ਖਾਸ ਖਬਰਾਂ

ਦੁੱਖਦਾਈ ਖਬਰ: ਸ. ਜਰਨੈਲ ਸਿੰਘ ਦਿੱਲੀ ਚਲਾਣਾ ਕਰ ਗਏ

By ਸਿੱਖ ਸਿਆਸਤ ਬਿਊਰੋ

May 14, 2021

ਦਿੱਲੀ: ਸਿੱਖ ਸਫਾਂ ਵਿੱਚ ਇਹ ਖਬਰ ਦੁਖੀ ਹਿਰਦੇ ਨਾਲ ਪੜ੍ਹੀ ਜਾਵੇਗੀ ਕਿ ਦਿੱਲੀ ਤੋਂ ਸਰਗਰਮ ਸਿੱਖ ਹਸਤੀ, ਸਾਬਕਾ ਪੱਤਰਕਾਰ ਅਤੇ ਸਿਆਸਤਦਾਨ ਸ. ਜਰਨੈਲ ਸਿੰਘ ਅੱਜ ਅਕਾਲ ਚਲਾਣਾ ਕਰ ਗਏ। ਉਹ ਬੀਤੇ ਦਿਨਾਂ ਤੋਂ ਕਰੋਨਾ ਮਹਾਮਾਰੀ ਤੋਂ ਪੀੜਤ ਸਨ ਅਤੇ ਹਸਪਤਾਲ ਵਿੱਚ ਜ਼ੇਰੇ-ਇਲਾਜ ਸਨ।

ਸ. ਜਰਨੈਲ ਸਿੰਘ ਨੇ ਪੱਤਰਕਾਰ ਹੁੰਦਿਆਂ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੇ ਦੋਸ਼ੀ ਜਗਦੀਸ ਟਾਈਟਲਰ ਨੀੰ ਸੀ.ਬੀ.ਆਈ. ਵੱਲੋਂ ਕਲੀਨ ਚਿੱਟ ਦਿੱਤੇ ਜਾਣ ਵਿਰੁੱਧ ਅਪਰੈਲ 2009 ਵਿੱਚ ਤਤਕਾਲੀ ਗ੍ਰਹਿ-ਮੰਤਰੀ ਪੀ. ਚਿਤੰਬਰਮ ਵੱਲ ਜੁੱਤੀ ਸੁੱਟ ਜੇ ਵਿਰੋਧ ਪ੍ਰਗਟਾਇਆ ਸੀ। ਇਸ ਤੋਂ ਬਾਅਦ ਉਹਨਾਂ ਪੱਤਰਕਾਰੀ ਛੱਡ ਦਿਤੀ ਸੀ। ਸ. ਜਰਨੈਲ ਸਿੰਘ ਨੇ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਬਾਰੇ ਕਿਤਾਬ “ਆਈ ਅਕਿਊਜ਼ — ਦਾ ਐਂਟੀ ਸਿੱਖ ਵਾਇਲੈਂਸ ਆਫ 1984” ਅੰਗਰੇਜ਼ੀ ਵਿੱਚ ਲਿਖੀ ਸੀ। ਇਹ ਕਿਤਾਬ ਬਾਅਦ ਵਿੱਚ ਪੰਜਾਬੀ ਬੋਲੀ ਵਿੱਚ “1984 ਸਿੱਖ ਕਤਲੇਆਮ ਦਾ ਸੱਚ” ਸਿਰਲੇਖ ਹੇਠ ਵੀ ਛਪੀ ਸੀ। ਬਾਅਦ ਵਿੱਚ ਸ. ਜਰਨੈਲ ਸਿੰਘ ਸਿਆਸਤ ਵਿੱਚ ਦਾਖਲ ਹੋਰੇ ਅਤੇ ਆਮ ਆਦਮੀ ਪਾਰਟੀ ਦੀ ਟਿਕਟ ਉੱਤੇ ਦਿੱਲੀ ਵਿਧਾਨ ਸਭਾ ਦੇ ਮੈਂਬਰ ਬਣੇ ਸਨ। ਉਹਨਾਂ ਪਿਛਲੀ ਪੰਜਾਬ ਵਿਧਾਨ ਸਭਾ ਵੇਲੇ ਲੰਬੀ ਤੋਂ ਪਰਕਾਸ਼ ਸਿੰਘ ਬਾਦਲ ਵਿਰੁੱਧ ਚੋਣ ਲੜੀ ਸੀ ਪਰ ਉਹ ਇਸ ਵਿੱਚ ਜਿੱਤ ਨਹੀਂ ਸਨ ਸਕੇ।

ਸ. ਜਰਨੈਲ ਸਿੰਘ ਸਿੱਖਾਂ ਨਾਲ ਜੁੜੇ ਮਸਲਿਆਂ ਬਾਰੇ ਆਪਣੀ ਆਵਾਜ਼ ਬੁਲੰਦ ਕਰਦੇ ਰਹਿੰਦੇ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: