ਸਿੱਖ ਖਬਰਾਂ

ਦਿੱਲੀ ਵਿੱਚ ‘ਮਤਾ ਅਨੰਦਪੁਰ ਸਾਹਿਬ ਅਜੋਕੇ ਸਮੇਂ ਵਿਚ’ ਵਿਸ਼ੇ ‘ਤੇ ਸੈਮੀਨਾਰ ਕਰਵਾਇਆ

August 4, 2015 | By

ਦਿੱਲੀ ( 4 ਅਗਸਤ, 2015): ਬੀਤੀ 2 ਅਗਸਤ ਨੂੰ ਯੁਨਾਈਟਿਡ ਸਿੱਖ ਮਿਸ਼ਨ (ਦਿੱਲੀ) ਵਲੋ ਗੁਰਦਵਾਰਾ ਗੁਰੂ ਸਿੰਘ ਸਭਾ, 7 ਬਲਾਕ, ਸੁਭਾਸ਼ ਨਗਰ, ਤਿਲਕ ਨਗਰ, ਦਿੱਲੀ ਵਿਖੇ ‘ਮਤਾ ਅਨੰਦਪੁਰ ਸਾਹਿਬ ਅਜੋਕੇ ਸਮੇਂ ਵਿਚ’ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਗਿਆ।

ਸੈਮੀਨਾਰ ਵਿੱਚ ਸ੍ਰ. ਸ਼ਮਸ਼ੇਰ ਸਿੰਘ ਜੇਠੂਵਾਲ, ਹਰਬਿਦੰਰ ਸਿੰਘ (ਦਿੱਲੀ) ਅਤੇ ਪ੍ਰੋਫੈਸਰ ਜਗਮੋਹਨ ਸਿੰਘ ਨੇ ਹਾਜ਼ਰ ਸਰੋਤਿਆਂ ਵਿਚਾਰ ਸਾਂਝੇ ਕੀਤੇ।

ਸੈਮੀਨਾਰ ਵਿੱਚ ਵਿਚਾਰ ਸਾਂਝੇ ਕਰਦਾ ਹੋਇਆ ਬੁਲਾਰਾ

ਸੈਮੀਨਾਰ ਵਿੱਚ ਵਿਚਾਰ ਸਾਂਝੇ ਕਰਦਾ ਹੋਇਆ ਬੁਲਾਰਾ

ਬੁਲਾਰਿਆਂ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਕਿਹਾ ਮਤਾ ਅਨੰਦਪੁਰ ਸਾਹਿਬ ਵਿਚ ਜੋ ਮੰਗਾ ਖਾਲਸੇ ਵਲੋ ਕਿਤੀਆ ਗਈਆ ਸੀ ੳਹ ਕੋਈ ਨਵੀਆ ਨਹੀ ਸਨ ।ੲਿਹ ਤਾ ੳਹ ਵਾਦੇ ਸਨ ਜੋ ਹਿੰਦੁਸਤਾਨ ਦੇ ਲੀਡਰਾ ਨੇ ਭਾਰਤ ਆਜਾਦ ਹੋਣ ਤੋ ਪਹਿਲਾ ਸਿਖਾਂ ਨਾਲ ਕੀਤੇ ਸੀ। ਮਤਾ ਅਨੰਦਪੁਰ ਸਾਹਿਬ ਲਿਖਣ ਦੀ ਲੋੜ ਕਿੳ ਪਈ ਕਿੳਂਕੀ ੲਿਹਨਾਂ ਵਲੋ ਕੀਤੇ ਗੲੇ ਵਾਅਦੇ ੲਿਹ ਆਪ ਭੁਲ ਗਏ ਸੀ ਯਾ ਸਾਫ ਸ਼ਬਦਾ ੲਿਹ ਕਹਿ ਲੋ ਕੀ ਸਿਖਾ ਪ੍ਰਤੀ ੲਿਹ ਆਪਣੀ ੲਿਮਾਨਦਾਰੀ ਨਹੀ ਸੀ ਨਿਭਾੳਣਾ ਚਾਹੁੰਦੇ ।

ਸੈਮਨਿਾਰ ਦੌਰਾਨ ਸਟੇਜ਼ 'ਤੇ ਬੈਠੇ ਪਤਵੰਤੇ

ਸੈਮਨਿਾਰ ਦੌਰਾਨ ਸਟੇਜ਼ ‘ਤੇ ਬੈਠੇ ਪਤਵੰਤੇ

ਬੁਲਾਰਿਆਂ ਨੇ ਤੱਥਾਂ ਸਾਹਿਤ ਦੱਸਿਆ ਕਿ ਕਿਸ ਤਰਾਂ ਸਿੱਖ ਆਗੂਆਂ ਦੀਆਂ ਗਲਤੀਆਂ ਕਰਕੇ ਸਮੁੱਚੀ ਕੌਮ ਨੂੰ ਨੁਕਸਾਨ ਝੱਲਣਾ ਪਿਆ ਅਤੇਕਿਸ ਤਰਾਂ ਸਾਡੇ ਅਵੇਸਲੇਪਨ ਕਰਕੇ ਅਜ ਸਿੱਖ ਗੁਲਾਮੀ ਦੀਆ ਜੰਜੀਰਾ ਵਿਚ ਜਕੜੇ ਪਏ ਹਨ ।

ਬੁਲਾਰਿਆਂ ਨੇ ੳਜੋਕੇ ਸਮੇਂ ਦੌਰਾਨ ਧੜੇਬੰਦੀ ੳੱਪਰ ਉੱਠਕੇ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਤਰ ਹੋਏ ਕੰ ਕਰਨ ‘ਤੇ ਜੋਰ ਦਿੱਤਾ ਤਾਂਕਿ ਸਰਬ ਸਾਂਝਾ ਮਨੁੱਖਤਾ ਦਾ ਰਾਜ ਕਾਇਮ ਕੀਤਾ ਜਾਵੇ।

ਸੈਮੀਨਾਰ ਵਿੱਚ ਹਾਜ਼ਰ ਸਰੋਤੇ

ਸੈਮੀਨਾਰ ਵਿੱਚ ਹਾਜ਼ਰ ਸਰੋਤੇ

ਉਨ੍ਹਾਂ ਕਿਹਾ ਕਿ ਮਾਨਸਿਕ ਗੁਲਾਮੀ ਦੀ ਜੰਜੀਰਾ ਨੂੰ ਤੋੜਨ ਲਈ ਸਿੱਖ ਇਤਿਹਾਸ ਦੀ ਜਾਣਕਾਰੀ, ਗੁਰਬਾਣੀ ਦੀ ਵੀਚਾਰ , ਗੁਰ ਸਿਧਾਂਤਾ ਤੇ ਪਹਿਰਾ ਦੇਣ ਦੀ ਅੱਤ ਲੋੜ ਹੈ ।

ਸੈਮੀਨਾਰ ਵਿਚ ਮੁਸਲੀਮ ਭਾਈਚਾਰੇ ਤੋ ਅਤੇ ਦਲੀਤ ਸਮਾਜ ਦੇ ਕੁਜ ਵੀਰਾ ਵਲੋ ਜੋ ਕੀ ੲੈਸ.ਡੀ. ਪੀ.ਆਈ. ਨਾਮਕ ਜਥੇਬੰਦੀ ਚਲਾੳੰਦੇ ਨੇ ੳਹਨਾ ਪਾਸੋ ਭੀ ਸੈਮੀਨਾਰ ਵਿਚ ਹਾਜਰੀ ਭਰੀ ਗਈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,