ਸ. ਅਜੀਤ ਸਿੰਘ ਸਿੱਧੂ ਦੀ ਇਕ ਪੁਰਾਣੀ ਤਸਵੀਰ

ਸਿੱਖ ਖਬਰਾਂ

ਭਾਈ ਦਲਜੀਤ ਸਿੰਘ ਦੇ ਪਿਤਾ ਜੀ ਡਾ. ਅਜੀਤ ਸਿੰਘ ਸਿੱਧੂ ਅਕਾਲ ਚਲਾਣਾ ਕਰ ਗਏ

By ਸਿੱਖ ਸਿਆਸਤ ਬਿਊਰੋ

January 18, 2022

ਲੁਧਿਆਣਾ: ਸਿੱਖ ਸੰਘਰਸ਼ ਦੇ ਸਿਧਾਂਤਕ ਆਗੂ ਭਾਈ ਦਲਜੀਤ ਸਿੰਘ ਦੇ ਪਿਤਾ ਜੀ ਡਾ. ਅਜੀਤ ਸਿੰਘ ਸਿੱਧੂ ਅੱਜ ਅਕਾਲ ਚਾਲਣਾ ਕਰ ਗਏ। ਉਹ ਪਿਛਲੇ ਕੁਝ ਅਰਸੇ ਤੋਂ ਬਿਮਾਰ ਸਨ। ਉਹਨਾ 18 ਜਨਵਰੀ 2022 ਨੂੰ ਆਪਣੇ ਗੁਰਦੇਵ ਨਗਰ ਸਥਿਤ ਗ੍ਰਹਿ ਵਿਖੇ ਸਵੇਰੇ ਕਰੀਬ 2 ਵਜੇ ਅੰਤਿਮ ਸਵਾਸ ਲਏ।

ਡਾ. ਅਜੀਤ ਸਿੰਘ ਸਿੱਧੂ ਪੰਜਾਬ ਯੂਨੀਵਰਸਿਟੀ ਲੁਧਿਆਣਾ ਦੇ ਕੀਟ ਵਿਗਿਆਨ ਵਿਭਾਗ ਦੇ ਸਾਬਕਾ ਮੁਖੀ ਸਨ। ਉਹਨਾ ਨੂੰ ਪਰਿਵਾਰ ਵਿਚ ਪਿਆਰ ਅਤੇ ਸਤਿਕਾਰ ਨਾਲ ਦਾਰ ਜੀ ਕਿਹਾ ਜਾਂਦਾ ਸੀ।

ਭਾਈ ਦਲਜੀਤ ਸਿੰਘ ਹੋਰਾਂ ਵੱਲੋਂ ਸੰਘਰਸ਼ ਵਿਚ ਯੋਗਦਾਨ ਲਈ ਰੂਪੋਸ਼ ਹੋਣ ਅਤੇ ਫਿਰ ਜੇਲ੍ਹ ਦੇ ਸਮੇਂ ਦੌਰਾਨ ਦਾਰ ਜੀ ਨੇ ਸਿਰੜ ਨਾਲ ਜੀਵਨ ਬਸਰ ਕੀਤਾ ਅਤੇ ਭਾਈ ਦਲਜੀਤ ਸਿੰਘ ਨਾਲ ਹਮੇਸ਼ਾਂ ਚੱਟਾਨ ਵਾਙ ਖੜ੍ਹੇ ਰਹੇ। ਉਹ ਆਪਣੀ ਉਮਰ ਦੇ ਵਡੇਰੇ ਸਾਲਾਂ ਤੱਕ ਵੀ ਭਾਈ ਦਲਜੀਤ ਸਿੰਘ ਖਿਲਾਫ ਚੱਲੇ ਮੁਕਦਮਿਆਂ ਦੀ ਅਦਾਲਤਾਂ ਵਿਚ ਪੈਰਵੀ ਕਰਦੇ ਰਹੇ।

ਉਹਨਾ ਦਾ ਅੰਤਿਮ ਸੰਸਕਾਰ ਅੱਜ 18 ਜਨਵਰੀ 2022 ਨੂੰ ਦੁਪਹਿਰ 2 ਵਜੇ ਸਮਸ਼ਾਨ ਘਾਟ, ਪਿੰਡ ਸੁਨੇਤ, ਲੁਧਿਆਣਾ ਵਿਖੇ ਹੋਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: