ਮਾਇਆਵਤੀ

ਸਿਆਸੀ ਖਬਰਾਂ

ਭਗਵਾਵਾਦੀ ਭਾਰਤ ਨੂੰ ਹਿੰਦੂਵਾਦੀ ਦੇਸ਼ ਅੈਲਾਨਣ ਦੀ ਤਾਕ ਵਿੱਚ: ਮਾਇਆਵਤੀ

By ਸਿੱਖ ਸਿਆਸਤ ਬਿਊਰੋ

October 10, 2015

ਲਖਨੳੂ (9 ਅਕਤੂਬਰ, 2015): ਬਸਪਾ ਪ੍ਰਧਾਨ ਮਾਇਆਵਤੀ ਨੇ ਕਿਹਾ ਕਿ ਕੇਂਦਰ ‘ਚ ਭਾਜਪਾ ਤੇ ਉਤਰ ਪ੍ਰਦੇਸ਼ ‘ਚ ਸਮਾਜਵਾਦੀ ਪਾਰਟੀ ਦੀ ਸਰਕਾਰ ਬਣਨ ਬਾਅਦ ਸੰਪਰਦਾਇਕ ਤਾਕਤਾਂ ਮਜ਼ਬੂਤ ਹੋਈਆਂ ਹਨ।

ਮਾੲਿਅਾਵਤੀ ਨੇ ਲੋਕਾਂ ਨੂੰ ਖ਼ਬਰਦਾਰ ਕੀਤਾ ਹੈ ਕਿ ਭਗਵਾਂ ਬ੍ਰਿਗੇਡ ਭਾਰਤ ਨੂੰ ਹਿੰਦੂ ਰਾਸ਼ਟਰ ਅੈਲਾਨਣ ਦੀਅਾਂ ਕੋਸ਼ਿਸ਼ਾਂ ’ਚ ਹੈ ਜਿਥੇ ੳੁਨ੍ਹਾਂ ਦੇ ਹਿੱਤ ਸੁਰੱਖਿਅਤ ਨਹੀਂ ਹੋਣਗੇ। ੳੁਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੇਂਦਰ ’ਚ ਭਾਜਪਾ ਅਤੇ ਯੂਪੀ ’ਚ ਸਮਾਜਵਾਦੀ ਪਾਰਟੀ ਦੇ ਸੱਤਾ ’ਚ ਅਾੳੁਣ ਤੋਂ ਬਾਅਦ ਕੱਟਡ਼ਵਾਦੀ ਤਾਕਤਾਂ ਨੇ ਜ਼ੋਰ ਫਡ਼ ਲਿਅਾ ਹੈ।

ਬਸਪਾ ਸੰਸਥਾਪਕ ਕਾਂਸ਼ੀ ਰਾਮ ਦੀ ਬਰਸੀ ’ਤੇ ਕੀਤੇ ਗੲੇ ਸਮਾਗਮ ਦੌਰਾਨ ਮਾੲਿਅਾਵਤੀ ਨੇ ਕਿਹਾ,‘‘ਸੰਵਿਧਾਨ ’ਚ ਸਾਰੇ ਧਰਮਾਂ ਦੇ ਲੋਕਾਂ ਦਾ ਖ਼ਿਅਾਲ ਰੱਖਿਅਾ ਗਿਅਾ ਹੈ ਅਤੇ ਦੇਸ਼ ਨੂੰ ਹਿੰਦੂ ਰਾਸ਼ਟਰ ਦਾ ਦਰਜਾ ਨਹੀਂ ਦਿੱਤਾ ਗਿਅਾ। ਜੇਕਰ ਭਾਜਪਾ ਅਤੇ ਅਾਰਅੈਸਅੈਸ ਨੇ ੲਿਸ ਨੂੰ ਹਿੰਦੂ ਰਾਸ਼ਟਰ ਬਣਾ ਦਿੱਤਾ ਤਾਂ ਮੈਂ ਦਲਿਤਾਂ ਤੇ ਅਾਦਿਵਾਸੀਅਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ੳੁਨ੍ਹਾਂ ਦੇ ਹਿੱਤ ਸੁਰੱਖਿਅਤ ਨਹੀਂ ਰਹਿਣਗੇ।’’

ਅਾਰਅੈਸਅੈਸ ’ਤੇ ਹਮਲਾ ਕਰਦਿਅਾਂ ਮਾੲਿਅਾਵਤੀ ਨੇ ਕਿਹਾ ਕਿ ੳੁਹ ਦੇਸ਼ ’ਚੋਂ ਰਾਖਵਾਂਕਰਨ ਖ਼ਤਮ ਕਰਨ ਦੀ ਚਾਲ ਚੱਲ ਰਹੇ ਹਨ। ੳੁਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕੇਂਦਰ ਨੇ ਅਜਿਹੀ ਕੋੲੀ ਕਾਰਸਤਾਨੀ ਕੀਤੀ ਤਾਂ ਦੇਸ਼ ਭਰ ’ਚ ਅੰਦੋਲਨ ਕੀਤਾ ਜਾੲੇਗਾ।

ੳੁਨ੍ਹਾਂ ਕਿਹਾ ਕਿ ਅੈਨਡੀੲੇ ਦੇ ਸ਼ਾਸਨ ’ਚ ਮੁਸਲਮਾਨ ਅਤੇ ਧਰਮ ਨਿਰਪੱਖ ਲੋਕ ਅਾਪਣੇ ਅਾਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ੳੁਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਿਖੇਧੀ ਕਰਦਿਅਾਂ ਕਿਹਾ ਕਿ ੳੁਨ੍ਹਾ ਅਾਪਣੇ ਮੰਤਰੀਅਾਂ ਅਤੇ ਸੰਸਦ ਮੈਂਬਰਾਂ ਨੂੰ ਕੌਡ਼ੇ ਬੋਲਾਂ ਲੲੀ ਅਜੇ ਤਕ ਨਹੀਂ ਵਰਜਿਅਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: