ਖਾਸ ਖਬਰਾਂ

ਪੇਸ਼ਾਵਰ ਵਿੱਚ ਵੱਸਦੇ ਸਿੱਖਾਂ ਨੂੰ ਟੋਪ(ਹੈਲਮਟ) ਨਾ ਪਾਉਣ ਦੀ ਮਿਲੀ ਖੁੱਲ੍ਹ

By ਸਿੱਖ ਸਿਆਸਤ ਬਿਊਰੋ

October 25, 2018

ਪੇਸ਼ਾਵਰ: ਪਾਕਿਸਤਾਨ ਦੇ ਸੂਬੇ ਖੈਬਰ ਪਖਤੂਨਖਵਾ ਦੀ ਰਾਜਧਾਨੀ ਪੇਸ਼ਾਵਰ ਵਿੱਚ ਸਿੱਖਾਂ ਨੂੰ ਬਗੈਰ ਟੋਪ(ਹੈਲਮਟ) ਪਾਏ ਦੋ ਚੱਕਿਆਂ ਵਾਲੇ ਵਾਹਨ ਚਲਾਉਣ ਲਈ ਮਨਜੂਰੀ ਮਿਲ ਗਈ ਹੈ।

ਖੈਬਰ ਪਖਤੂਨਖਵਾ ਤੋਂ ਵਿਧਾਇਕ ਰਣਜੀਤ ਸਿੰਘ ਵਲੋਂ ਇਹ ਮਸਲਾ ਚੁੱਕੇ ਜਾਣ ਤੋਂ ਮਗਰੋਂ ਪੇਸ਼ਾਵਰ ਦੀ ਪੁਲਸ ਨੇ ਸਿੱਖਾਂ ਨੂੰ ਟੋਪ ਨਾ ਪਾਉਣ ਦੀ ਖੁੱਲ੍ਹ ਦੇ ਦਿੱਤੀ ਹੈ।

ਦੱਸਣਯੋਗ ਗੱਲ ਐ ਕਿ ਖੈਬਰ ਪਖਤੂਨਖਵਾ ਵਿੱਚ ਤਕਰੀਬਨ ਸੱਠ ਹਜਾਰ ਸਿੱਖ ਰਹਿੰਦੇ ਹਨ। ਪੇਸ਼ਾਵਰ ਜਿਲ੍ਹੇ ਦੇ ਐਸ.ਐਸ.ਪੀ ਕਾਸ਼ਿਫ ਜ਼ੁਲਫੀਕਾਰ ਨੇ ਦੱਸਿਆ ਕਿ ਉਹ ਘੱਟਗਿਣਤੀਆਂ ਨਾਲ ਹਰ ਤਰੀਕੇ ਨਾਲ ਸਹਿਯੋਗ ਕਰਨਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: