ਗੁਰਦਾਸਪੁਰ ਜੇਲ੍ਹ (ਫਾਈਲ ਫੋਟੋ)

ਖਾਸ ਖਬਰਾਂ

ਗੁਰਦਾਸਪੁਰ ਜੇਲ੍ਹ ਵਿਚ ਹੰਗਾਮਾ; ਜੇਲ੍ਹ ਦੀ ਤਲਾਸ਼ੀ ਦੌਰਾਨ ਕੈਦੀਆਂ ਦਾ ਵਿਰੋਧ

By ਸਿੱਖ ਸਿਆਸਤ ਬਿਊਰੋ

May 22, 2018

ਗੁਰਦਾਸਪੁਰ: ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਵਿਚ ਅੱਜ ਸਵੇਰੇ ਕੈਦੀਆਂ ਦੇ ਹਿੰਸਕ ਹੋਣ ਦੀ ਖਬਰ ਹੈ ਜਿਹਨਾਂ ਨੇ ਜੇਲ੍ਹ ਵਿਚ ਲੱਗੇ ਜੈਮਰਾਂ ਅਤੇ ਨਿਗਰਾਨੀ ਟਾਵਰ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਮੀਡੀਆ ਰਿਪੋਰਟਾਂ ਅਨੁਸਾਰ ਸਵੇਰੇ 6 ਵਜੇ ਐਸ.ਐਸ.ਪੀ ਹਰਚਰਨ ਸਿੰਘ ਭੁੱਲਰ ਨੇ ਹੋਰ ਅਧਿਕਾਰੀਆਂ ਸਮੇਤ ਜੇਲ੍ਹ ਵਿਚ ਪਹੁੰਚ ਕੇ ਹਾਲਾਤ ਕਾਬੂ ਹੇਠ ਕੀਤੇ।

ਸੂਤਰਾਂ ਦਾ ਕਹਿਣਾ ਹੈ ਕਿ ਅੱਜ ਸਵੇਰੇ ਜੇਲ੍ਹ ਸੁਪਰਡੈਂਟ ਕਰਮਜੀਤ ਸਿੰਘ ਸੰਧੂ ਵਲੋਂ ਜਦੋਂ ਜੇਲ੍ਹ ਵਿਚ ਤਲਾਸ਼ੀ ਲਈ ਜਾ ਰਹੀ ਸੀ ਤਾਂ ਕੈਦੀਆਂ ਨਾਲ ਬਹਿਸ ਹੋ ਗਈ ਜਿਸ ਮਗਰੋਂ ਸਥਿਤੀ ਵਿਗੜਦਿਆਂ ਦੇਖ ਕੇ ਸੰਧੂ ਨੇ ਹੋਰ ਮਦਦ ਲਈ ਉੱਚ ਅਧਿਕਾਰੀਆਂ ਨਾਲ ਸੰਪਰਕ ਕੀਤਾ।

ਕਿਹਾ ਜਾ ਰਿਹਾ ਹੈ ਕਿ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਹੁਕਮਾਂ ‘ਤੇ ਜੇਲ੍ਹ ਦੀ ਤਲਾਸ਼ੀ ਲਈ ਜਾ ਰਹੀ ਸੀ। ਪਿਛਲੇ ਕੁਝ ਦਿਨਾਂ ਵਿਚ ਜੇਲ੍ਹ ਅੰਦਰ ਇਹ ਤੀਜੀ ਤਲਾਸ਼ੀ ਦੀ ਜਿਸ ਤੋਂ ਕੈਦੀ ਭੜਕ ਉੱਠੇ। ਕੁਝ ਦਿਨ ਪਹਿਲਾਂ ਜੇਲ੍ਹ ਵਿਚ ਪਏ ਛਾਪੇ ਦੌਰਾਨ 15 ਮੋਬਾਈਲ ਫੌਨ ਬਰਾਮਦ ਹੋਏ ਸੀ , ਜੋ ਪਖਾਨੇ ਦੀਆਂ ਟਾਇਲਾਂ ਹੇਠ ਲਕੋਏ ਹੋਏ ਸੀ। ਇਸ ਮਗਰੋਂ ਜੇਲ੍ਹ ਸੁਰਡੈਂਟ ਰਣਧੀਰ ਸਿੰਘ ਉੱਪਲ ਅਤੇ ਡਿਪਟੀ ਅਰਵਿੰਦਰ ਸਿੰਘ ਭੱਟੀ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: