ਵੀਡੀਓ » ਸਿੱਖ ਖਬਰਾਂ

ਦੱਖਣੀ ਏਸ਼ੀਆ ਦੇ ਬਦਲ ਰਹੇ ਹਾਲਾਤ ਵਿੱਚ ਸਿੱਖਾਂ ਦੀ ਭੂਮਿਕਾ ਕੀ ਹੋਵੇ? ਭਾਈ ਮਨਧੀਰ ਸਿੰਘ

December 28, 2019 | By

14 ਦਸੰਬਰ 2019 ਨੂੰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਕੋਟਕਪੂਰਾ ਵਿਖੇ ਕਰਵਾਏ ਗਏ ਸਾਲਾਨਾ ਸਮਾਗਮ ਦੌਰਾਨ ”ਸਿੱਖ ਕਿਵੇਂ ਜਥੇਬੰਦ ਹੋਣ?” ਵਿਸ਼ੇ ਉੱਤੇ ਬੋਲਦਿਆਂ ਭਾਈ ਮਨਧੀਰ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਪਾਤਿਸ਼ਾਹ ਵੱਲੋਂ ਬਖਸ਼ੇ ਗੁਰਮਤਿ ਮਾਰਗ ਤਹਿਤ ਉਹੀ ਵਿਅਕਤੀ ਸਿੱਖ ਹੈ ਜਿਸ ਅੰਦਰ ਸੱਚ ਲਈ ਤਾਂਘ ਹੈ; ਅਤੇ ਸੱਚ ਲਈ ਤੱਤਪਰ ਅਜਿਹੇ ਸਿੱਖਾਂ ਦਾ ਸਮੂਹ ਸੰਗਤ ਅਖਵਾਉਂਦਾ ਹੈ। ਉਨ੍ਹਾਂ ਕਿਹਾ ਕਿ ਗੁਰਮਤਿ ਦੀ ਰੌਸ਼ਨੀ ਵਿੱਚ ਸੰਗਤ ਸਿੱਖ ਦੇ ਜੀਵਨ ਦੇ ਸਾਰੇ ਪੱਖਾਂ- ਰੂਹਾਨੀ ਤੋਂ ਲੈ ਕੇ ਸੰਸਾਰਕ ਤੇ ਸਰੀਰਕ ਤੱਕ, ਲਈ ਮਾਰਗ ਸੇਧ ਮੁਹੱਈਆ ਕਰਵਾਉਂਦੀ ਹੈ। ਸੰਗਤ ਵੱਲੋਂ ਸਰਬੱਤ ਦੇ ਭਲੇ ਦੇ ਆਦਰਸ਼ ਦੀ ਪੂਰਤੀ ਸੇਵਾ ਰਾਹੀਂ ਕੀਤੀ ਜਾਣੀ ਹੈ ਅਤੇ ਇਹੀ ਗੱਲ ਸਿੱਖ ਸੰਗਤ ਦੀ ਰਾਜਨੀਤੀ ਦਾ ਅਧਾਰ ਹੈ। ਇਸ ਲਈ ਸਿੱਖਾਂ ਨੂੰ ਜਥੇਬੰਦ ਹੋਣ ਦੀ ਲੋੜ ਸਰਬੱਤ ਦੇ ਭਲੇ ਦੇ ਆਦਰਸ਼ ਦੀ ਪੂਰਤੀ ਵਾਸਤੇ ਹੈ। ਭਾਈ ਮਨਧੀਰ ਸਿੰਘ ਨੇ ਕਿਹਾ ਕਿ ਸਿੱਖਾਂ ਨੂੰ ਦੱਖਣੀ ਏਸ਼ੀਆ ਦੇ ਬਦਲ ਰਹੇ ਹਾਲਾਤ ਵਿੱਚ ਆਪਣੀ ਭੂਮਿਕਾ ਪਛਾਨਣੀ ਚਾਹੀਦੀ ਹੈ।

ਇੱਥੇ ਅਸੀਂ ਸਿੱਖ ਸਿਆਸਤ ਦੇ ਦਰਸ਼ਕਾਂ ਦੀ ਜਾਣਕਾਰੀ ਹਿੱਤ ਭਾਈ ਮਨਧੀਰ ਸਿੰਘ ਦਾ ਵਖਿਆਨ ਮੁੜ ਸਾਂਝਾ ਕਰ ਰਹੇ ਹਾਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,