"ਸਿੱਖ ਕੁਲੀਸ਼ਨ"

ਸਿੱਖ ਖਬਰਾਂ

ਅਮਰੀਕਾ ਵਿੱਚ ਸਿੱਖ ਪਛਾਣ ਲਈ ਜਾਗਰੂਕਤਾ ਪੈਦਾ ਕਰਨ ਲਈ ਪਹਿਲਾ ਵੀਡੀਓੁ ਸਕੂਲ ‘ਚ ਵਿਖਾਇਆ ਗਿਆ

By ਸਿੱਖ ਸਿਆਸਤ ਬਿਊਰੋ

June 18, 2015

ਕੈਲੀਫ਼ੋਰਨੀਆ (17 ਜੂਨ, 2015): ਅਮਰੀਕਾ ਵਿੱਚ ਸਿੱਖ ਪਛਾਣ ਦੇ ਮੁੱਦੇ ‘ਤੇ ਸਿੱਖਾਂ ਨੂੰ ਆ ਰਹੀਆਂ ਨਸਲੀ ਸਮੱਸਿਆਵਾਂ ਦੇ ਹੱਲ ਅਤੇ ਸਿੱਖਾਂ ਦੀ ਵੱਖਰੀ ਪਛਾਣ ਲਈ ਅਮਰੀਕੀਆਂ ਅਤੇ ਹੋਰ ਲੋਕਾਂ ਨੂੰ ਜਾਗਰੂਕ ਕਰਨ ਲਈ ਅਮਰੀਕੀ ਸਿੱਖ ਜੱਥੇਬੰਦੀ “ਸਿੱਖ ਕੁਲੀਸ਼ਨ” ਵੱਲੋਂ ਤਿਆਰ ਕੀਤਾ ਸਿੱਖ ਜਾਗਰੂਕਤਾ ਬਾਰੇ ਵੀਡੀਓ ਦਾ ਪਹਿਲਾ ਪ੍ਰਸਾਰਨ ਬੀਤੇ ਦਿਨੀਂ ਕਰਮਨ ਹਾਈ ਸਕੂਲ ਫ਼ਰਿਜ਼ਨੋ ਵਿਚ ਕੀਤਾ ਗਿਆ ।

ਇਸ ਵੀਡੀਓ ਦਾ ਉਦੇਸ਼ ਹੈ ਕਿ ਫ਼ਰਿਜ਼ਨੋ ਕਾਓਟੀ ਦੇ ਵਿਦਿਆਰਥੀਆਂ ਨੂੰ ਸਿੱਖ ਸੱਭਿਆਚਾਰ ਅਤੇ ਅਮਰੀਕਾ ਵਿਚ ਅਮਰੀਕੀ ਸਿੱਖਾਂ ਦੇ ਯੋਗਦਾਨ ਬਾਰੇ ਹੋਰ ਜਾਣਕਾਰੀ ਮੁਹੱਈਆ ਕਰਵਾਉਣੀ ।

ਫ਼ਰਿਜ਼ਨੋ ਕਾਓਟੀ ਦੇ ਸਿੱਖਿਆ ਦਫ਼ਤਰਾਂ ਨਾਲ ਮਿਲ ਕੇ ਤਿਆਰ ਕੀਤੀ ਗਈ 5 ਮਿੰਟ ਦੀ ਵੀਡੀਓ ਦਾ ਸਿਰਲੇਖ ਹੈ ‘ਸਿੱਖ ਕੌਣ ਹਨ’ । ਇਹ ਸਿੱਖਾਂ ਬਾਰੇ ਜਾਣਕਾਰੀ ਦੇਣ ਲਈ ਕਾਓਟੀ ਦੇ 32 ਸਕੂਲ ਜ਼ਿਲਿ੍ਹਆਂ ਵਿਚਲੇ 2,00,000 ਵਿਦਿਆਰਥੀਆਂ ਲਈ ਇਕ ਵਧੀਆ ਸਾਧਨ ਹੋਵੇਗੀ ।

ਇਹ ਸਿੱਖਿਆ ਭਰਪੂਰ ਵੀਡੀਓ ਅਮਰੀਕਾ ਵਿਚ ਆਪਣੀ ਕਿਸਮ ਦਾ ਪਹਿਲਾ ਵੀਡੀਓ ਹੈ । ਅਮਰੀਕੀ ਸਕੂਲਾਂ ‘ਚ ਸਿੱਖ ਬੱਚਿਆਂ ਨਾਲ ਬਹੁਤ ਜ਼ਿਆਦਾ ਹੁੰਦੀ ਛੇੜ-ਛਾੜ ਬਾਰੇ 2014 ਵਿਚ ਆਈ ਰਿਪੋਰਟ ਤੋਂ ਬਾਅਦ ਸਿੱਖ ਕੁਲੀਸ਼ਨ ਨੇ ਇਹ ਵੀਡੀਓ ਤਿਆਰੀ ਕੀਤੀ ਹੈ ।

ਰਿਪੋਰਟ ਵਿਚ ਸਰਵੇ ਕੀਤੇ ਗਏ ਚਾਰ ਖੇਤਰਾਂ ‘ਚੋਂ ਫ਼ਰਿਜ਼ਨੋ ਵੀ ਸ਼ਾਮਿਲ ਸੀ । ਇਹ ਵੀਡੀਓ ਸਮੁੱਚੇ ਦੇਸ਼ ‘ਚ ਸਿੱਖਾਂ ਬਾਰੇ ਜਾਗਰੂਕਤਾ ਫੈਲਾਉਣ ਵਿਚ ਇਕ ਵਧੀਆ ਜ਼ਰੀਆ ਸਾਬਿਤ ਹੋਵੇਗੀ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: