ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਸਰਵ ਧਰਮ ਸਦਭਾਵਨਾ ਰੰਗਮੰਚ ਨੇ ਕੀਤਾ ‘ਆਪ’ ਨੂੰ ਸਮਰਥਨ ਦੇਣ ਦਾ ਐਲਾਨ

September 28, 2016 | By

ਚੰਡੀਗੜ੍ਹ: ਸਰਵ ਧਰਮ ਸਦਭਾਵਨਾ ਰੰਗਮੰਚ ਨੇ ਰਾਜ ਵਿੱਚ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਸੋਮਵਾਰ ਚੰਡੀਗੜ੍ਹ ਵਿਖੇ ਡਾ. ਹਰਪਾਲ ਸਿੰਘ ਪੰਨੂ ਅਤੇ ਬਰਿੰਦਰਬੀਰ ਸਿੰਘ ਨੰਦਾ ਦੀ ਅਗਵਾਈ ਵਿੱਚ ਸਰਵ ਧਰਮ ਸਦਭਾਵਨਾ ਰੰਗਮੰਚ ਦੇ ਇੱਕ ਪ੍ਰਧਾਨਗੀ ਮੰਡਲ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ (ਘੁੱਗੀ), ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਤੇ ਸੰਸਦ ਭਗਵੰਤ ਮਾਨ ਅਤੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਪ੍ਰਭਾਰੀ ਸੰਜੈ ਸਿੰਘ ਨੂੰ ਮਿਲਕੇ ਪੰਜਾਬ ਲਈ ਚੁਣੌਤੀ ਬਣੇ ਸਮੁੱਚੇ ਮੁੱਦਿਆਂ ਅਤੇ ਸਮੱਸਿਆਵਾਂ ਉੱਤੇ ਵਿਚਾਰ ਚਰਚਾ ਕੀਤੀ।

ਡਾ. ਹਰਪਾਲ ਸਿੰਘ ਪੰਨੂ ਅਤੇ ਬਰਿੰਦਰਬੀਰ ਸਿੰਘ ਨੰਦਾ ਦੀ ਅਗਵਾਈ ਵਿੱਚ ਸਰਵ ਧਰਮ ਸਦਭਾਵਨਾ ਰੰਗਮੰਚ ਨੇ 'ਆਪ' ਕਨਵੀਨਰ ਗੁਰਪ੍ਰੀਤ ਸਿੰਘ ਵੜੈਚ (ਘੁੱਗੀ) ਅਤੇ ਸੰਜੈ ਸਿੰਘ ਦੀ ਮੌਜੂਦਗੀ 'ਚ 'ਆਪ' ਨੂੰ ਹਮਾਇਤ ਦੇਣ ਦਾ ਐਲਾਨ ਕੀਤਾ

ਡਾ. ਹਰਪਾਲ ਸਿੰਘ ਪੰਨੂ ਅਤੇ ਬਰਿੰਦਰਬੀਰ ਸਿੰਘ ਨੰਦਾ ਦੀ ਅਗਵਾਈ ਵਿੱਚ ਸਰਵ ਧਰਮ ਸਦਭਾਵਨਾ ਰੰਗਮੰਚ ਨੇ ‘ਆਪ’ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ (ਘੁੱਗੀ) ਅਤੇ ਸੰਜੈ ਸਿੰਘ ਦੀ ਮੌਜੂਦਗੀ ‘ਚ ‘ਆਪ’ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ

ਇਸਦੇ ਨਾਲ ਪੰਜਾਬ ਦੇ ਵਿਆਪਕ ਹਿਤਾਂ ਲਈ ਆਪਣੇ ਬੌਧਿਕ-ਅਸਮਾਜਿਕ ਰੰਗਮੰਚ ਦੀਆਂ ਸੇਵਾਵਾਂ ਆਮ ਆਦਮੀ ਪਾਰਟੀ ਨੂੰ ਸਮਰਪਿਤ ਕਰਨ ਦਾ ਐਲਾਨ ਕਰ ਦਿੱਤਾ। ਪ੍ਰਧਾਨਗੀ ਮੰਡਲ ਵਿੱਚ ਡਾ. ਹਰਪਾਲ ਸਿੰਘ ਪੰਨੂ, ਬਰਿੰਦਰਬੀਰ ਸਿੰਘ ਨੰਦਾ, ਰਵਿੰਦਰ ਕੌਰ ਸਿੱਧੂ (ਕਿੱਡ), ਗੁਰਜੀਤ ਸਿੰਘ ਖਾਲਸਾ, ਡਾ. ਮੁਹਮੰਦ ਹਬੀਬ, ਡਾ. ਅਰਵਿੰਦ ਰਿਤੁਰਾਜ, ਓੰਕਾਰ ਸਿੰਘ, ਡਾ. ਦੀਪਸ਼ਿਖਾ, ਮੁਹੰਮਦ ਰਫੀ, ਹਰੀ ਸਿੰਘ ਪਟਿਆਲਾ, ਸੁਖਦੇਵ ਸਿੰਘ, ਹਰਦਿਆਲ ਸ਼ਿਕਵਾ, ਅਮਰੀਕ ਸਿੰਘ ਨਾਭਾ, ਮਨਿੰਦਰ ਸਿੰਘ ਕੋਹਲੀ, ਗੁਰਚਰਣ ਸਿੰਘ ਨਾਭਾ ਅਤੇ ਮਹਿਤਾਬ ਇੰਦਰ ਸਿੰਘ ਸਿੱਧੂ ਸ਼ਾਮਿਲ ਸਨ।

ਇਸ ਮੌਕੇਡਾ. ਹਰਪਾਲ ਸਿੰਘ ਪੰਨੂ ਅਤੇ ਬਰਿੰਦਰਬੀਰ ਸਿੰਘ ਨੰਦਾ ਨੇ ਕਿਹਾ ਕਿ ਰੰਗਮੰਚ ਨੇ ਮਹਿਸੂਸ ਕੀਤਾ ਹੈ ਕਿ ਆਮ ਆਦਮੀ ਪਾਰਟੀ ਧਰਮ ਦੇ ਨਾਮ ਉੱਤੇ ਰਾਜਨੀਤੀ ਨਹੀਂ ਕਰਦੀ ਅਤੇ ਇਹ ਪਾਰਟੀ ਸਾਰੇ ਧਰਮਾਂ ਦਾ ਸਨਮਾਨ ਕਰਨ ਵਾਲੀ ਪਾਰਟੀ ਹੈ। ਉਨਾਂ ਨੇ ਕਿਹਾ ਕਿ ਇਸ ਸਮੇਂ ਭਾਰਤ ਵਿਚ ਭਾਜਪਾ ਅਤੇ ਕਾਂਗਰਸ ਦੋ ਵੱਡੇ ਰਾਜਨੀਤਕ ਦਲ ਹਨ, ਜੋ ਭ੍ਰਿਸ਼ਟਾਚਾਰ ਅਤੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਵਾਲੀ ਰਾਜਨੀਤੀ ਕਰਦੇ ਹਨ। ਇਸ ਲਈ ਉਨਾਂ ਦੇ ਰੰਗਮੰਚ ਨੇ ਆਮ ਆਦਮੀ ਪਾਰਟੀ ਨੂੰ ਬਿਨਾਂ ਕਿਸੇ ਸ਼ਰਤ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ। ਡਾ. ਪੰਨੂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਹ ‘ਆਪ’ ਦੇ ਰਾਸ਼ਟਰੀ ਸੰਯੋਜਕ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਵੀ ਇੱਕ ਮੁਲਾਕਾਤ ਕਰ ਚੁੱਕੇ ਹਨ।

ਇਸ ਮੌਕੇ ਗੁਰਪ੍ਰੀਤ ਸਿੰਘ ਵੜੈਚ ਸਮੇਤ ‘ਆਪ’ ਆਗੂਆਂ ਨੇ ਬੁੱਧੀਜੀਵੀ ਵਰਗ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਸਮਰਥਨ ਨਾਲ ਆਮ ਆਦਮੀ ਪਾਰਟੀ ਬੌਧਿਕ ਅਤੇ ਰਾਜਨੀਤਕ ਪੱਧਰ ਉੱਤੇ ਹੋਰ ਜ਼ਿਆਦਾ ਮਜਬੂਤ ਹੋਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,