ਮਿਲਿਆ। ਕਿਉਂਕਿ ਭਾਈ ਜਗਤਾਰ ਸਿੰਘ ਹਾਵਾਰਾ ਖਾਲਿਸਤਾਨ ਦੇ ਹਥਿਆਰਬੰਦ ਸੰਘਰਸ਼ ਦੇ ਯੋਧੇ ਹਨ। ਪਰ ਭਾਰਤ ਸਰਕਾਰ ਅਤੇ ਉਸਦੇ ਦੁੱਮਛੱਲਿਆਂ ਨੂੰ ਇਸ ਦੀ ਭਾਰੀ ਤਕਲੀਫ ਹੋ ਗਈ ਜਿਸਦਾ ਨਤੀਜਾ ਅੱਜ ਸਭ ਦੇ ਸਾਹਮਣੇ ਹੈ। ਯੂਨਾਈਟਿਡ ਖਾਲਸਾ ਦਲ ਯੂ.ਕੇ. ਵਲੋਂ ਦਲ ਦੇ ਪ੍ਰਧਾਨ ਸ. ਨਿਰਮਲ ਸਿੰਘ ਸੰਧੂ ਅਤੇ ਜਰਨਲ ਸਕੱਤਰ ਸ. ਲਵਸਿ਼ੰਦਰ ਸਿੰਘ ਡੱਲੇਵਾਲ ਵਲੋਂ ਭਾਈ ਧਿਆਨ ਸਿੰਘ ਮੰਡ, ਭਾਈ ਅਮਰੀਕ ਸਿੰਘ ਅਜਨਾਲਾ ਅਤੇ ਭਾਈ ਬਲਜੀਤ ਸਿੰਘ ਦਾਦੂਵਾਲ ਤੋਂ ਇਲਾਵਾ ਸ. ਸਿਮਰਨਜੀਤ ਸਿੰਘ ਮਾਨ ਅਤੇ ਸਮੂਹ ਪ੍ਰਬੰਧਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਨਵੰਬਰ 2016 ‘ਚ ਹੋਣ ਵਾਲੇ ਸਰਬੱਤ ਖਾਲਸਾ ਇਕੱਠ ਵਿੱਚ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਨਿਰੰਤਰ ਹੋ ਰਹੀ ਬੇਅਦਬੀ ਨੂੰ ਸਥਾਈ ਤੌਰ ‘ਤੇ ਠੱਲ ਪਾਉਣ ਅਤੇ ਖਾਲਿਸਤਾਨ ਦੇ ਸੰਘਰਸ਼ ਨੂੰ ਤੇਜ਼ ਕਰਨ ਦੇ ਮੁੱਦੇ ਅਧਾਰ ਬਣਾਏ ਜਾਣ ਅਤੇ ਹਰ ਮਤਾ ਇਹਨਾਂ ਦੋਵਾਂ ਮੁੱਦਿਆਂ ਦੀ ਪ੍ਰੋੜ੍ਹਤਾ ਕਰਦਾ ਪ੍ਰਭਾਵ ਦੇਵੇ।

ਖਾਲਿਸਤਾਨ ਤੋਂ ਬਗੈਰ ਕੀਤਾ ਜਾਣ ਵਾਲਾ ਹਰ ਇਕੱਠ ਇੱਕ ਲੱਖ ਤੋਂ ਜਿਆਦਾ ਸ਼ਹੀਦ ਹੋਏ ਸਿੰਘਾਂ ਦੀ ਕੁਰਬਾਨੀ ਨਾਲ ਭਾਰੀ ਧ੍ਰੋਹ ਹੋਵੇਗਾ ਉੱਥੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਬੇਅਦਬੀ ਨੂੰ ਅੱਖੋਂ ਪਰੋਖੇ ਕਰਨਾ ਗੁਰੂ ਸਾਹਿਬ ਨਾਲ ਵਿਸ਼ਵਾਸਘਾਤ ਹੋਵੇਗਾ ਅਤੇ ਬੇਦਾਵਾ ਦੇਣ ਵਾਲੀ ਗੱਲ ਹੋਵੇਗੀ। ਯੂਨਾਈਟਿਡ ਖਾਲਸਾ ਦਲ ਯੂ.ਕੇ. ਵਲੋਂ ਭਾਈ ਜਗਤਾਰ ਸਿੰਘ ਹਵਾਰਾ ਦਾ ਡੱਟ ਕੇ ਸਮਰਥਨ ਕੀਤਾ ਗਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,