Site icon Sikh Siyasat News

‘ਆਪ’ ‘ਚ ਸ਼ਾਮਿਲ ਹੋਏ ਸੀਨੀਅਰ ਪੱਤਰਕਾਰ ਮੇਜਰ ਸਿੰਘ

ਚੰਡੀਗੜ: ਸੀਨੀਅਰ ਪੱਤਰਕਾਰ ਮੇਜਰ ਸਿੰਘ ਨੇ ਚੰਡੀਗੜ ‘ਚ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਬੁਲਾਰੇ ਅਤੇ ਪੰਜਾਬ ਮਾਮਲੀਆਂ ਦੇ ਇੰਚਾਰਜ ਸੰਜੇ ਸਿੰਘ, ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ, ਜਥੇਬੰਦਕ ਢਾਂਚੇ ਦੇ ਮੁੱਖੀ ਦੁਰਗੇਸ਼ ਪਾਠਕ ਅਤੇ ਕਈ ਹੋਰ ਸੀਨੀਅਰ ਆਗੂਆਂ ਦੀ ਮੌਜੂਦਗੀ ਵਿਚ ‘ਆਪ’ ‘ਚ ਸ਼ਾਮਿਲ ਹੋਏ। ਮੇਜਰ ਸਿੰਘ ਨੇ ਹੁਣ ਤੱਕ ਕਈ ਖੇਤਰੀ ਭਾਸ਼ਾਈ ਅਖਬਾਰਾਂ ਵਿਚ ਕੰਮ ਕੀਤਾ ਅਤੇ ਮੌਜੂਦਾ ਸਮੇਂ ਉਹ ਰੋਜਾਨਾ ਅਜੀਤ ਅਖਬਾਰ ਲਈ ਕੰਮ ਕਰ ਰਹੇ ਸਨ। ਇਸ ਤੋਂ ਇਲਾਵਾ ਉਹ ਜਲੰਧਰ ਪ੍ਰੈਸ ਕਲੱਬ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ।

ਸੀਨੀਅਰ ਪੱਤਰਕਾਰ ਮੇਜਰ ਸਿੰਘ ‘ਆਮ ਆਦਮੀ ਪਾਰਟੀ’ ਵਿਚ ਸ਼ਾਮਲ ਹੋਏ

ਮੇਜਰ ਸਿੰਘ ਦਾ ਪਾਰਟੀ ਵਿਚ ਸਵਾਗਤ ਕਰਦੇ ਸੰਜੇ ਸਿੰਘ ਨੇ ਕਿਹਾ ਕਿ ਪੱਤਰਕਾਰ ਸਮਾਜ ਦਾ ਅਹਿਮ ਹਿੱਸਾ ਨੇ ਅਤੇ ਸਮਾਜ ਦੇ ਵੱਡੇ ਹਿੱਸੇ ਨੂੰ ਜਾਗਰੂਕ ਕਰਨ ਦੇ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਵੀ ਕਈ ਉੱਘੇ ਪਤੱਰਕਾਰ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ਹਨ, ਜਿਨ੍ਹਾਂ ਨੇ ਅਰਵਿੰਦ ਕੇਜਰੀਵਾਲ ਵਲੋਂ ਚਲਾਈ ਗਈ ਮੁਹਿੰਮ ਨੂੰ ਹੋਰ ਮਜਬੂਤ ਕੀਤਾ ਹੈ।

ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ‘ਤੇ ਖੁਸ਼ੀ ਜਾਹਿਰ ਕਰਦਿਆਂ ਮੇਜਰ ਸਿੰਘ ਨੇ ਕਿਹਾ ਕਿ ਬਤੌਰ ਪੱਤਰਕਾਰ ਦੇ ਤੌਰ ’ਤੇ ਉਨ੍ਹਾਂ ਨੇ ਹਮੇਸ਼ਾ ਸਮਾਜ ਦੀ ਭਲਾਈ ਲਈ ਕੰਮ ਕੀਤਾ ਹੈ ਅਤੇ ਉਹ ਆਪਣੇ ਪੱਤਰਕਾਰਤਾਂ ਦੇ ਤਜ਼ਰਬੇ ਦੇ ਨਾਲ ਪਾਰਟੀ ਨੂੰ ਅਜਿਹੇ ਸੁਝਾਅ ਦੇਣਗੇ ਜਿਸ ਨਾਲ ਪਾਰਟੀ ਨੂੰ ਮਜਬੁਤੀ ਮਿਲੇਗੀ।

ਇਸ ਮੌਕੇ ਕੰਵਰ ਸੰਧੂ, ਹਿਮੰਤ ਸਿੰਘ ਸ਼ੇਰਗਿਲ, ਗੁਰਪ੍ਰੀਤ ਸਿੰਘ ਘੁੱਗੀ, ਹਰਜੋਤ ਸਿੰਘ ਬੈਂਸ, ਕੁਲਤਾਰ ਸਿੰਘ, ਜਗਤਾਰ ਸਿੰਘ ਸੰਘੇੜਾ, ਆਰ.ਆਰ. ਭਾਰਦਵਾਜ, ਬੂਟਾ ਸਿੰਘ ਅਸ਼ਾਂਤ ਅਤੇ ਕਰਨ ਟਿਵਾਣਾ ਵੀ ਮੌਜੂਦ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version