ਖਾਸ ਖਬਰਾਂ

ਸਿੱਖ ਜਥੇਬੰਦੀਆਂ ਦੇ ਵਿਰੋਧ ਮਗਰੋਂ ਸਿਨੇਮਾ ਨੇ ‘ਮਨਮਰਜ਼ੀਆਂ’ ਫਿਲਮ ਬੰਦ ਕੀਤੀ

By ਸਿੱਖ ਸਿਆਸਤ ਬਿਊਰੋ

September 19, 2018

ਹੁਸ਼ਿਆਰਪੁਰ: ਵਿਵਾਦਤ ਫ਼ਿਲਮ ‘ਮਨਮਰਜ਼ੀਆਂ’ ਜਿਸ ਵਿੱਚ ਸਿੱਖ ਕਿਰਦਾਰ ਨੂੰ ਗਲਤ ਤਰੀਕਿਆਂ ਨਾਲ ਫ਼ਿਲਮਾਇਆ ਗਿਆ ਹੈ ਦਾ ਸਖ਼ਤ ਵਿਰੋਧ ਕਰਦਿਆਂ ਸਿੱਖ ਯੂਥ ਆਫ ਪੰਜਾਬ ਅਤੇ ਦਲ ਖਾਲਸਾ ਦੀਆਂ ਹੁਸ਼ਿਆਰਪੁਰ ਇਕਾਈਆਂ ਨੇ ਸਥਾਨਕ ਸਿਨੇਮਾ ਘਰਾਂ ਵਿੱਚ ਮੰਗ ਪੱਤਰ ਦੇ ਕੇ ਇਹ ਅਪੀਲ ਕੀਤੀ ਕਿ ਉਹ ਫ਼ਿਲਮ ‘ਮਨਮਰਜ਼ੀਆਂ’ ਦੀ ਸਕਰੀਨਿੰਗ ਤੁਰਤ ਬੰਦ ਕਰਨ।

ਇਸ ਗੱਲ ਦੀ ਜਾਣਕਾਰੀ ਦਿੰਦਿਆਂ ਸਿੱਖ ਯੂਥ ਆਫ ਪੰਜਾਬ ਦੇ ਜਨਰਲ ਸਕੱਤਰ ਗੁਰਨਾਮ ਸਿੰਘ, ਦਲ ਖਾਲਸਾ ਦੇ ਜ਼ਿਲ੍ਹਾ ਪ੍ਰਧਾਨ ਹਰਮਿੰਦਰ ਸਿੰਘ ਹਰਮੋਏ ਅਤੇ ਸਥਾਨਕ ਜਥੇਬੰਦੀਆ ਦੇ ਨੁਮਾਇੰਦਿਆਂ ਨੇ ਕਿਹਾ ਕਿ ਸਿਨੇਮਾ ਘਰ ਦੇ ਮੈਨੇਜਰ ਨੇ ਮੰਗ ਪੱਤਰ ਉੱਪਰ ਹਾਂ ਪੱਖੀ ਹੁੰਗਾਰਾ ਭਰਦਿਆਂ ਇਸ ਗੱਲ ਦਾ ਵਿਸ਼ਵਾਸ ਦਵਾਇਆ ਕਿ ਹੁਣ ਤੋਂ ਇਸ ਫਿਲਮ ਦੀ ਸਕਰੀਨਿੰਗ ਬੰਦ ਕਰ ਦਿੱਤੀ ਗਈ ਹੈ। ਨਾਲ ਹੀ ਸਿਨੇਮਾ ਘਰ ਦੇ ਬਾਹਰ ਲੱਗੇ ਇਸ ਫਿਲਮ ਦੇ ਪੋਸਟਰ ਵੀ ਉਤਾਰਨ ਦਾ ਵਿਸ਼ਵਾਸ਼ ਦਿਵਾਇਆ ਗਿਆ ਹੈ।

ਉਨ੍ਹਾਂ ਪੰਜਾਬ ਭਰ ਵਿੱਚ ਕਾਰਜਸ਼ੀਲ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਥਾਨਕ ਸਿਨੇਮਾ ਘਰਾਂ ਵਿੱਚ ਇਸ ਫ਼ਿਲਮ ਨੂੰ ਰੁਕਵਾਉਣ ਲਈ ਯਤਨਸ਼ੀਲ ਹੋਣ।

ਇਸ ਸਮੇਂ ਉਨ੍ਹਾਂ ਨਾਲ ਰਣਵੀਰ ਸਿੰਘ ਦਲ ਖਾਲਸਾ, ਅਵਤਾਰ ਸਿੰਘ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਲਵਲੀ ਸਿੰਘ ਫਤਹਿ ਯੂਥ ਕਲੱਬ, ਦਿਲਾਵਰ ਸਿੰਘ, ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਖੁੱਡਾ, ਬਲਕਾਰ ਸਿੰਘ, ਗੁਰਪ੍ਰੀਤ ਸਿੰਘ ਰਿੱਕੀ, ਜਸਪ੍ਰੀਤ ਸਿੰਘ ਖੁੱਡਾ, ਪ੍ਰਦੀਪ ਸਿੰਘ ਮੂਨਕਾਂ ਆਦਿ ਹਾਜਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: