ਵਿਦੇਸ਼

ਸਿੱਖਸ ਫਾਰ ਜਸਟਿਸ ਨੇ ਮੋਦੀ ਦੀ ਅਮਰੀਕਾ ਫੇਰੀ ਖਿਲਾਫ ਕੀਤੀ ਆਨ ਲਾਈਨ ਮੁਹਿੰਮ ਸ਼ੁਰੂ

July 23, 2014 | By

ਨਿਉਯਾਰਕ (22 ਜੁਲਾਈ 2014): ਅਮਰੀਕਾ ਵਿੱਚ ਸਿੱਖ ਹੱਕਾਂ ਲਈ ਸੰਘਰਸ਼ ਕਰ ਰਹੀ ਸਿੱਖ ਜੱਥੇਬੰਦੀ ਸਿੱਖਸ ਫਾਰ ਜਸਟਿਸ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸਤਾਵਤ ਅਮਰੀਕਾ ਫੇਰੀ ਖਿਲਾਫ ਇੱਕ ਆਨ ਲਾਈਨ ਮੁਹਿੰਮ, ਸ਼ੁਰੂ ਕੀਤੀ ਹੈ।

ਬਿਜਲੀ ਮੀਡੀਆ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਿੱਖ ਜੱਥੇਬੰਦੀ ਵੱਲੋਂ ਸਾਲ 2002 ਵਿੱਚ ਗੁਜਰਾਤ ਵਿੱਚ ਮੁਸਲਮਾਨਾਂ ਦੇ ਕਤਲੇਆਮ ਵਿੱਚ ਮੋਦੀ ਦੀ ਭੂਮਿਕਾ ਦਾ ਜ਼ਿਕਰ ਕਰਦਿਆਂ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਉਬਾਮਾ ਨੂੰ ਅਪੀਲ ਕੀਤੀ ਹੈ ਕਿ ਉਹ ਮੋਦੀ ਦਾ ਅਮਰੀਕੀ ਵੀਜ਼ਾ ਰੱਦ ਕਰ ਦੇਣ।ਨਰਿੰਦਰ ਮੋਦੀ ਵੱਲੋਂ ਇਸ ਸਾਲ ਸਤੰਬਰ ਦੇ ਮਹੀਨੇ ਅਮਰੀਕਾ ਦੇ ਦੌਰੇ ਤੇ ਆਉਣਾ ਦੀ ਯੋਜਨਾ ਹੈ।ਉਹ ਇਥੇ ਯੁਨਾਈਟੇਡ ਨੈਸ਼ਨਲ ਅਸੰਬਲੀ ਨੂੰ ਸੰਬੋਧਨ ਕਰਨ ਤੋਂ ਇਲਾਵਾ ਵਾਸ਼ਿੰਗਟਨ ਡੀ.ਸੀ ਵੀ ਜਾਣਗੇ।

ਜ਼ਿਕਰਯੋਗ ਹੈ ਕਿ “ਸਿੱਖਸ ਫਾਰ ਜਸਟਿਸ” ਇਸ ਤੋਂ ਪਹਿਲਾਂ 1984 ਦੀ ਸਿੱਖ ਨਸਲਕੁਸੀ ਦੇ ਮਾਮਲੇ ਵਿੱਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਖਿਲਾਫ ਅਮਰੀਕੀ ਫ਼ੈਡਰਲ ਕੋਰਟ ੋਿਵੱਚ ਅਪੀਲ ਕੇਸ ਦਰਜ਼ ਕਰਵਾ ਚੁੱਕਾ ਹੈ।

ਜੱਥੇਬਦੀ ਨੇ ਸੋਮਵਾਰ ਨੂੰ ਮੋਦੀ ਵਿਰੁਧ ਸ਼ੁਰੂ ਕੀਤੀ ਇਸ ਆਨ ਲਾਈਨ ਮੁਹਿੰਮ ਵਿੱਚ ਕਿਹਾ ਕਿ ਰਾਸ਼ਟਰਪਤੀ ਉਬਾਮਾ ਨੂੰ ਮੋਦੀ ਦੀ ਮਹਿਮਾਨ ਨਵਾਜੀ ਕਰਨ ਦੀ ਬਜਾਏ ਮੋਦੀ ਦੀ ਨਿੰਦਾ ਕਰਨੀ ਚਾਹੀਦੀ ਹੈ।ਅਤੇ ਮੁਸਲਮਾਨਾਂ ਸਿੱਖਾਂ ਤੇ ਇਸਾਂਈਆਂ ਵਿਰੁਧ ਹਿੰਸਾ ਲਈ ਭਾਜਪਾ ਤੇ ਪਾਬੰਧੀ ਲਗਾਉਣੀ ਚਾਹੀਦੀ ਹੈ।

ਇਸ ਅਪੀਲ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਜੂਨ 1984 ਵਿੱਚ ਭਾਜਪਾ ਨੇ ਹਰਮਿੰਦਰ ਸਾਹਿਬ ਤੇ ਫੌਜੀ ਹਮਲੇ ਲਈ ਉਕਸਾਇਆ, ਜਿਸ ਵਿੱਚ ਹਜ਼ਾਰਾਂ ਸਿੱਖ ਸ਼ਰਧਾਲੂਆਂ ਦਾ ਕਤਲੇਆਮ ਹੋਇਆ। 2008 ਵਿੱਚ ਭਾਜਪਾ ਨੇ ਉਡੀਸਾ ਵਿਖੇ ਇਸਾਈਆਂ ਵਿਰੁਧ ਹਿੰਸਾ ਦੀ ਸਾਜ਼ਿਸ਼ ਰਚੀ। ਇਸ ਅਪੀਲ ਤੇ 20 ਅਗਸਤ ਤੱਕ ਘੱਟੋ ਘੱਟ 1 ਲੱਖ ਦਸਤਖਤਾਂ ਦੀ ਜਰੂਰਤ ਹੋਵੇਗੀ ਤਾਂ ਕਿ ਵਾਇਟ ਹਾਊਸ ਦਾ ਇਸ ਪਾਸੇ ਵੱਲ ਧਿਆਨ ਖਿਚਿਆ ਜਾ ਸਕੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,