ਕੇਸਰੀ ਮੁਕਤੀ ਨਾਵਲ -ਬੀਬੀ ਸਿਮਰਜੀਤ ਕੌਰ

ਖਾਸ ਖਬਰਾਂ

ਸਿੱਖ ਨਸਲਕੁਸ਼ੀ ਸਬੰਧੀ ਅੰਗਰੇਜ਼ੀ ਦੇ ਪਹਿਲੇ ਨਾਵਲ ਦਾ ਇੰਟਰਨੈੱਟ ਐਡੀਸ਼ਨ ਜਾਰੀ

By ਸਿੱਖ ਸਿਆਸਤ ਬਿਊਰੋ

June 22, 2015

ਲੰਡਨ, ਬਰਤਾਨੀਆ: 1984 ਵਿਚ ਹੋਈ ਸਿੱਖ ਨਸਲਕੁਸ਼ੀ ਅਤੇ ਉਸ ਤੋˆ ਬਾਅਦ ਪੰਜਾਬ ਵਿਚ ਹੋਏ ਮਨੁੱਖੀ ਅਧਿਕਾਰਾˆ ਦੇ ਘਾਣ ਸਬੰਧੀ ਇੰਗਲੈˆਡ ਦੀ ਲੇਖਕਾ ਤੇ ਮਨੁੱਖੀ ਅਧਿਕਾਰ ਕਾਰਕੁੰਨ ਬੀਬੀ ਸਿਮਰਜੀਤ ਕੌਰ ਵਲੋˆ ਲਿਖੇ ਗਏ ਅੰਗਰੇਜ਼ੀ ਨਾਵਲ ‘ਸੈਫਰਨ ਸਾਲਵੇਸ਼ਨ’ (ਕੇਸਰੀ ਮੁਕਤੀ) ਦਾ ਇੰਟਰਨੈਟ ਐਡੀਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ, ਜੋ ਕਿ ਅਮੇਜ਼ਨ ਡਾਟ ਕੋ ਯੂਕੇ ‘ਤੇ ਉਪਲਬਧ ਹੈ। ਇਹ ਸਿੱਖਾˆ ਨਾਲ ਸਬੰਧਿਤ 1984 ਦੇ ਘਟਨਾਚੱਕਰ ਬਾਰੇ ਪਹਿਲਾ ਅਜਿਹਾ ਨਾਵਲ ਹੈ ਜੋ ਅੰਗਰੇਜ਼ੀ ਵਿਚ ਲਿਖਿਆ ਗਿਆ। ਇਹ ਨਾਵਲ ‘ਤਾਰਨ ਗੁਰਬਾਣੀ ਥਿਰੈਪੀ’ ਵਲੋˆ ਪ੍ਰਕਾਸ਼ਿਤ ਕੀਤਾ ਗਿਆ ਹੈ।

ਇਸ ਨਾਲ ਜੁੜੀ ਇਕ ਹੋਰ ਵਿਸ਼ੇਸ਼ ਗੱਲ ਹੈ ਕਿ ਇਸ ਵਿਚ 1984 ਦੇ ਘਟਨਾਚੱਕਰ ਨੂੰ ਸਿੱਖ ਨੁਕਤਾ-ਨਿਗਾਹ ਨਾਲ ਪੇਸ਼ ਕੀਤਾ ਗਿਆ, ਜਦੋˆ ਕਿ ਇਸ ਸਬੰਧੀ ਮਿਲਦੀਆˆ ਕਈ ਹੋਰ ਲਿਖਤਾˆ ਦੇ ਮਾਮਲੇ ਵਿਚ ਇਹ ਗੱਲ ਲਾਗੂ ਨਹੀˆ ਹੁੰਦੀ। ਇਸ ਨਾਵਲ ਦਾ ਪਹਿਲਾ ਐਡੀਸ਼ਨ 1999 ਵਿਚ ਇੰਗਲੈˆਡ ਵਿਚ ਜਾਰੀ ਕੀਤਾ ਗਿਆ ਸੀ। ਉਦੋˆ ਇਸ ਐਡੀਸ਼ਨ ਦੀਆˆ ਕੋਈ 5000 ਕਾਪੀਆˆ ਵਿਕੀਆˆ ਸਨ। ਦੂਸਰਾ ਐਡੀਸ਼ਨ ਮਨੁੱਖੀ ਅਧਿਕਾਰ ਜਥੇਬੰਦੀਆˆ ਦੇ ਮਾਇਕ ਸਹਿਯੋਗ ਨਾਲ ਅਮਰੀਕਾ ਵਿਚ ਜਾਰੀ ਕੀਤਾ ਗਿਆ। ਵਿਦੇਸ਼ਾˆ ‘ਚ ਰਹਿੰਦੀ ਸਿੱਖ ਨੌਜਵਾਨ ਪੀੜ•ੀ ਵਿਚ ਇਹ ਨਾਵਲ ਕਾਫੀ ਹਰਮਨਪਿਆਰਾ ਹੋਇਆ ਹੈ। ਤੀਜਾ ਐਡੀਸ਼ਨ ਸੋਧ ਕੇ ਛਾਪਿਆ ਗਿਆ ਤੇ ਇਹੀ ਇੰਟਰਨੈੱਟ ‘ਤੇ ਜਾਰੀ ਕੀਤਾ ਗਿਆ ਹੈ।

ਜੂਨ 1984 ਨੂੰ ਭਾਰਤੀ ਫੌਜ ਵਲੋˆ ਸਿੱਖਾˆ ਦੇ ਮੁਕੱਦਸ ਧਾਰਮਿਕ ਅਸਥਾਨ ਸ੍ਰੀ ਹਰਮੰਦਿਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਕੀਤੇ ਗਏ ਹਮਲੇ ਤੋˆ ਸਿੱਖਾˆ ਦੀ ਕੀ ਮਨੋਦਸ਼ਾ ਸੀ, ਇਸ ਨਾਵਲ ਵਿਚ ਦਰਸਾਈ ਗਈ ਹੈ। ਮੁਢਲੇ ਰੂਪ ਵਿਚ ਇਹ ਇਕ ਪ੍ਰੇਮ ਕਹਾਣੀ ਹੈ, ਜਿਸ ਦੀ ਮੁੱਖ ਪਾਤਰ ਸ਼ਰਨ ਨਾˆ ਦੀ ਇਕ ਲੜਕੀ ਹੈ।

ਜਿਕਰਯੋਗ ਹੈ ਕਿ ਲੇਖਕਾ ਸਿਮਰਜੀਤ ਕੌਰ ਮਨੁੱਖੀ ਅਧਿਕਾਰ ਕਾਰਕੁੰਨ ਵੀ ਹੈ। ਉਸਨੇ ਵੱਖ-ਵੱਖ ਮਨੁੱਖੀ ਅਧਿਕਾਰਵਾਦੀ ਵਕੀਲਾˆ ਦੀ ਮਦਦ ਨਾਲ 1984 ਦੀ ਨਸਲਕੁਸ਼ੀ ਦੀਆˆ ਪੀੜਤਾˆ ਖਾਸ ਕਰਕੇ ਵਿਦਵਾਵਾˆ ‘ਤੇ 10 ਸਾਲ ਖੋਜ ਕੀਤੀ ਹੈ। ਸਰਕਾਰ ਵਲੋˆ ਲਾਈਆˆ ਗਈਆˆ ਰੋਕਾˆ ਦੇ ਬਾਵਜੂਦ ਉਸ ਨੇ ਮਨੁੱਖੀ ਅਧਿਕਾਰ ਕਾਰਕੁੰਨਾˆ ਦੇ ਸਹਿਯੋਗ ਨਾਲ ਪੰਜਾਬ ਵਿਚ ਨਸਲਕੁਸ਼ੀ ਦੇ ਪੀੜਤਾˆ ਲਈ ਆਪਣੀ ਕਿਸਮ ਦਾ ਪਹਿਲਾ ਮੈਡੀਕਲ ਨੈਟਵਰਕ ਸਥਾਪਿਤ ਕੀਤਾ। ਖਾਸ ਤੌਰ ‘ਤੇ ਪੀੜਤ ਲੋਕਾˆ ਅਤੇ ਵਿਦਵਾਵਾˆ ਦੀ ਮਦਦ ਲਈ 2002 ਵਿਚ ‘ਤਾਰਨ ਗੁਰਬਾਣੀ ਥੇਰਾਪੀ’ ਨਾˆ ਦੀ ਸੰਸਥਾ ਦੀ ਸਥਾਪਨਾ ਕੀਤੀ। ਇਸ ਮਦਦ ਬਦਲੇ ਲੇਖਕਾ ਨੂੰ ਕੌਮਾˆਤਰੀ ਪੱਧਰ ਦੇ ਅਨੇਕਾˆ ਐਵਾਰਡਾˆ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਹ ਕਈ ਕੌਮਾˆਤਰੀ ਮਨੁੱਖੀ ਅਧਿਕਾਰ ਕਾਨਫਰੰਸਾˆ ਵਿਚ ਆਪਣੇ ਭਾਸ਼ਣਾˆ ਰਾਹੀ ਪੰਜਾਬ ਵਿਚ ਸਰਕਾਰ ਵਲੋˆ ਕੀਤੇ ਜ਼ੁਲਮਾˆ ਦਾ ਸੱਚ ਵੀ ਸਾਹਮਣੇ ਲਿਆ ਚੁੱਕੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: