ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਵਾਲੀਆਂ ਟੀ-ਸ਼ਰਟਾਂ ਵੰਡਦੇ ਨੌਜਵਾਨ ਗ੍ਰਿਫ਼ਤਾਰ

ਵਿਦੇਸ਼

ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਵਾਲੀਆਂ ਟੀ-ਸ਼ਰਟਾਂ ਵੰਡਦੇ ਨੌਜਵਾਨ ਗ੍ਰਿਫ਼ਤਾਰ ਤੇ ਰਿਹਾਅ

By ਸਿੱਖ ਸਿਆਸਤ ਬਿਊਰੋ

June 07, 2016

ਅੰਮ੍ਰਿਤਸਰ: 6 ਜੂਨ ਨੂੰ ਘੱਲੂਘਾਰਾ ਦਿਹਾੜੇ ਮੌਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਅਤੇ ਰਿਫਰੈਂਡਮ-2020 ਵਾਲੀਆਂ ਟੀ-ਸ਼ਰਟਾਂ ਅਤੇ ਜਰਸੀਆਂ ਵੰਡਦੇ ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। ਇਨ੍ਹਾਂ ਨੌਜਵਾਨਾਂ ‘ਚੋਂ ਕੁਝ ਦੀ ਉਮਰ ਮਹਿਜ਼ 14-15 ਸਾਲ ਨਜ਼ਰ ਆ ਰਹੀ ਸੀ, ਜਿਨ੍ਹਾਂ ਨੂੰ ਥਾਣਾ ਕੋਤਵਾਲੀ ਦੇ ਮੁਖੀ ਇੰਸਪੈਕਟਰ ਸੰਜੀਵ ਕੁਮਾਰ ਵੱਲੋਂ ਹਾਲਾਤ ਵਿਗਾੜਣ ਦੇ ਦੋਸ਼ਾਂ ‘ਚ ਫੜ ਕੇ ਹਵਾਲਾਤ ‘ਚ ਬੰਦ ਕਰ ਦਿੱਤਾ ਗਿਆ।

ਇਨ੍ਹਾਂ ਨੌਜਵਾਨਾਂ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰਦਿਆਂ ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਸ: ਗੁਰਪਤਵੰਤ ਸਿੰਘ ਪੰਨੂੰ ਨੇ ਅਮਰੀਕਾ ਤੋਂ ਦੱਸਿਆ ਕਿ ਵਿਸ਼ਵ ਭਰ ‘ਚ ਖੁਦਮੁਖਤਿਆਰੀ ਦੀ ਮੰਗ ਕਰਨਾ ਲੋਕਤੰਤਰੀ ਅਧਿਕਾਰ ਹੈ ਤੇ ਭਾਰਤ ‘ਚ ਇਨ੍ਹਾਂ ਹੱਕਾਂ ਨੂੰ ਕੁਚਲਣ ਵਾਲੇ ਅਧਿਕਾਰੀਆਂ ਤੋਂ ਅਮਰੀਕਾ ਆਉਣ ‘ਤੇ ਇਸ ਦਾ ਜਵਾਬ ਮੰਗਿਆ ਜਾਵੇਗਾ। ਇਸੇ ਦੌਰਾਨ ਦੇਰ ਸ਼ਾਮ ਪੁਲਿਸ ਕਮਿਸ਼ਨਰ ਸ: ਅਮਰ ਸਿੰਘ ਚਾਹਲ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਨੌਜਵਾਨਾਂ ਨੂੰ ਰਿਹਾਅ ਕਰ ਦਿੱਤਾ ਗਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: