ਸਿੱਖ ਜੱਥੇਬੰਦੀਆਂ ਦੀ ਇਕੱਤਰਤਾ ਦਾ ਦ੍ਰਿਸ਼

ਵਿਦੇਸ਼

ਭਾਈ ਪੰਮੇ ਨੂੰ ਭਾਰਤ ਹਵਾਲੇ ਕੀਤਾ ਗਿਆ ਤਾਂ ਯੂ. ਐੱਨ. ਓ. ਦੀ ਮਾਨਤਾ ਨੂੰ ਵੀ ਖਤਰਾ ਪੈਦਾ ਹੋ ਜਾਵੇਗਾ: ਸਿੱਖ ਜੱਥੇਬੰਦੀਆਂ

By ਸਿੱਖ ਸਿਆਸਤ ਬਿਊਰੋ

December 29, 2015

ਲੰਡਨ ( 28 ਦਸੰਬਰ, 2015): ਬਰਤਾਨੀਆਂ ਵਿੱਚ ਰਾਜਸੀ ਸ਼ਰਨ ਲੈਕੇ ਰਹਿ ਰਹੇ ਪਰਮਜੀਤ ਸਿੰਘ ਪੰਮਾ ਦੀ ਪੁਰਤਲਗਾਲ ਵਿੱਚ ਇੰਟਰਪੋਲ ਵੱਲੋਂ ਕੀਤੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਬਰਤਾਨੀਆਂ ਦੇ ਸਿੱਕਾਂ ਨੇ ਦਿਨ ਰਾਤ ਇੱਕ ਕੀਤਾ ਹੋਇਆ ਹੈ।ਭਾਈ ਪੰਮਾ ਨੂੰ ਪੁਰਤਗਾਲ ਤੋਂ ਬਰਤਾਨੀਆ ਲਿਆਉਣ ਲਈ ਅੱਜ ਸਿੱਖ ਜੱਥੇਬੰਦੀਆਂ ਦੀ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਬਰਮਿੰਘਮ ਵਿਖੇ ਮੀਟਿੰਗ ਹੋਈ।

ਮੀਟਿੰਗ ਵਿੱਚ ਸਿੱਖ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ ਨੇ ਕਿਹਾ ਹੈ ਕਿ ਇੰਗਲੈਂਡ ਨੇ ਉਸ ਨੂੰ ਰਾਜਸੀ ਸ਼ਰਨ ਦਿੱਤੀ ਹੈ ਅਤੇ ਉਹ ਪਿਛਲੇ ਵੀਹ ਸਾਲਾਂ ਤੋਂ ਯੂ. ਕੇ. ਵਿਚ ਰਹਿ ਰਿਹਾ ਹੈ, ਤਾਂ ਇੰਟਰਪੋਲ ਕਿਹੜੇ ਅਧਾਰ ‘ਤੇ ਹਵਾਲਗੀ ਮੰਗ ਰਹੀ ਹੈ ਅਤੇ ਬਰਤਾਨੀਆਂ ਕਿਹੜੇ ਅਧਾਰ ‘ਤੇ ਉਸ ਨੂੰ ਭਾਰਤ ਜਾਣ ਦੇਵੇਗਾ। ਉਨ੍ਹਾਂ ਕਿਹਾ ਕਿ ਇਹ ਯੂ.ਐੱਨ.ਓ. ਦੇ ਅਸੂਲਾਂ ਨੂੰ ਸਿੱਧੀ ਚੁਣੌਤੀ ਹੈ।

ਪੁਰਤਗਾਲ ਤੋਂ ਭਾਈ ਪਰਮਜੀਤ ਸਿੰਘ ਪੰਮਾ ਦੀ ਭਾਰਤ ਹਵਾਲਗੀ ਨੂੰ ਰੋਕਣ ਅਤੇ ਇੰਗਲੈਂਡ ਵਾਪਸ ਲਿਆਉਣ ਲਈ ਯੂ.ਕੇ. ਦੀਆਂ ਸਮੂਹ ਸਿੱਖ ਜਥੇਬੰਦੀਆਂ, ਜਿਹਨਾਂ ਵਿੱਚ ਸਿੱਖ ਫਾਰ ਜਸਟਿਸ ਅਮਰੀਕਾ, ਸਿੱਖ ਕੌਸਲ ਯੂ.ਕੇ., ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ., ਸਿੱਖ ਫੈਡਰੇਸ਼ਨ ਯੂ.ਕੇ., ਦਲ ਖਾਲਸਾ ਯੂ.ਕੇ., ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਅਖੰਡ ਕੀਰਤਨੀ ਜਥਾ ਯੂ.ਕੇ., ਬ੍ਰਿਟਿਸ਼ ਸਿੱਖ ਕੌਸ਼ਲ ਯੂ.ਕੇ., ਦਮਦਮੀ ਟਕਸਾਲ, ਸ਼੍ਰੋਮਣੀ ਅਕਾਲੀ ਦਲ ਯੂ.ਕੇ., ਇੰਟਰਨੈਸ਼ਨਲ ਪੰਥਕ ਦਲ, ਯੂਨਾਈਟਿਡ ਖ਼ਾਲਸਾ ਦਲ, ਕੇਸਰੀ ਲਹਿਰ, ਸਿੱਖ ਰਿਲੀਫ਼ ਸਾਂਝੇ ਤੌਰ ‘ਤੇ ਕਾਰਵਾਈ ਕਰ ਰਹੀਆਂ ਹਨ।

ਇਸ ਮੌਕੇ ਇੱਕਜੁੱਟ ਹੋ ਬਰਤਾਨਵੀ ਸਰਕਾਰ ਨੂੰ ਭਾਈ ਪੰਮਾ ਦੀ ਰਿਹਾਈ ਲਈ ਤੁਰੰਤ ਠੋਸ ਕਦਮ ਚੁੱਕਣ ਦੀ ਪੁਰਜ਼ੋਰ ਅਪੀਲ ਕੀਤੀ ਹੈ। ਭਾਈ ਪੰਮੇ ਦੀ ਭਾਰਤ ਹਵਾਲਗੀ ਪੇਸ਼ੀ 4 ਜਨਵਰੀ ਨੂੰ ਪੁਰਤਗਾਲ ਵਿਚ ਹੈ। ਸਿੱਖ ਕੌਸ਼ਲ ਯੂ.ਕੇ. ਦੇ ਗੁਰਮੇਲ ਸਿੰਘ ਕੰਦੋਲਾ ਨੇ ਭਾਈ ਪੰਮੇ ਦੀ ਗ੍ਰਿਫ਼ਤਾਰੀ ਤੋਂ ਲੈ ਕੇ ਸਿੱਖ ਕੌਸਲ ਯੂ.ਕੇ. ਵੱਲੋਂ ਕੀਤੇ ਜਾ ਰਹੇ ਕੇਸ ਦੀ ਪੈਰਵਾਈ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।

ਸਿੱਖ ਫੈਡਰੇਸ਼ਨ ਦੇ ਭਾਈ ਦਵਿੰਦਰਜੀਤ ਸਿੰਘ ਨੇ ਬਰਤਾਨੀਆਂ ਸਰਕਾਰ ਨੇ ਸੰਸਦ ਮੈਂਬਰਾਂ ਦੁਬਾਰਾ ਚੱਲ ਰਹੀ ਗੱਲਬਾਤ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ ਅਤੇ ਭਾਈ ਪੰਮੇ ਦੀ ਭਾਰਤ ਹਵਾਲਗੀ ਦੀ ਸਖ਼ਤ ਸ਼ਬਦਾਂ ਵਿਚ ਵਿਰੋਧਤਾ ਕੀਤੀ ਗਈ। ਜਲਾਵਤਨ ਸਰਕਾਰ ਦੇ ਪ੍ਰਧਾਨ ਮੰਤਰੀ ਭਾਈ ਗੁਰਮੇਜ ਸਿੰਘ ਗਿੱਲ ਨੇ ਕਿਹਾ ਕਿ ਇਹ ਕੇਸ ਸਿੱਖ ਕੌਮ ਤੇ ਭਾਰਤ ਵਿਚਾਲੇ ਹੈ।

ਦਲ ਖਾਲਸਾ ਦੇ ਭਾਈ ਮਨਮੋਹਨ ਸਿੰਘ ਖਾਲਸਾ ਨੇ ਕਿਹਾ ਕਿ ਯੂ. ਐੱਨ. ਓ. ਵੱਲੋਂ ਜਾਰੀ ਪਾਸਪੋਰਟ ‘ਤੇ ਵੀ ਜੇ ਭਾਈ ਪੰਮੇ ਨੂੰ ਭਾਰਤ ਹਵਾਲੇ ਕੀਤਾ ਗਿਆ ਤਾਂ ਇਹ ਕੇਸ ਯੂ. ਐੱਨ. ਓ. ਦੀ ਮਾਨਤਾ ਨੂੰ ਵੀ ਖਤਰੇ ਵਿਚ ਪਵੇਗਾ। ਇਸ ਮੀਟਿੰਗ ਵਿਚ ਸਮੂਹ ਜਥੇਬੰਦੀਆਂ ਵੱਲੋਂ ਇਕਜੁੱਟ ਹੋ ਕੇ ਭਾਈ ਪੰਮੇ ਦੇ ਪਰਿਵਾਰ ਨਾਲ ਖੜਨ, ਕੇਸ ਦੀ ਸਾਰੀ ਪ੍ਰਕਿਰਿਆ ਆਪਣੇ ਸਿਰ ਲੈਂਦਿਆਂ ਕਿਹਾ ਕਿ ਭਾਈ ਪੰਮੇ ਦੀ ਭਾਰਤ ਹਵਾਲਗੀ ਸਿੱਖ ਕੌਮ ਅੱਗੇ ਹੋ ਕੇ ਲੜੇਗੀ ਅਤੇ ਇਹ ਕੇਸ ਹੁਣ ਸਿੱਖ ਕੌਮ ਤੇ ਭਾਰਤ ਵਿਚਾਲੇ ਚੱਲੇਗਾ।

ਇਸ ਮੌਕੇ ਸਿੱਖ ਕੌਸ਼ਲ ਯੂ.ਕੇ. ਦੇ ਗੁਰਮੇਲ ਸਿੰਘ ਕੰਦੋਲਾ, ਕੌਸਲਰ ਪ੍ਰੀਤੀ ਸ਼ੇਰਗਿੱਲ, ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਦੇ ਕੋਆਡੀਨੇਟਰ ਭਾਈ ਜੋਗਾ ਸਿੰਘ, ਭਾਈ ਕੁਲਦੀਪ ਸਿੰਘ ਚਹੇੜੂ, ਸਿੱਖ ਫਾਰ ਜਸਟਿਸ ਵਲੋਂ ਗੁਰਪਤਵੰਤ ਸਿੰਘ ਪੰਨੂ, ਸਿੱਖ ਫੈਡਰੇਸ਼ਨ ਯੂ.ਕੇ. ਦੇ ਭਾਈ ਦਵਿੰਦਰਜੀਤ ਸਿੰਘ ਸਲੋਹ, ਭਾਈ ਜਸਪਾਲ ਸਿੰਘ ਸਲੋਹ, ਬ੍ਰਿਟਿਸ਼ ਸਿੱਖ ਕੌਸਲ ਦੇ ਜਨਰਲ ਸਕੱਤਰ ਭਾਈ ਤਰਸੇਮ ਸਿੰਘ ਦਿਉਲ, ਕੇਸਰੀ ਲਹਿਰ ਦੇ ਪਰਮਜੀਤ ਸਿੰਘ ਸੋਹਲ, ਗੁਰਪ੍ਰੀਤ ਸਿੰਘ, ਜਸਬੀਰ ਸਿੰਘ ਘੁੰਮਣ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ.ਕੇ. ਦੇ ਪ੍ਰਧਾਨ ਸਰਬਜੀਤ ਸਿੰਘ, ਭਾਈ ਕੁਲਵੰਤ ਸਿੰਘ ਮੁਠੱਡਾ, ਬੀਬੀ ਸਰਬਜੀਤ ਕੌਰ, ਭਾਈ ਅਵਤਾਰ ਸਿੰਘ ਖੰਡਾ, ਭਾਈ ਸਤਿੰਦਰਪਾਲ ਸਿੰਘ ਮੰਗੂਵਾਲ, ਭਾਈ ਪੰਮੇ ਦੇ ਵਕੀਲ ਅਮਰਜੀਤ ਸਿੰਘ ਭੱਚੂ, ਭਾਈ ਰਣਧੀਰ ਸਿੰਘ ਬਰਮਿੰਘਮ, ਭਾਈ ਮਨਜੀਤ ਸਿੰਘ, ਅਖੰਡ ਕੀਰਤਨੀ ਜਥੇ ਦੇ ਭਾਈ ਬਲਬੀਰ ਸਿੰਘ ਬੱਬਰ, ਦਪਿੰਦਰ ਸਿੰਘ ਸਮੇਤ ਅਨੇਕਾਂ ਪੰਥਕ ਆਗੂ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: