ਸਿਆਸੀ ਖਬਰਾਂ

ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਗੜ੍ਹੀ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਿਲ

By ਸਿੱਖ ਸਿਆਸਤ ਬਿਊਰੋ

January 26, 2017

ਰਾਜਪੁਰਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੁਰਜੀਤ ਸਿੰਘ ਗੜ੍ਹੀ, ਜਸਬੀਰ ਸਿੰਘ ਜੱਸੀ ਐਮਸੀ ਅਤੇ ਜਗੀਰ ਸਿੰਘ ਐਮਸੀ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਇਹ ਸਾਰੇ ਆਗੂ ਪਾਰਟੀ ਦੇ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਸੰਜੇ ਸਿੰਘ ਦੀ ਮੌਜੂਦਗੀ ਵਿੱਚ ਪਾਰਟੀ ਚ ਸ਼ਾਮਿਲ ਹੋਏ। ਇਸ ਤੋਂ ਇਲਾਵਾ ਸਲਵਿੰਦਰ ਸਿੰਘ ਨਰਾਇਣ, ਬਲਬੀਰ ਸਿੰਘ ਠੇਕੇਦਾਰ, ਸੁਖਚੈਨ ਸਿੰਘ ਮੱਘਰ, ਅਮਰੀਕ ਸਿੰਘ ਠੇਕੇਦਾਰ, ਯੋਗੇਸ਼ ਤਿਵਾੜੀ, ਦਰਸ਼ਨ ਖਾਨ, ਸਰਪੰਚ ਮਹਿੰਦਰ ਪਾਲ, ਹਰਜਿੰਦਰ ਸਿੰਘ ਥੂਹਾ, ਭਗਵੰਤ ਸਿੰਘ ਬੂਟਾ ਸਿੰਘ ਵਾਲਾ, ਤ੍ਰਿਲੋਕ ਸਿੰਘ ਘੱਗਰਸਰਾਏ, ਰਣਜੀਤ ਸਿੰਘ ਟਿਵਾਣਾ, ਬਲਵਿੰਦਰ ਸਿੰਘ, ਜਗਦੀਪ ਸਿੰਘ ਜੱਸੀ, ਸੁਰਿੰਦਰ ਸਿੰਘ, ਸੇਵਾ ਸਿੰਘ ਘੱਗਰਸਰਾਏ, ਗੁਰਮੀਤ ਕੌਰ, ਸਤਪਾਲ ਜਨਸੂਆ, ਬਲਜਿੰਦਰ ਕੌਰ ਅਤੇ ਇਲਾਕੇ ਦੀਆਂ ਹੋਰਾਂ ਨੇ ‘ਆਪ’ ਦਾ ਪੱਲਾ ਫੜਿਆ।

ਇਨਾਂ ਸਾਰੇ ਆਗੂਆਂ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਸੰਜੇ ਸਿੰਘ ਨੇ ਕਿਹਾ ਕਿ ਇਨਾਂ ਨਵੇਂ ਆਗੂਆਂ ਦੇ ਸ਼ਾਮਿਲ ਹੋਣ ਨਾਲ ਪਾਰਟੀ ਨੂੰ ਤਾਕਤ ਮਿਲੀ ਹੈ ਅਤੇ ਇਨ੍ਹਾਂ ਸਭ ਨੂੰ ਪਾਰਟੀ ਵਿੱਚ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਓਧਰ ਸ਼ਾਮਿਲ ਹੋਏ ਆਗੂਆਂ ਨੇ ਕਿਹਾ ਕਿ ਉਹ ਅਕਾਲੀ ਦਲ ਬਾਦਲ ਅਤੇ ਕਾਂਗਰਸ ਦੀਆਂ ਨੀਤੀਆਂ ਤੋਂ ਤੰਗ ਆ ਚੁੱਕੇ ਸਨ ਅਤੇ ਇੱਕ ਖੁਸ਼ਹਾਲ ਪੰਜਾਬ ਦੀ ਸੋਚ ਨਾਲ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ। ਉਨ੍ਹਾਂ ਕਿਹਾ ਕਿ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਉਹ ਤਨਦੇਹੀ ਨਾਲ ਕੰਮ ਕਰਨਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: