ਆਮ ਖਬਰਾਂ » ਸਿੱਖ ਖਬਰਾਂ

ਸਿੱਖ ਸਿਆਸਤ ਨੇ ਸਮਾਰਟ ਫੋਨਾਂ ਲਈ ਆਪਣੀ ਪਲੇਠੀ ਮੋਬਾਇਲ ਐਪ ਜਾਰੀ ਕੀਤੀ

May 25, 2018 | By

ਚੰਡੀਗੜ੍ਹ: ਸਿੱਖ ਸਿਆਸਤ ਵੱਲੋਂ 22 ਮਈ, 2018 ਨੂੰ ਸਮਾਰਟ ਫੋਨਾਂ ਲਈ ਐਪ ਜਾਰੀ ਕਰਨ ਦਾ ਐਲਾਨ ਕੀਤਾ ਗਿਆ ਜਿਸ ਨਾਲ ਪੰਜਾਬ ਤੋਂ ਚੱਲਦੇ ਇਸ ਸਿੱਖ ਮੀਡੀਆ ਅਦਾਰੇ ਨਾਲ ਪਾਠਕਾਂ, ਸਰੋਤਿਆਂ ਦੇ ਦਰਸ਼ਕਾਂ ਦਾ ਜੁੜੇ ਰਹਿਣਾ ਸੌਖਾ ਹੋ ਗਿਆ ਹੈ।

ਸਿੱਖ ਸਿਆਸਤ ਦੇ ਸੰਪਾਦਕ ਤੇ ਸੰਚਾਲਕ ਐਡਵੋਕੇਟ ਪਰਮਜੀਤ ਸਿੰਘ ਨੇ ਇਕ ਬਿਆਨ ਜਾਰੀ ਕਰਕੇ ਇਸ ਮੋਬਾਇਲ ਐਪ ਨੂੰ ਜਨਤਕ ਤੌਰ ‘ਤੇ ਜਾਰੀ ਕਰਨ ਦਾ ਐਲਾਨ ਕੀਤਾ। ਇਹ ਐਪ ਐਂਡਰਾਇਡ ਅਪਰੇਟਿੰਗ ਸਿਸਟਮ ਵਾਲੇ ਸਮਾਰਟ ਫੋਨਾਂ ਲਈ ਜਾਰੀ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਹੁਣ ਸਿੱਖ ਸਿਆਸਤ ਦੀ ਐਪ ਨੂੰ ਪਾਠਕ ਗੂਗਲ ਪਲੇਅ ਸਟੋਰ ਰਾਹੀਂ ਬਿਨਾ ਕਿਸੇ ਭੇਟਾ ਦੇ ਲਾਹ ਸਕਦੇ ਹਨ ਜਿਸ ਲਈ ਉਹ ਗੁਗਲ ਪਲੇਅ ਸਟੋਰ ਵਿੱਚ “ਸਕਿਹ ਸੇਿੳਸੳਟ” ਲਿਖ ਕੇ ਇਸ ਐਪ ਨੂੰ ਭਾਲ ਸਕਦੇ ਹਨ।

ਸਿੱਖ ਸਿਆਸਤ ਦੀ ਐਪ ਹੁਣ ਗੂਗਲ ਪਲੇਅ ਸਟੋਰ ਤੋਂ ਲਾਹੀ ਜਾ ਸਕਦੀ ਹੈ। ਐਪ ਲਾਹੁਣ ਲਈ ਇਹ ਤੰਦ ਛੋਹੋ – https://goo.gl/8rWVKL

ਉਨ੍ਹਾਂ ਕਿਹਾ ਕਿ ਤਕਨੀਕੀ ਮਾਹਿਰਾਂ ਦੀ ਟੀਮ ਵੱਲੋਂ ਬੜੀ ਮਿਹਨਤ ਨਾਲ ਤਿਆਰ ਕੀਤੀ ਗਈ ਸਿੱਖ ਸਿਆਸਤ ਦੀ ਐਪ ਪਾਠਕਾਂ ਅਤੇ ਦਰਸ਼ਕਾਂ ਲਈ ਬਹੁਤ ਲਾਹੇਵੰਦ ਹੈ। “ਜਿਵੇਂ ਕਿ ਅਸੀਂ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਖਬਰਾਂ ਲਈ ਵੱਖੋ-ਵੱਖਰੀਆਂ ਵੈਬਸਾਈਟਾਂ ਚਲਾ ਰਹੇ ਹਾਂ ਤਾਂ ਦੋਵੇਂ ਭਾਸ਼ਾਵਾਂ ਦੇ ਜਾਣਕਾਰਾਂ ਨੂੰ ਸਾਰੀਆਂ ਖਬਰਾਂ ਵੇਖਣ ਲਈ ਦੋ ਵੱਖੋ-ਵੱਖ ਸਾਈਟਾਂ ਖੋਲ੍ਹਣੀਆਂ ਪੈਂਦੀਆਂ ਸਨ ਪਰ ਹੁਣ ਇਸ ਐਪ ਰਾਹੀਂ ਅੰਗਰੇਜ਼ੀ ਤੇ ਪੰਜਾਬੀ ਦੀਆਂ ਖਬਰਾਂ ਪਾਠਕ ਇਕੋ ਸਕਰੀਨ ‘ਤੇ ਦਿੱਤੀਆਂ ਤਾਕੀਆਂ ਖੋਲ੍ਹ ਕੇ ਪੜ੍ਹ ਸਕਣਗੇ। ਇਸੇ ਤਰ੍ਹਾਂ ਤੀਜੀ ਤਾਕੀ ਰਾਹੀਂ ਸਿੱਖ ਸਿਆਸਤ ਵੱਲੋਂ ਜਾਰੀ ਕੀਤੀਆਂ ਵੀਡੀਓ ਵੇਖੀਆਂ ਜਾ ਸਕਦੀਆ ਹਨ ਤੇ ਚੌਥੀ ਤਾਕੀ ਰਾਹੀਂ ਕਿਤਾਬਾਂ ਮੰਗਵਾਈਆਂ ਜਾ ਸਕਦੀਆਂ ਹਨ।

ਇਸ ਐਪ ਜਿਸ ਨੂੰ ਮੋਬਾਇਲ ਧਾਰਕਾਂ ਵੱਲੋਂ ਚੰਗਾ ਹੂੰਗਾਰਾ ਮਿਲ ਰਿਹਾ ਹੈ। ਇਸ ਦੀ ਦਿੱਖ ਸਾਦੀ ਪਰ ਆਕਰਸ਼ਕ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਐਪ ਰਾਹੀਂ ਸਿੱਖ ਸਿਆਸਤ ਵੱਲੋਂ ਸਾਂਝੀਆਂ ਕੀਤੀਆਂ ਸਾਰੇ ਸਾਲਾਂ ਦੀਆਂ ਖਬਰਾਂ ਤੇ ਲੇਖ ਪੜ੍ਹੇ ਜਾ ਸਕਦੇ ਹਨ ਅਤੇ ਸਿੱਖ ਸਿਆਸਤ ਦੀਆਂ ਸਾਰੀਆਂ ਹੀ ਵੀਡੀਓ ਵੇਖੀਆਂ ਜਾ ਸਕਦੀਆਂ ਹਨ।

ਜਦੋਂ ਇਸ ਐਪ ਨੂੰ ਮੋਬਾਇਲ ਵਿੱਚ ਪਾਇਆ ਜਾਂਦਾ ਹੈ ਤਾਂ ਇਹ ਤੁਹਾਨੂੰ ਅੰਰਗੇਜ਼ੀ ਜਾਂ ਪੰਜਾਬੀ ਭਾਸ਼ਾ ਵਿੱਚ ਚੋਣ ਕਰਨ ਲਈ ਕਿਹਾ ਜਾਂਦਾ ਹੈ। ਜਿਹੜੀ ਵੀ ਭਾਸ਼ਾ ਚੁਣੀ ਜਾਂਦੀ ਹੈ ਐਪ ਉਸੇ ਭਾਸ਼ਾ ਵਿੱਚ ਹੀ ਖੁੱਲ੍ਹਦੀ ਹੈ ਤੇ ਉਸੇ ਭਾਸ਼ਾ ਦੀਆਂ ਖਬਰਾਂ ਪਹਿਲੀ ਤਾਕੀ ਵਿੱਚ ਨਸ਼ਰ ਹੁੰਦੀਆਂ ਹਨ।
ਇਸ ਤੋਂ ਇਲਾਵਾ ਇਸ ਐਪ ਵਿੱਚ ਸਿੱਖ ਸਿਆਸਤ ਵੱਲੋਂ ਮੁਹੱਈਆਂ ਕਰਵਾਈਆਂ ਜਾਂਦੀਆਂ ਉੱਚ ਕੋਟੀ ਦੇ ਸਿੱਖ ਵਿਦਵਾਨਾਂ ਦੀਆਂ ਚੋਣਵੀਆਂ ਕਿਤਾਬਾਂ ਦੁਨੀਆ ਭਰ ਵਿੱਚ ਕਿਤੇ ਵੀ ਮੰਗਵਾਈਆਂ ਜਾ ਸਕਦੀਆਂ ਹਨ।

ਸਿੱਖ ਸਿਆਸਤ ਨੇ ਇਸ ਐਪ ਦੇ ਨਾਲ ਇਕ ਹੋਰ ਖਾਸ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਜਿਸ ਰਾਹੀਂ ਸਲਾਨਾਂ ਖਰਚ ਅਦਾ ਕਰਕੇ ਪਾਠਕ ਅਦਾਰੇ ਵੱਲੋਂ ਬਣਾਈਆਂ ਦਸਤਾਵੇਜ਼ੀਆਂ ਵੇਖ ਸਕਦੇ ਹਨ; ਚੋਣਵੇ ਲੇਖਾਂ ਦੇ ਆਵਾਜ਼ ਰੂਪ ਸੁਣ ਸਕਦੇ ਹਨ ਅਤੇ ਬੋਲਦੀਆਂ ਕਿਤਾਬਾਂ ਸੁਣ ਸਕਦੇ ਹਨ। ਸਿੱਖ ਸਿਆਸਤ ਦੇ ਸੰਚਾਲਕ ਨੇ ਆਸ ਪਰਗਟਾਈ ਹੈ ਕਿ ਆਉਂਦੇ ਸਮੇਂ ਵਿੱਚ ਆਈਫੋਨ (ਐਪਲ) ਲਈ ਵੀ ਸਿੱਖ ਸਿਆਸਤ ਐਪ ਜਾਰੀ ਕੀਤੀ ਜਾਵੇਗੀ।

ਦਰਸ਼ਕ ਸਿੱਖ ਸਿਆਸਤ ਵੱਲੋਂ ਜਾਰੀ ਕੀਤੀ ਗਈ ਦਸਤਾਵੇਜ਼ੀ “OUTJUSTICED 2” ਇਸ ਐਪ ਰਾਹੀਂ ਵੇਖ ਸਕਦੇ ਹਨ ਤੇ ਸਾਕਾ 84 ਨਾਂ ਦੀ ਬੋਲਦੀ ਕਿਤਾਬ ਸੁਣ ਸਕਦੇ ਹਨ। ਇਸ ਕਿਤਾਬ ਦਾ ਇੱਕ ਹਿੱਸਾ ਹਰ ਰੋਜ਼ ਜਾਰੀ ਕੀਤਾ ਜਾ ਰਿਹਾ ਹੈ। ਆਉਂਦੇ ਦਿਨਾਂ ਵਿੱਚ ਇਸ ਐਪ ਰਾਹੀਂ ਹੀ ਸ. ਅਜਮੇਰ ਸਿੰਘ ਦੀ ਕਿਤਾਬ “1984 ਅਣਚਿਤਵਿਆ ਕਹਿਰ” ਦਾ ਆਵਾਜ਼ ਰੂਪ ਜਾਰੀ ਕੀਤਾ ਜਾਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,