ਲੁਧਿਆਣਾ: ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਆਗੂ ਜਗਦੀਸ਼ ਗਗਨੇਜਾ ਨੂੰ ਹੀਰੋ ਹਾਰਟ ਡੀ.ਐਮ.ਸੀ. ਹਸਪਤਾਲ, ਲੁਧਿਆਣਾ ਭੇਜ ਦਿੱਤਾ ਗਿਆ ਹੈ। ਡਾਕਟਰਾਂ ਮੁਤਾਬਕ ਗਗਨੇਜਾ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਦੋ ਮੋਟਰਸਾਈਕਲ ਸਵਾਲ ਨੌਜਵਾਨਾਂ ਨੇ ਜਲੰਧਰ ਵਿਖੇ ਆਰ.ਐਸ.ਐਸ. ਆਗੂ ਨੂੰ ਗੋਲੀਆਂ ਮਾਰੀਆਂ ਸਨ। ਹਾਲਤ ਵਿਚ ਸੁਧਾਰ ਨਾ ਹੋਣ ਕਰਕੇ ਗਗਨੇਜਾ ਨੂੰ ਕ੍ਰਿਟਿਕਲ ਕੇਅਰ ਯੂਨਿਟ (CCU) ਡੀ.ਐਮ.ਸੀ. ਭੇਜ ਦਿੱਤਾ ਗਿਆ।
ਇਸੇ ਦੌਰਾਨ ਪੁਲਿਸ ਮੁਤਾਬਕ ਹਮਲਾਵਰਾਂ ਦੇ ਮੋਟਰਸਾਈਲ ਦਾ ਨੰਬਰ ਪੁਲਿਸ ਨੂੰ ਸੀ.ਸੀ.ਟੀ.ਵੀ. ਰਾਹੀਂ ਮਿਲ ਗਿਆ ਹੈ ਅਤੇ ਉਹ ਜਲਦ ਹੀ ਫੜ੍ਹ ਲਏ ਜਾਣਗੇ। ਮੀਡੀਆ ਰਿਪੋਰਟ ਮੁਤਾਬਕ ਹਮਲਾਵਰਾਂ ਵਿਚੋਂ ਇਕ 20 ਸਾਲ ਦਾ ਨੌਜਵਾਨ, ਜੋ ਮੋਟਰਸਾਈਕਲ ਚਲਾ ਰਿਹਾ ਸੀ, ਉਸਨੇ ਰੁਮਾਲ ਨਾਲ ਆਪਣਾ ਚੇਹਰਾ ਢਕਿਆ ਹੋਇਆ ਸੀ।