ਖਾਸ ਖਬਰਾਂ

ਐਮਨੈਸਟੀ ਇੰਟਰਨੈਸ਼ਨਲ ‘ਤੇ ਦੇਸ਼ ਧ੍ਰੋਹ ਦਾ ਕੇਸ ਦਰਜ

By ਸਿੱਖ ਸਿਆਸਤ ਬਿਊਰੋ

August 16, 2016

ਨਵੀਂ ਦਿੱਲੀ: ਬੰਗਲੌਰ ਪੁਲਿਸ ਨੇ ਐਮਨੈਸਟੀ ਇੰਟਰਨੈਸ਼ਨਲ ਅਤੇ ਉਸਦੇ ਸੈਮੀਨਾਰ ਵਿਚ ਭਾਰਤ ਵਿਰੋਧੀ ਨਾਅਰੇ ਲਾਉਣ ਵਾਲਿਆਂ ਦੇ ਖਿਲਾਫ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਹੈ।

ਪੁਲਿਸ ਨੇ ਅਖਿਲ ਭਾਰਤੀ ਵਿਦਿਆਰਥੀ ਪਰੀਸ਼ਦ (ABVP) ਦੇ ਕਾਰਜਕਰਤਾਵਾਂ ਦੀ ਸ਼ਿਕਾਇਤ ‘ਤੇ ਐਫ.ਆਈ.ਆਰ. ਦਰਜ ਕੀਤੀ। ਸ਼ਿਕਾਇਤ ਵਿਚ “ਬ੍ਰੋਕਮ ਫੈਮਿਲੀਜ਼” ਨਾਂ ਦੇ ਰੱਖੇ ਗਏ ਸੈਮੀਨਾਰ ਦੇ ਪ੍ਰਬੰਧਕਾਂ ਅਤੇ ਭਾਗ ਲੈਣ ਵਾਲਿਆਂ ‘ਤੇ ਦੇਸ਼ਧ੍ਰੋਹ ਦੇ ਨਾਅਰੇ ਲਾਉਣ ਦਾ ਦੋਸ਼ ਲਾਇਆ ਗਿਆ ਹੈ।

ਬੰਗਲੌਰ ਪੁਲਿਸ ਦੇ ਪੁਲਿਸ ਅਧਿਕਾਰੀ ਚਰਨ ਰੈਡੀ ਨੇ ਦੱਸਿਆ, “ਸ਼ਿਕਾਇਤ ਦੇ ਆਧਾਰ ‘ਤੇ ਆਈ.ਪੀ.ਸੀ. ਦੀ ਧਾਰਾ 124 ਅਤੇ 154 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਅਸੀਂ ਪ੍ਰਬੰਧਕਾਂ ਅਤੇ ਸ਼ਾਮਲ ਲੋਕਾਂ ਵਿਚੋਂ ਕਿਸੇ ਦਾ ਵੀ ਨਾਂ ਨਹੀਂ ਲਿਖਿਆ। ਪਰ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਅਗਲੀ ਕਾਰਵਾਈ ਹੋਏਗੀ।”

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Sedition Case: Amnesty International India’s response to complaint filed by ABVP .

ਐਮਨੈਸਟੀ ਇੰਟਰਨੈਸ਼ਨਲ ਦੇ ਕਾਰਜਕਾਰੀ ਨਿਦੇਸ਼ਕ ਅਕਬਰ ਪਟੇਲ ਨੇ ਕਿਹਾ, “ਸਾਡੇ ਖਿਲਾਫ ਸ਼ਿਕਾਇਤ ਦਰਜ ਕਰਵਾਉਣਾ ਇਹ ਦਿਖਾਉਂਦਾ ਹੈ ਕਿ ਭਾਰਤ ਵਿਚ ਮੌਲਿਕ ਅਧਿਕਾਰਾਂ ਅਤੇ ਅਜ਼ਾਦੀ ਵਿਚ ਵਿਸ਼ਵਾਸ ਦੀ ਕਮੀ ਹੈ।”

ਸ਼ਨੀਵਾਰ ਨੂੰ ਹੋਏ ਇਸ ਪ੍ਰੋਗਰਾਮ ਵਿਚ ਕਸ਼ਮੀਰੀ ਪੰਡਤਾਂ ਨੂੰ ਵੀ ਬੁਲਾਇਆ ਗਿਆ ਸੀ। ਵਿਵਾਦ ਉਦੋਂ ਵਧਿਆ ਜਦੋਂ ਪ੍ਰੋਗਰਾਮ ਵਿਚ ਮੌਜੂਦ ਕਸ਼ਮੀਰੀ ਪੰਡਤਾਂ ਨੇ ਫੌਜ ਦੀ ਹਮਾਇਤ ਕੀਤੀ। ਮਾਹੌਲ ਉਦੋਂ ਹੋਰ ਖਰਾਬ ਹੋ ਗਿਆ ਜਦੋਂ ਕਸ਼ਮੀਰ ਦੀ ਆਜ਼ਾਦੀ ਅਤੇ ਭਾਰਤ ਦੇ ਹੱਕ ਵਿਚ ਨਾਅਰੇ ਲੱਗਣ ਲੱਗ ਪਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: