ਕ੍ਰਿਪਾਨ (ਫਾਈਲ ਫੋਟੋ)

ਵਿਦੇਸ਼

ਨਿਊਜ਼ੀਲੈਂਡ ਦੇ ਆਕਲੈਂਡ ‘ਚ ਕ੍ਰਿਪਾਨਧਾਰੀ ਸਿੱਖ ਨੂੰ ਬੱਸ ‘ਚ ਦੇਖ ਕੇ ਇਕ ਮੁਸਾਫਰ ਨੇ ਪੁਲਿਸ ਸੱਦੀ

By ਸਿੱਖ ਸਿਆਸਤ ਬਿਊਰੋ

July 27, 2017

ਆਕਲੈਂਡ: ਇਥੇ ਸਿਟੀ ਬੱਸ ’ਚ ਸਵਾਰ ਇਕ ਮੁਸਾਫ਼ਰ ਨੇ ਸਿੱਖ ਦੇ ਕਿਰਪਾਨ ਪਾਈ ਦੇਖ ਕੇ ਪੁਲਿਸ ਬੁਲਾ ਲਈ ਅਤੇ ਉਸ ਨੂੰ ਕਿਰਪਾਨ ਲਾਹੁਣ ਅਤੇ ‘ਬਾਹਰ ਨਿਕਲ’ ਜਾਣ ਲਈ ਕਿਹਾ। ਇਕ ਚਸ਼ਮਦੀਦ ਦੇ ਹਵਾਲੇ ਨਾਲ ‘ਨਿਊਜ਼ੀਲੈਂਡ ਹੈਰਲਡ’ ਨੇ ਲਿਖਿਆ, ‘ਅਸੀਂ ਸ਼ੀਸ਼ੇ ਤੋਂ ਬਾਹਰ ਦੇਖਿਆ ਤਾਂ ਪਿੱਛੇ ਪੁਲਿਸ ਦੀ ਕਾਰ ਹੂਟਰ ਮਾਰਦੀ ਆ ਰਹੀ ਸੀ ਅਤੇ ਹਥਿਆਰਬੰਦ ਵਿਅਕਤੀ ਸਾਡੇ ਆਲੇ ਦੁਆਲੇ ਸਨ। ਇਕ ਪੁਲਿਸ ਮੁਲਾਜ਼ਮ ਬੱਸ ਵਿੱਚ ਵੜਿਆ ਅਤੇ ਉਸ ਦੇ ਹੱਥ ਵਿੱਚ ਬੰਦੂਕ ਸੀ। ਉਸ ਨੇ ਇਕ ਵਿਅਕਤੀ ਨੂੰ ਕਿਹਾ ਕਿ ਆਪਣੇ ਹੱਥ ਉਪਰ ਕਰੇ ਤਾਂ ਜੋ ਉਹ ਉਸ ਨੂੰ ਦੇਖ ਸਕਣ ਅਤੇ ਬੱਸ ਵਿੱਚੋਂ ਬਾਹਰ ਨਿਕਲ ਜਾਵੇ।’

ਇਸ ਚਸ਼ਮਦੀਦ ਮੁਤਾਬਕ ਸਿੱਖ ਮੁਸਾਫ਼ਰ, ਜਿਸ ਦੀ ਉਮਰ 20 ਕੁ ਸਾਲ ਲੱਗਦੀ ਸੀ, ਦੇ ਸਿਰ ’ਤੇ ਦਸਤਾਰ ਸੀ ਅਤੇ ਉਸ ਨੇ ਕਿਰਪਾਨ ਪਾਈ ਹੋਈ ਸੀ। ਪੁਲਿਸ ਨੇ ਉਸ ਦੀ ਕਿਰਪਾਨ ਲਾਹ ਦਿੱਤੀ। ਪੁਲਿਸ ਦੀ ਤਰਜਮਾਨ ਨੇ ਦੱਸਿਆ ਕਿ ਇਕ ਵਿਅਕਤੀ ਨੇ ਕਿਰਪਾਨ ਦੇਖ ਕੇ ਪੁਲਿਸ ਬੁਲਾਈ ਸੀ। ਪੁਲਿਸ ਅਫ਼ਸਰਾਂ ਕੋਲ ਹਥਿਆਰ ਨਹੀਂ ਸਨ। ਅਖ਼ਬਾਰ ਦੀ ਰਿਪੋਰਟ ਮੁਤਾਬਕ, ‘ਪੁਲੀਸ ਨੇ ਇਸ ਸਿੱਖ ਨਾਲ ਗੱਲਬਾਤ ਕੀਤੀ ਹੈ। ਉਸ ਕੋਲ ਕਿਰਪਾਨ ਸੀ ਅਤੇ ਉਹ ਨਿਊਜ਼ੀਲੈਂਡ ਵਿੱਚ ਕਾਨੂੰਨੀ ਤੌਰ ’ਤੇ ਰਹਿ ਰਿਹਾ ਹੈ। ਉਹ ਨਿਮਰ ਤੇ ਸਹਿਯੋਗੀ ਸੀ। ਇਸ ਮਾਮਲੇ ਵਿੱਚ ਅੱਗੇ ਹੋਰ ਕੋਈ ਕਾਰਵਾਈ ਨਹੀਂ ਕੀਤੀ ਗਈ।’ ਪੁਲੀਸ ਤਰਜਮਾਨ ਨੇ ਕਿਹਾ ਕਿ ਸਿੱਖ ਵਿਅਕਤੀ ਦੀ ਕਿਰਪਾਨ ਜ਼ਬਤ ਨਹੀਂ ਕੀਤੀ ਗਈ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Sikh Man Asked To Deboard The Bus In New Zealand For Wearing Kirpan …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: