ਪ੍ਰਤੀਕਾਤਮਕ ਤਸਵੀਰ

ਆਮ ਖਬਰਾਂ

ਸਾਊਦੀ ਅਰਬ ‘ਚ ਸ਼ਾਹੀ ਖ਼ਾਨਦਾਨ ਦੇ ਸ਼ਹਿਜ਼ਾਦੇ ਨੂੰ ਦਿੱਤੀ ਗਈ ਮੌਤ ਦੀ ਸਜ਼ਾ

By ਸਿੱਖ ਸਿਆਸਤ ਬਿਊਰੋ

October 19, 2016

ਰਿਆਦ: ਸਾਊਦੀ ਅਰਬ ਨੇ ਬੀਤੇ ਦਿਨ ਕਤਲ ਦੇ ਜੁਰਮ ‘ਚ ਸ਼ਾਹੀ ਖ਼ਾਨਦਾਨ ਦੇ ਇਕ ਮੈਂਬਰ ਨੂੰ ਮੌਤ ਦੀ ਸਜ਼ਾ ਦੇ ਦਿੱਤੀ। ਆਪਣੇ ਆਪ ‘ਚ ਇਹ ਇਕ ਦੁਰਲੱਭ ਘਟਨਾ ਹੈ ਜਿਸ ‘ਚ ‘ਹਾਊਸ ਆਫ਼ ਸਾਊਦ’ ਦੇ ਹਜ਼ਾਰਾਂ ਮੈਂਬਰਾਂ ਵਿਚੋਂ ਕਿਸੇ ਇਕ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੋਵੇ। ਦੇਸ਼ ਦੇ ਗ੍ਰਹਿ ਮੰਤਰਾਲਾ ਨੇ ਇਕ ਬਿਆਨ ‘ਚ ਕਿਹਾ ਹੈ ਕਿ ਪ੍ਰਿੰਸ ਤੁਰਕੀ ਬਿਨ ਸਾਊਦ ਅੱਲ ਕਬੀਰ ਨੂੰ ਰਾਜਧਾਨੀ ਰਿਆਦ ‘ਚ ਮੌਤ ਦੀ ਸਜ਼ਾ ਦਿੱਤੀ ਗਈ। ਅਲ ਕਬੀਰ ‘ਤੇ ਸਾਊਦੀ ਨਾਗਰਿਕ ਆਦਿਲ ਅਲ ਮੁਹੰਮਦ ਨੂੰ ਗੋਲੀ ਮਾਰ ਕੇ ਕਤਲ ਕਰਨ ਦਾ ਦੋਸ਼ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: